28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਕੈਲਗਰੀ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

Ad Position 21
No active advertisement
ਅਜੀਤ ਡੈਸਕ 11-05-2026

ਕੈਲਗਰੀ, 10 ਮਈ (ਜਸਜੀਤ ਸਿੰਘ ਧਾਮੀ)-ਖ਼ਾਲਸਾ ਸਾਜਨਾ ਦਿਵਸ ਤੇ ਸਿੱਖਾਂ ਦੇ 'ਖ਼ਾਲਸਾ ਡੇਅ ਪ੍ਰੇਡ' ਵਜੋਂ ਮਨਾਏ ਜਾਂਦੇ ਸਾਲਾਨਾ 28ਵੇਂ ਕੈਲਗਰੀ ਨਗਰ ਕੀਰਤਨ 'ਚ ਸੰਗਤ ਦਾ ਬੇਮਿਸਾਲ ਇਕੱਠ ਦੇਖਣ ਨੂੰ ਮਿਲਿਆ | ਸ੍ਰੀ ਸਹਿਜ ਪਾਠ ਦੇ ਭੋਗ ਪੈਣ ਉਪਰੰਤ ਨਗਰ ਕੀਰਤਨ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਤੋਂ ਪੰਜ ਪਿਆਰਿਆਂ ਦੀ ਅਗਵਾਈ 'ਚ ਜੈਕਾਰਿਆਂ ਦੀ ਗੂੰਜ 'ਚ ਆਰੰਭ ਹੋਇਆ | ਇਸ ਨਗਰ ਕੀਰਤਨ 'ਚ ਇਕ ਲੱਖ 80 ਹਜ਼ਾਰ ਤੋ ਵੱਧ ਦੀ ਗਿਣਤੀ ਵਿਚ ਸੰਗਤ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਸਿੱਖਾਂ ਤੋਂ ਇਲਾਵਾ ਕੈਨੇਡੀਅਨ ਭਾਈਚਾਰਿਆਂ ਨੇ ਵੀ ਹਾਜ਼ਰੀ ਭਰੀ | ਕੈਲਗਰੀ ਤੋਂ ਇਲਾਵਾ ਐਡਮਿੰਟਨ, ਸਰੀ, ਵੈਨਕੂਵਰ, ਐਬਟਸਫੋਰਡ, ਟੋਰਾਂਟੋ ਤੋਂ ਸੰਗਤ ਨੇ ਹਾਜ਼ਰੀ ਭਰੀ | ਸੰਗਤ ਦੀ ਵੱਡੀ ਗਿਣਤੀ ਕਰਕੇ ਕੈਲਗਰੀ ਕੇਸਰੀ, ਨੀਲੀਆਂ ਦਸਤਾਰਾਂ ਤੇ ਦੁਪੱਟਿਆਂ ਦੇ ਰੰਗ 'ਚੋਂ ਪੂਰੀ ਤਰ੍ਹਾਂ ਰੰਗਿਆ ਨਜ਼ਰ ਆ ਰਿਹਾ ਸੀ | ਗਤਕੇ ਦੀ ਟੀਮ ਨਗਰ ਕੀਰਤਨ ਸਮੇਂ ਖਿੱਚ ਦਾ ਕੇਂਦਰ ਬਣੀ ਰਹੀ | ਇਸ ਮੌਕੇ ਰਸਤੇ 'ਚ ਥਾਂ-ਥਾਂ 'ਤੇ ਲੰਗਰ ਲਗਾਏ ਗਏ ਸਨ | ਨਗਰ ਕੀਰਤਨ ਦੀ ਮੁੱਖ ਸਟੇਜ ਪ੍ਰੇਰੀਵਿੰਡ ਪਾਰਕ 'ਚ ਲਗਾਈ ਗਈ ਜਿਥੋਂ ਢਾਡੀ ਜਥਿਆ ਤੇ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ | ਇਸ ਸਮੇਂ ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ, ਸੰਸਦ ਮੈਂਬਰ ਜਸਰਾਜ ਸਿੰਘ ਹੱਲਣ, ਸੰਸਦ ਮੈਂਬਰ ਅਮਨਪ੍ਰੀਤ ਸਿੰਘ ਗਿੱਲ, ਸੰਸਦ ਮੈਂਬਰ ਦਲਵਿੰਦਰ ਸਿੰਘ ਗਿੱਲ, ਕੈਲਗਰੀ ਸ਼ਹਿਰ ਦੇ ਮੇਅਰ ਜੈਮੀ ਫਰਕਿਸ, ਕੌਂਸਲਰ ਰਾਜ ਧਾਲੀਵਾਲ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨਾਹੀਦ ਨੈਨਸੀ ਨੇ ਵੀ ਸੰਗਤ ਨੂੰ ਵਧਾਈ ਦਿੱਤੀ | ਇਸ ਮੌਕੇ ਮੰਤਰੀ ਮਿੱਕੀ ਐਮਰੀ ਨੇ ਮਈ ਮਹੀਨੇ ਦਾ ਦੂਜਾ ਹਫਤਾ 'ਡਰੱਗ ਅਵੇਅਰਨਸ' ਹਫਤਾ ਐਲਾਨਿਆ | ਸਟੇਜ ਸਕੱਤਰ ਦੀ ਸੇਵਾ ਭਾਈ ਰਣਬੀਰ ਸਿੰਘ ਪਰਮਾਰ ਤੇ ਭਾਈ ਰਵਿੰਦਰ ਸਿੰਘ ਤੱਬੜ ਹੁਰਾਂ ਵਲੋਂ ਨਿਭਾਈ ਗਈ | ਨਗਰ ਕੀਰਤਨ ਸਮੇਂ ਖਾਲਿਸਤਾਨ ਜਿੰਦਾਬਾਦ ਦੇ ਨਾਅਰਿਆਂ ਨਾਲ ਕੈਲਗਰੀ ਸ਼ਹਿਰ ਗੂੰਜ ਉੱਠਿਆ | ਇਸ ਸਮੇਂ ਵਿਧਾਨ ਸਭਾ ਦੇ ਸਪੀਕਰ ਰਿਕ ਮਕੈਵਰ, ਪਰਮੀਤ ਸਿੰਘ ਬੋਪਾਰਾਏ ਵਿਧਾਇਕ, ਗੁਰਿੰਦਰ ਸਿੰਘ ਬਰਾੜ ਵਿਧਾਇਕ, ਹਰਦਿਆਲ ਸਿੰਘ ਹੈਪੀ ਮਾਨ, ਜਤਿੰਦਰ ਸਿੰਘ ਤਤਲਾ, ਕੈਬਨਿਕ ਮੰਤਰੀ ਰਾਜਨ ਸਾਹਨੀ, ਕਿਰਨ ਰੰਧਾਵਾ ਕੌਸਲਰ, ਕੈਬਨਿਟ ਮੰਤਰੀ ਮਿੱਕੀ ਐਮਰੀ ਨੇ ਵੀ ਹਾਜ਼ਰੀ ਭਰੀ | ਅਖੀਰ ਵਿਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਗਰੇਵਾਲ, ਚੇਅਰਮੈਨ ਰਣਬੀਰ ਸਿੰਘ ਪਰਮਾਰ ਤੇ ਜਨਰਲ ਸਕੱਤਰ ਦਲਜੀਤ ਸਿੰਘ ਢਿੱਲੋਂ ਨੇ ਸਾਰੇ ਵਲੰਟੀਅਰ, ਪ੍ਰਬੰਧਕ ਕਮੇਟੀ, ਪ੍ਰਸ਼ਾਸਨ, ਕੈਲਗਰੀ ਪੁਲਿਸ ਤੇ ਸੰਗਤ ਦਾ ਧੰਨਵਾਦ ਕਰਦਿਆਂ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਸਿਵਲ ਕੋਰਟਸ ਵਿਖੇ ਲਾਈ ਗਈ ਲੋਕ ਅਦਾਲਤ ਵਿਚ ਸੈਕੜੇ ਕੇਸਾਂ ਦਾ ਨਿਪਟਾਰਾ ਅਗਲੀ ਖ਼ਬਰ ਰੋਮਾਂਚਕ ਮੈਚ 'ਚ ਚੇਨਈ ਨੇ ਲਖਨਊ ਨੂੰ 5 ਵਿਕਟਾਂ ਨਾਲ ਹਰਾਇਆ <br/>
Ad Position 24