28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

-ਤੀਰਅੰਦਾਜ਼ੀ ਵਿਸ਼ਵ ਕੱਪ- ਦੀਪਿਕਾ ਦੀ ਅਗਵਾਈ 'ਚ ਮਹਿਲਾ ਟੀਮ ਨੇ ਜਿੱਤਿਆ ਸੋਨ ਤਗਮਾ

Ad Position 21
No active advertisement
ਅਜੀਤ ਡੈਸਕ 11-05-2026
ਸ਼ੰਘਾਈ, 10 ਮਈ (ਪੀ.ਟੀ.ਆਈ.)-ਭਾਰਤੀ ਮਹਿਲਾ ਰਿਕਰਵ ਟੀਮ, ਜਿਸ 'ਚ ਦੀਪਿਕਾ ਕੁਮਾਰੀ, ਅੰਕਿਤਾ ਭਕਤ ਤੇ ਕੁਮਕੁਮ ਮੋਹੋੜ ਸ਼ਾਮਲ ਹਨ, ਨੇ ਇੱਥੇ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਦੂਜੇ ਪੜਾਅ 'ਚ ਮੇਜ਼ਬਾਨ ਤੇ ਮਜ਼ਬੂਤ ਖਿਤਾਬ ਦੇ ਦਾਅਵੇਦਾਰ, ਚੀਨ ਨੂੰ ਸ਼ੂਟ-ਆਫ 'ਚ ਹਰਾ ਕੇ ਸੋਨ ਤਮਗਾ ਜਿੱਤਿਆ | ਇਕ ਰੋਮਾਂਚਕ ਫਾਈਨਲ 'ਚ ਭਾਰਤ ਨੇ ਪਹਿਲਾ ਸੈੱਟ ਜਿੱਤਿਆ, ਪਰ ਚੀਨ ਨੇ ਮੈਚ ਬਰਾਬਰ ਕਰਨ ਲਈ ਵਾਪਸੀ ਕੀਤੀ | ਨਿਯਮਤ ਚਾਰ ਸੈੱਟਾਂ ਤੋਂ ਬਾਅਦ ਸਕੋਰ ਬਰਾਬਰ ਹੋਣ ਕਾਰਨ, ਜੇਤੂ ਦਾ ਫੈਸਲਾ ਕਰਨ ਲਈ ਇਕ ਸ਼ੂਟ-ਆਫ ਆਯੋਜਿਤ ਕੀਤਾ ਗਿਆ | ਫੈਸਲਾਕੁੰਨ ਪਲਾਂ ਦÏਰਾਨ ਆਪਣਾ ਸੰਜਮ ਬਣਾਈ ਰੱਖਦੇ ਹੋਏ, ਭਾਰਤੀ ਤਿੱਕੜੀ ਨੇ 5-4 (28-26) ਦੀ ਜਿੱਤ ਦਰਜ ਕੀਤੀ |

Ad Position 22
No active advertisement
ਪਿਛਲੀ ਖ਼ਬਰ ਰੋਮਾਂਚਕ ਮੈਚ 'ਚ ਚੇਨਈ ਨੇ ਲਖਨਊ ਨੂੰ 5 ਵਿਕਟਾਂ ਨਾਲ ਹਰਾਇਆ <br/> ਅਗਲੀ ਖ਼ਬਰ ਹਰਿਆਣਾ ਦੇ ਪਹਿਲਵਾਨਾਂ ਦੀ ਵੱਡੀ ਮÏਜੂਦਗੀ ਪੱਖਪਾਤ ਦੇ ਦੋਸ਼ਾਂ ਦਾ ਕਰ ਰਹੀ ਖੰਡਨ-ਡਬਲਿਊ.ਐਫ.ਆਈ.
Ad Position 24