30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਗੁਰਿੰਦਰਵੀਰ ਨੇ 10.9 ਸੈਕਿੰਡ 'ਚ 100 ਮੀਟਰ ਦੌੜ ਕੇ ਰਚਿਆ ਇਤਿਹਾਸ <br/>

Ad Position 21
No active advertisement
ਅਜੀਤ ਡੈਸਕ 24-05-2026
ਰਾਂਚੀ, 23 ਮਈ (ਏਜੰਸੀ)-2 ਦਿਨਾਂ 'ਚ ਤੀਜੀ ਵਾਰ ਰਾਂਚੀ 'ਚ ਫੈਡਰੇਸ਼ਨ ਕੱਪ ਵਿਚ ਪੁਰਸ਼ਾਂ ਦਾ 100 ਮੀਟਰ ਰਾਸ਼ਟਰੀ ਰਿਕਾਰਡ ਗੁਰਿੰਦਰਵੀਰ ਸਿੰਘ ਵਲੋਂ 2 ਵਾਰ ਤੋੜਿਆ ਗਿਆ | ਉਸਨੇ ਪਹਿਲਾਂ ਆਪਣੀ ਸੈਮੀਫਾਈਨਲ ਦੌੜ 'ਚ 10.17 ਸਕਿੰਟ ਦੀ ਦੌੜ ਨਾਲ ਅਨੀਮੇਸ਼ ਕੁਜੂਰ ਦੇ 10.18 ਸਕਿੰਟ ਦੇ ਰਿਕਾਰਡ ਨੂੰ ਤੋੜਿਆ | ਅਨੀਮੇਸ਼ 10.15 ਸਕਿੰਟ ਦੇ ਸਮੇਂ ਨਾਲ ਅੱਗੇ ਵਧਿਆ ਤੇ ਮੁੜ ਰਿਕਾਰਡ ਆਪਣੇ ਨਾਂਅ ਕੀਤਾ | ਦੂਜੇ ਸੈਮੀਫਾਈਨਲ 'ਚ ਅਧਿਕਾਰਤ ਤÏਰ 'ਤੇ ਆਪਣੀ ਪਕੜ ਮੁੜ ਹਾਸਲ ਕੀਤੀ | ਸਨਿਚਰਵਾਰ ਨੂੰ ਗੁਰਿੰਦਰਵੀਰ ਨੇ ਇਕ ਸਪਿ੍ੰਟ ਨਾਲ ਜਵਾਬ ਦਿੱਤਾ ਜਿਸਨੇ ਦੇਖਣ ਵਾਲੇ ਹਰ ਵਿਅਕਤੀ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਉਹ 10.09 ਸਕਿੰਟ ਦੇ ਸਮੇਂ ਨਾਲ 10.10 ਸਕਿੰਟ ਤੋਂ ਹੇਠਾਂ ਜਾਣ ਵਾਲਾ ਪਹਿਲਾ ਭਾਰਤੀ ਬਣ ਗਿਆ | ਉਸਦੇ ਨਵੇਂ ਨਿੱਜੀ ਸਰਵੋਤਮ ਪ੍ਰਦਰਸ਼ਨ ਨੇ ਗਲਾਸਗੋ 'ਚ 2026 ਦੀਆਂ ਰਾਸ਼ਟਰਮੰਡਲ ਖੇਡਾਂ ਤੇ ਜਾਪਾਨ ਵਿੱਚ ਏਸ਼ੀਆਈ ਖੇਡਾਂ ਵਿਚ ਵੀ ਆਪਣੀ ਜਗ੍ਹਾ ਪੱਕੀ ਕੀਤੀ | ਅਨੀਮੇਸ਼ ਸਿਰਫ 10.20 ਸਕਿੰਟ ਹੀ ਬਣਾ ਸਕਿਆ ਕਿਉਂਕਿ ਉਹ ਇਕ ਦੂਰ ਦੂਜੇ ਸਥਾਨ 'ਤੇ ਰਿਹਾ |

Ad Position 22
No active advertisement
ਪਿਛਲੀ ਖ਼ਬਰ ਸੂਰਿਆਵੰਸ਼ੀ ਦੀ ਫਿਟਨੈੱਸ ਬਾਰੇ ਕੋਈ ਸ਼ੱਕ ਨਹੀਂ-ਪੈਨੀ ਅਗਲੀ ਖ਼ਬਰ ਪੰਜਾਬ ਦੀ ਪਲੇਆਫ਼ ਦੀ ਉਮੀਦ ਬਰਕਰਾਰ
Ad Position 24