28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਬਰਮਿੰਘਮ ਸਿਟੀ ਕੌਂਸਲ ਚੋਣਾਂ ਵਿਚ ਪੰਜਾਬੀ ਛਾਏ

Ad Position 21
No active advertisement
ਅਜੀਤ ਡੈਸਕ 11-05-2026

ਲੰਡਨ, 10 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਬਰਮਿੰਘਮ ਦੀ ਸਿਟੀ ਕੌਂਸਲ ਦੀਆਂ ਚੋਣਾਂ 'ਚ ਲੇਬਰ ਪਾਰਟੀ ਦੀ ਹਾਰ ਨੇ ਇਥੋਂ ਦੇ ਸਿਆਸੀ ਸਮੀਕਰਨ ਬਦਲ ਦਿੱਤੇ ਹਨ | ਲੇਬਰ ਪਾਰਟੀ ਦੇ 14 ਸਾਲ ਦੇ ਰਾਜ ਭਾਗ ਨੂੰ ਵੱਡੀ ਸੱਟ ਵੱਜੀ ਹੈ | ਜਿੱਥੇ 101 ਕੌਂਸਲ ਸੀਟਾਂ ਵਿੱਚੋਂ ਬਹੁਮੱਤ ਸਾਬਤ ਕਰਨ ਲਈ 51 ਸੀਟਾਂ ਦੀ ਲੋੜ ਹੈ ਪਰ ਇਸ ਵਾਰ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ | ਰਿਫੌਰਮ ਯੂ.ਕੇ. ਨੂੰ ਸਭ ਤੋਂ ਵੱਧ 22 ਸੀਟਾਂ, ਲੇਬਰ ਨੂੰ 17 ਸੀਟਾਂ, ਗਰੀਨ ਪਾਰਟੀ ਨੂੰ 19, ਲਿਬਰਲ ਡੈਮੋਕ੍ਰੇਟਿਕ ਪਾਰਟੀ ਨੂੰ 12 ਸੀਟਾਂ ਅਤੇ 13 ਅਜ਼ਾਦ ਉਮੀਦਵਾਰ ਜਿੱਤੇ ਹਨ | ਜੇਤੂ ਉਮੀਦਵਾਰਾਂ 'ਚ ਕਿਸੇ ਸਮੇਂ ਲੇਬਰ ਪਾਰਟੀ ਦਾ ਹਿੱਸਾ ਰਹੇ ਅੰਮਿ੍ਤਸਰ ਨਾਲ ਸਬੰਧਿਤ ਰਾਜਬੀਰ ਸਿੰਘ ਨੇ ਰਿਫੌਰਮ ਪਾਰਟੀ ਵੱਲੋਂ ਜਿੱਤ ਦਰਜ ਕੀਤੀ ਹੈ, ਜਦਕਿ ਇਸ ਵਾਰ ਲੇਬਰ ਪਾਰਟੀ ਵੱਲੋਂ ਟਿਕਟ ਨਾ ਦੇਣ ਤੇ ਜ਼ਿਲ੍ਹਾ ਜਲੰਧਰ ਨਾਲ ਸਬੰਧਿਤ ਰਿੰਕਲ ਕੌਰ ਸ਼ੇਰਗਿੱਲ ਨੇ ਅਜ਼ਾਦ ਉਮੀਦਵਾਰ ਵਜੋਂ ਜਿੱਤ ਹਾਸਲ ਕਰਕੇ ਸਾਬਤ ਕਰ ਦਿੱਤਾ ਕਿ ਲੋਕ ਪੱਖੀ ਲੋਕਾਂ ਨੂੰ ਟਿਕਟਾਂ ਨਾ ਦੇਣਾ ਵੀ ਲੇਬਰ ਪਾਰਟੀ ਦੀ ਹਾਰ ਦਾ ਵੱਡਾ ਕਾਰਨ ਰਿਹਾ ਹੈ | ਇਸ ਤੋਂ ਇਲਾਵਾ ਲੇਬਰ ਪਾਰਟੀ ਵੱਲੋਂ ਨਰਿੰਦਰ ਕੌਰ ਕੂਨਰ, ਰਣਦੀਪ ਕੌਰ ਕੁਲਾਰ, ਸ਼ਰਨਜੀਤ ਸਿੰਘ ਤੱਖਰ ਵੀ ਜਿੱਤੇ ਹਨ |

Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਦੇ ਪਹਿਲਵਾਨਾਂ ਦੀ ਵੱਡੀ ਮÏਜੂਦਗੀ ਪੱਖਪਾਤ ਦੇ ਦੋਸ਼ਾਂ ਦਾ ਕਰ ਰਹੀ ਖੰਡਨ-ਡਬਲਿਊ.ਐਫ.ਆਈ. ਅਗਲੀ ਖ਼ਬਰ ਭਾਰਤੀ ਵਿਦਿਆਰਥੀ ਸਕਾਟਲੈਂਡ 'ਚ ਸੰਸਦ ਮੈਂਬਰ ਬਣਿਆ
Ad Position 24