04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪੀ.ਵੀ. ਸਿੰਧੂ ਥਾਈਲੈਂਡ ਓਪਨ ਤੋਂ ਬਾਹਰ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026


ਬੈਂਕਾਕ, 15 ਮਈ (ਪੀ.ਟੀ.ਆਈ.)-ਭਾਰਤੀ ਬੈਡਮਿੰਟਨ ਸਟਾਰ ਪੀ.ਵੀ. ਸਿੰਧੂ ਇੱਥੇ ਥਾਈਲੈਂਡ ਓਪਨ ਟੂਰਨਾਮੈਂਟ ਤੋਂ ਬਾਹਰ ਹੋ ਗਈ | ਉਹ ਇਕ ਗੇਮ ਦੀ ਬੜ੍ਹਤ ਰੱਖਣ ਦੇ ਬਾਵਜੂਦ ਕੁਆਰਟਰ ਫਾਈਨਲ 'ਚ ਜਾਪਾਨ ਦੀ ਚੋਟੀ ਦੀ ਦਰਜਾ ਪ੍ਰਾਪਤ ਅਕਾਨੇ ਯਾਮਾਗੁਚੀ ਤੋਂ ਹਾਰ ਗਈ | ਸੁਪਰ 500 ਟੂਰਨਾਮੈਂਟ ਵਿਚ ਇਕ ਘੰਟੇ ਤੋਂ ਵੱਧ ਚੱਲੇ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ਮੈਚ 'ਚ, ਜਿਸ 'ਚ 500,000 ਪਾਉਂਡ ਦਾ ਇਨਾਮੀ ਪਰਸ ਹੈ, ਸਿੰਧੂ ਦੁਨੀਆ ਦੀ ਤੀਜੇ ਨੰਬਰ ਦੀ ਯਾਮਾਗੁਚੀ ਤੋਂ 21-19, 18-21, 15-21 ਨਾਲ ਹਾਰ ਗਈ | ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਤੇ ਟੂਰਨਾਮੈਂਟ ਦੀ ਛੇਵੀਂ ਦਰਜਾ ਪ੍ਰਾਪਤ ਸਿੰਧੂ ਵੀਰਵਾਰ ਨੂੰ ਡੈਨਮਾਰਕ ਦੀ ਅਮਾਲੀ ਸ਼ੁਲਜ਼ ਨੂੰ 21-13, 21-15 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਪਹੁੰਚੀ ਸੀ |

Ad Position 22
No active advertisement
ਪਿਛਲੀ ਖ਼ਬਰ ਮੁੰਬਈ ਦੇ ਕੋਚ ਪੋਲਾਰਡ ਨੂੰ ਮੈਚ ਫੀਸ ਦਾ 15 ਫ਼ੀਸਦ ਜੁਰਮਾਨਾ ਅਗਲੀ ਖ਼ਬਰ ਓਹਾਇਓ ਵਿਚ ਇਕ ਛੋਟਾ ਜਹਾਜ਼ ਘਰ ਨਾਲ ਟਕਰਾਇਆ, 2 ਮੌਤਾਂ
Ad Position 24