04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਮੁੰਬਈ ਦੇ ਕੋਚ ਪੋਲਾਰਡ ਨੂੰ ਮੈਚ ਫੀਸ ਦਾ 15 ਫ਼ੀਸਦ ਜੁਰਮਾਨਾ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026


ਧਰਮਸ਼ਾਲਾ, 15 ਮਈ (ਏਜੰਸੀ)-ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ੀ ਕੋਚ ਕੀਰੋਨ ਪੋਲਾਰਡ ਨੂੰ ਆਈ.ਪੀ.ਐਲ. ਆਚਾਰ ਸੰਹਿਤਾ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ | ਮੈਚ ਰੈਫਰੀ ਨੇ ਉਨ੍ਹਾਂ ਦੀ ਮੈਚ ਫੀਸ ਦਾ 15 ਫ਼ੀਸਦ ਜੁਰਮਾਨਾ ਲਗਾਇਆ ਤੇ ਉਨ੍ਹਾਂ ਦੇ ਰਿਕਾਰਡ ਵਿਚ ਇਕ ਡੀਮੈਰਿਟ ਪੁਆਇੰਟ ਵੀ ਜੋੜਿਆ | 39 ਸਾਲਾ ਤਜਰਬੇਕਾਰ ਬੱਲੇਬਾਜ਼ ਨੇ ਵੀਰਵਾਰ ਨੂੰ ਧਰਮਸ਼ਾਲਾ 'ਚ ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਵਿਚਕਾਰ ਮੈਚ ਦÏਰਾਨ ਚੌਥੇ ਅੰਪਾਇਰ ਨਾਲ ਬਹਿਸ ਕੀਤੀ | ਉਨ੍ਹਾਂ 'ਤੇ ਅਣਉਚਿਤ ਭਾਸ਼ਾ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਤੇ ਕਿਹਾ ਗਿਆ ਪੋਲਾਰਡ ਨੇ ਮੁੰਬਈ ਇੰਡੀਅਨਜ਼ ਦੀ ਪਾਰੀ ਦੇ 19ਵੇਂ ਓਵਰ ਵਿਚ ਚੌਥੇ ਅੰਪਾਇਰ ਨਾਲ ਬਹਿਸ ਦੌਰਾਨ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ |

Ad Position 22
No active advertisement
ਪਿਛਲੀ ਖ਼ਬਰ ਡੇਵਿਡ ਬੇਕਹਮ ਬਣੇ ਬਰਤਾਨੀਆ ਦੇ ਪਹਿਲੇ ਅਰਬਪਤੀ ਖਿਡਾਰੀ <br/> ਅਗਲੀ ਖ਼ਬਰ ਪੀ.ਵੀ. ਸਿੰਧੂ ਥਾਈਲੈਂਡ ਓਪਨ ਤੋਂ ਬਾਹਰ
Ad Position 24