28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਭਾਰਤੀ ਵਿਦਿਆਰਥੀ ਸਕਾਟਲੈਂਡ 'ਚ ਸੰਸਦ ਮੈਂਬਰ ਬਣਿਆ

Ad Position 21
No active advertisement
ਅਜੀਤ ਡੈਸਕ 11-05-2026

ਗਲਾਸਗੋ, 10 ਮਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਭਾਰਤ ਦੇ ਤਾਮਿਲਨਾਡੂ ਦਾ ਜੰਮਪਲ 30 ਸਾਲਾ ਕਿਊ ਮਨੀਵਾਨਨ ਸਕਾਟਲੈਂਡ ਦਾ ਪਹਿਲਾ ਸਮਲਿੰਗੀ ਸੰਸਦ ਮੈਂਬਰ ਬਣ ਗਿਆ ਹੈ | ਉਸਨੇ ਐਡਨਬਰਾ ਤੇ ਲੋਥੀਅਨ ਸੀਟ ਦੀ ਖੇਤਰੀ ਬੈਲਟ ਤੋਂ ਗ੍ਰੀਨ ਪਾਰਟੀ ਦੀ ਟਿਕਟ 'ਤੇ ਜਿੱਤ ਪ੍ਰਾਪਤ ਕੀਤੀ | ਮਨੀਵਾਨਨ 2021 'ਚ ਸਕਾਟਲੈਂਡ ਦੀ ਸੈਂਟ ਐਂਡਰਿਊ ਯੂਨੀਵਰਸਿਟੀ 'ਚ ਉਚੇਰੀ ਪੜ੍ਹਾਈ ਕਰਨ ਆਇਆ ਸੀ ਤੇ ਉਸਨੇ ਪੀ.ਐਚ.ਡੀ. ਦੀ ਡਿਗਰੀ ਵੀ ਹਾਸਲ ਕਰ ਲਈ | ਉਹ ਭਾਰਤ ਦਾ ਨਾਗਰਿਕ ਹੋਣ ਦੇ ਬਾਵਜੂਦ ਵੀ ਸਕਾਟਲੈਂਡ ਦਾ ਸੰਸਦ ਮੈਂਬਰ ਬਣ ਗਿਆ ਹੈ, ਕਿਉਂਕਿ 6 ਸਾਲ ਪਹਿਲਾਂ 2020 ਵਿਚ ਚੋਣ ਕਾਨੂੰਨਾਂ ਵਿਚ ਢਿੱਲ ਦੇਣ ਲਈ ਇਕ ਐਕਟ ਪਾਸ ਕੀਤਾ ਗਿਆ ਸੀ, ਜਿਸ ਨੇ ਯੂ.ਕੇ. ਵਿਚ ਰਹਿਣ ਦੇ ਅਧਿਕਾਰ ਵਾਲੇ ਕਿਸੇ ਵੀ ਵਿਅਕਤੀ ਨੂੰ , ਜਿਸ ਕੋਲ ਸਕਾਟਲੈਂਡ ਵਿਚ ਵੋਟ ਪਾਉਣ ਦਾ ਅਧਿਕਾਰ ਹੈ, ਚੋਣ ਲੜਨ ਦਾ ਅਧਿਕਾਰ ਵੀ ਦਿੱਤਾ ਹੈ | ਹੈਰਾਨੀਜਨਕ ਗੱਲ ਇਹ ਹੈ ਕਿ ਜੇਕਰ ਉਸਨੂੰ ਅਗਲੀ ਵਾਰ ਵੀਜ਼ਾ ਮਿਲ ਜਾਂਦਾ ਹੈ ਤਾਂ ਉਸ ਨੂੰ ਯੂ.ਕੇ. ਵਿਚ ਕੰਮ ਕਰਨ ਤੇ ਰਹਿਣ ਲਈ ਤਿੰਨ ਸਾਲ ਮਿਲਣਗੇ | ਲੋਥੀਅਨਜ਼ ਲਈ ਸਕਾਟਿਸ਼ ਕੰਜ਼ਰਵੇਟਿਵ ਉਮੀਦਵਾਰ ਸੂ ਵੈਬਰ ਨੇ ਕਿਹਾ ਵੋਟਰ ਹੈਰਾਨ ਹੋਣਗੇ ਕਿ ਇਸ ਉਮੀਦਵਾਰ ਨੂੰ ਇਹ ਵੀ ਨਹੀਂ ਪਤਾ ਕਿ ਉਹ ਅੱਗੇ ਜਾ ਕੇ ਦੇਸ਼ ਵਿਚ ਰਹਿ ਸਕਦਾ ਹੈ ਜਾਂ ਨਹੀਂ | ਸਵਾਲ ਪੁੱਛੇ ਜਾਣੇ ਚਾਹੀਦੇ ਹਨ ਕਿ ਉਹ ਚੋਣਾਂ ਲਈ ਕਿਉਂ ਖੜ੍ਹਾ ਹੋਇਆ? ਕਿਉਂਕਿ ਉਸ 'ਤੇ ਵੀਜ਼ੇ ਦੀ ਅਨਿਸ਼ਚਿਤਤਾ ਦੀ ਤਲਵਾਰ ਲਟਕ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਬਰਮਿੰਘਮ ਸਿਟੀ ਕੌਂਸਲ ਚੋਣਾਂ ਵਿਚ ਪੰਜਾਬੀ ਛਾਏ ਅਗਲੀ ਖ਼ਬਰ ਛੋਟੀਆਂ ਕਿਸ਼ਤੀਆਂ ਰਾਹੀਂ ਬਰਤਾਨੀਆ ਪਹੁੰਚਣ ਵਾਲਿਆਂ ਦੀ ਗਿਣਤੀ 2 ਲੱਖ ਤੋਂ ਪਾਰ
Ad Position 24