28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਰੋਮਾਂਚਕ ਮੈਚ 'ਚ ਚੇਨਈ ਨੇ ਲਖਨਊ ਨੂੰ 5 ਵਿਕਟਾਂ ਨਾਲ ਹਰਾਇਆ <br/>

Ad Position 21
No active advertisement
ਅਜੀਤ ਡੈਸਕ 11-05-2026

ਚੇਨਈ, 10 ਮਈ (ਏਜੰਸੀ)-ਆਈ.ਪੀ.ਐਲ. 2026 ਦੇ 53ਵੇਂ ਮੈਚ 'ਚ ਚੇਨਈ ਸੁਪਰ ਕਿੰਗਜ਼ (ਸੀ.ਐਸ.ਕੇ.) ਨੇ ਲਖਨਊ ਸੁਪਰ ਜਾਇੰਟਸ (ਐਲ.ਐਸ.ਜੀ.) ਨੂੰ 5 ਵਿਕਟਾਂ ਨਾਲ ਹਰਾਇਆ | ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ 'ਚ ਹੋਏ ਮੁਕਾਬਲੇ 'ਚ ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕੀਤੀ | ਲਖਨਊ ਨੇ 8 ਵਿਕਟਾਂ ਦੇ ਨੁਕਸਾਨ 'ਤੇ ਕੁੱਲ 203 ਦÏੜਾਂ ਬਣਾਈਆਂ | ਲਖਨਊ ਲਈ ਜੋਸ਼ ਇੰਗਲਿਸ ਨੇ ਸਿਰਫ਼ 17 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਜਦਕਿ ਮਿਸ਼ੇਲ ਮਾਰਸ਼ 10 ਦÏੜਾਂ ਹੀ ਬਣਾ ਸਕੇ | ਇੰਗਲਿਸ ਨੇ 33 ਗੇਂਦਾਂ 'ਤੇ 85 ਦੌੜਾਂ ਬਣਾਈਆਂ | ਇਸ ਤੋਂ ਬਾਅਦ ਲਖਨਊ ਦੀ ਬੱਲੇਬਾਜ਼ੀ ਲੜਖੜਾ ਗਈ ਤੇ ਕਾਫ਼ੀ ਸਮਾਂ ਤੱਕ ਕੋਈ ਅਹਿਮ ਪਾਰੀ ਨਹੀਂ ਦੇਖਣ ਨੂੰ ਮਿਲੀ | ਇਸ ਮੋੜ ਤੋਂ ਸ਼ਾਹਬਾਜ਼ ਅਹਿਮਦ ਤੇ ਹਿੰਮਤ ਸਿੰਘ ਨੇ ਸੱਤਵੀਂ ਵਿਕਟ ਲਈ 50 ਦÏੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਲਖਨਊ ਸੁਪਰ ਜਾਇੰਟਸ ਨੂੰ 200 ਦÏੜਾਂ ਦਾ ਅੰਕੜਾ ਪਾਰ ਕਰਨ 'ਚ ਮਦਦ ਮਿਲੀ | ਟੀਚੇ ਦੀ ਪ੍ਰਾਪਤੀ ਲਈ ਚਨੇਈ ਦੇ ਸੰਜੂ ਸੈਮਸਨ ਤੇ ਰੁਤੁਰਾਜ ਗਾਇਕਵਾੜ ਨੇ ਪਹਿਲੀ ਵਿਕਟ ਲਈ ਸਿਰਫ਼ 22 ਗੇਂਦਾਂ 'ਤੇ 45 ਦੌੜਾਂ ਦੀ ਸਾਂਝੇਦਾਰੀ ਕੀਤੀ | ਸੰਜੂ ਦੇ ਆਊਟ ਹੋਣ ਤੋਂ ਬਾਅਦ, ਉਰਵਿਲ ਪਟੇਲ ਨੇ ਇਕ ਦਮਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ | ਉਰਵਿਲ ਨੇ ਸਿਰਫ਼ 13 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ | ਇਹ ਆਈ.ਪੀ.ਐਲ. ਦੇ ਇਤਿਹਾਸ ਵਿਚ ਕਿਸੇ ਬੱਲੇਬਾਜ਼ ਵਲੋਂ ਸਾਂਝੇ ਤੌਰ 'ਤੇ ਸਭ ਤੋਂ ਤੇਜ਼ ਅਰਧ ਸੈਂਕੜਾ ਸੀ | ਉਰਵਿਲ ਨੇ ਯਸ਼ਸਵੀ ਜੈਸਵਾਲ ਦੇ ਰਿਕਾਰਡ ਦੀ ਬਰਾਬਰੀ ਕੀਤੀ, ਜਿਸਨੇ 2023 'ਚ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ 13 ਗੇਂਦਾਂ 'ਚ ਅਰਧ ਸੈਂਕੜਾ ਲਗਾਇਆ ਸੀ | ਉਰਵਿਲ ਪਟੇਲ ਨੇ ਸਿਰਫ਼ 23 ਗੇਂਦਾਂ 'ਤੇ ਕੁੱਲ 63 ਦੌੜਾਂ ਬਣਾਈਆਂ | ਇਨ੍ਹਾਂ ਯਤਨਾ ਸਦਕਾ ਚੇਨਈ ਨੇ 19.2 ਓਵਰਾਂ 'ਚ ਟੀਚੇ ਦੀ ਪ੍ਰਾਪਤੀ ਕਰਦੇ ਹੋਏ 5 ਵਿਕਟਾਂ ਦੇ ਨੁਕਸਾਨ 'ਤੇ 208 ਦੌੜਾਂ ਬਣਾਈਆਂ | ਲਖਨਊ ਦੀ ਇਸ ਹਾਰ ਦੇ ਨਤੀਜੇ ਵਜੋਂ ਉਹ ਹੁਣ ਪਲੇਆਫ ਦੀ ਦੌੜ ਤੋਂ ਲਗਭਗ ਬਾਹਰ ਹੋ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਕੈਲਗਰੀ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ -ਤੀਰਅੰਦਾਜ਼ੀ ਵਿਸ਼ਵ ਕੱਪ- ਦੀਪਿਕਾ ਦੀ ਅਗਵਾਈ 'ਚ ਮਹਿਲਾ ਟੀਮ ਨੇ ਜਿੱਤਿਆ ਸੋਨ ਤਗਮਾ
Ad Position 24