ਮੁੰਬਈ, 23 ਮਈ (ਪੀ.ਟੀ.ਆਈ.)-ਰਾਜਸਥਾਨ ਰਾਇਲਜ਼ ਦੇ ਸਹਾਇਕ ਕੋਚ ਟ੍ਰੇਵਰ ਪੈਨੀ ਨੇ ਕਿਹਾ ਕਿ ਵੈਭਵ ਸੂਰਿਆਵੰਸ਼ੀ, ਜੋ ਕਿ 15 ਸਾਲਾ ਖਿਡਾਰੀ ਹੈ ਤੇ ਕ੍ਰਿਸ ਗੇਲ ਦੇ ਇਕ ਆਈਪੀਐਲ ਸੀਜ਼ਨ 'ਚ ਸਭ ਤੋਂ ਵੱਧ ਛੱਕੇ ਲਗਾਉਣ ਦੇ ਰਿਕਾਰਡ ਨੂੰ ਤੋੜਨ ਦੀ ਕਗਾਰ 'ਤੇ ਖੜ੍ਹਾ ਹੈ, ਨੂੰ ਵਿਕਟਾਂ ਦੇ ਵਿਚਕਾਰ ਜ਼ਿਆਦਾ ਦÏੜਨ ਦੀ ਜ਼ਰੂਰਤ ਨਹੀਂ ਹੈ ਤੇ ਉਸਦੀ ਫਿਟਨੈਸ ਬਾਰੇ ਬਿਲਕੁਲ ਵੀ ਕੋਈ ਸ਼ੱਕ ਨਹੀਂ ਹੈ | ਸੂਰਿਆਵੰਸ਼ੀ ਨੇ ਇਸ ਸਾਲ ਦੇ ਆਈ.ਪੀ.ਐਲ. ਸੀਜ਼ਨ 'ਚ ਹੁਣ ਤੱਕ 53 ਛੱਕੇ ਲਗਾਏ ਹਨ ਤੇ ਇਕ ਸੀਜ਼ਨ 'ਚ ਗੇਲ ਦੇ 59 ਛੱਕਿਆਂ ਦੇ ਰਿਕਾਰਡ ਨੂੰ ਤੋੜਨ ਤੋਂ ਸਿਰਫ਼ ਛੇ ਛੱਕੇ ਦੂਰ ਹੈ | ਰਾਜਸਥਾਨ ਰਾਇਲਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਮੈਚ ਦੀ ਪੂਰਵ ਸੰਧਿਆ 'ਤੇ ਇੱਥੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੈਨੀ ਨੇ ਕਿਹਾ ਕਿ ਸੂਰਿਆਵੰਸ਼ੀ ਦੀ ਵਿਕਟਾਂ ਦੇ ਵਿਚਕਾਰ ਦੌੜ ਸ਼ਾਨਦਾਰ ਹੈ | ਹਾਲਾਂਕਿ, ਉਸਨੂੰ ਵਿਕਟਾਂ ਦੇ ਵਿਚਕਾਰ ਬਹੁਤ ਘੱਟ ਦÏੜਨ ਦੀ ਜ਼ਰੂਰਤ ਹੁੰਦੀ ਹੈ |
ਖੇਡ ਸੰਸਾਰ
Free
ਸੂਰਿਆਵੰਸ਼ੀ ਦੀ ਫਿਟਨੈੱਸ ਬਾਰੇ ਕੋਈ ਸ਼ੱਕ ਨਹੀਂ-ਪੈਨੀ
ਅਜੀਤ ਡੈਸਕ
24-05-2026