23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਆਈ. ਪੀ. ਐਲ. ਦੇ ਕੁਝ ਨਿਯਮਾਂ 'ਚ ਬਦਲਾਅ ਦੀ ਲੋੜ-ਤੇਂਦੁਲਕਰ

Ad Position 21
No active advertisement
ਅਜੀਤ ਡੈਸਕ 01-06-2026

ਮੁੰਬਈ, 31 ਮਈ (ਪੀ. ਟੀ. ਆਈ.)-ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) 'ਚ ਬੱਲੇਬਾਜ਼ੀ ਅਤੇ ਗੇਂਦ ਨੂੰ ਸੰਤੁਲਿਤ ਕਰਨ ਲਈ ਵਿਵਾਦਪੂਰਨ ਇਮਪੈਕਟ ਪਲੇਅਰ ਨਿਯਮ ਨੂੰ ਖਤਮ ਕਰਨ ਦੀ ਵਕਾਲਤ ਕੀਤੀ ਹੈ ਤੇ ਹੋਰ ਬਦਲਾਅ ਵੀ ਸੁਝਾਏ ਹਨ¢ ਇਮਪੈਕਟ ਪਲੇਅਰ ਨਿਯਮ 2023 'ਚ ਆਈ. ਪੀ. ਐਲ. 'ਚ ਪੇਸ਼ ਕੀਤਾ ਗਿਆ ਸੀ | ਇਸ ਨਿਯਮ ਦੇ ਤਹਿਤ, ਟੀਮਾਂ ਪਲੇਇੰਗ ਇਲੈਵਨ 'ਚ ਇਕ ਖਿਡਾਰੀ ਨੂੰ ਪੰਜ ਪਹਿਲਾਂ ਤੋਂ ਐਲਾਨੇ ਗਏ ਸੰਭਾਵੀ ਖਿਡਾਰੀਆਂ ਵਿਚੋਂ ਇਕ ਨਾਲ ਬਦਲ ਸਕਦੀਆਂ ਹਨ | ਇਸ ਸੰਬੰਧੀ ਉਨ੍ਹਾਂ ਕਿਹਾ ਕਿ ਮੇਰੀ ਨਿੱਜੀ ਰਾਏ ਇਹ ਹੈ ਕਿ 'ਇਮਪੈਕਟ ਪਲੇਅਰ' ਨਿਯਮ ਨੂੰ ਖਤਮ ਕਰ ਦੇਣਾ ਚਾਹੀਦਾ ਹੈ | ਮੈਨੂੰ ਲੱਗਦਾ ਹੈ ਕਿ ਟੀ-20 ਫਾਰਮੈਟ ਵਿਚ, ਤੁਹਾਨੂੰ ਸਿਰਫ਼ 20 ਓਵਰ ਖੇਡਣੇ ਪੈਂਦੇ ਹਨ | ਫਿਰ ਤੁਸੀਂ ਉਸ ਲਾਈਨਅੱਪ 'ਚ ਇਕ ਹੋਰ ਬੱਲੇਬਾਜ਼ ਜੋੜਦੇ ਹੋ | ਮੈਂ ਇੱਕ ਅਸੰਤੁਲਨ ਦੇਖਦਾ ਹਾਂ ਜਿੱਥੇ ਗੇਂਦਬਾਜ਼ ਪਹਿਲਾਂ ਹੀ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ | ਪਿਛਲੇ ਕੁਝ ਸੀਜ਼ਨਾਂ 'ਚ ਆਈ. ਪੀ. ਐਲ. ਨੇ ਬੱਲੇਬਾਜ਼ਾਂ ਦੇ ਹੱਕ 'ਚ ਖੇਡ ਦੇ ਸੰਤੁਲਨ ਨੂੰ ਕਾਫ਼ੀ ਹੱਦ ਤੱਕ ਝੁਕਾਇਆ ਹੈ ਤੇ ਤੇਂਦੁਲਕਰ ਦਾ ਮੰਨਣਾ ਹੈ ਕਿ ਇਸ ਨਿਯਮ ਨੇ ਬੱਲੇ ਤੇ ਗੇਂਦ ਵਿਚਕਾਰ ਪਹਿਲਾਂ ਤੋਂ ਮÏਜੂਦ ਅਸਮਾਨਤਾ ਨੂੰ ਹੋਰ ਵਧਾ ਦਿੱਤਾ ਹੈ | ਭਾਰਤੀ ਕਪਤਾਨ ਸ਼ੁਭਮਨ ਗਿੱਲ ਤੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਸਮੇਤ ਕਈ ਪ੍ਰਮੁੱਖ ਖਿਡਾਰੀਆਂ ਦੁਆਰਾ ਵੀ ਇਸ ਨਿਯਮ ਦੀ ਆਲੋਚਨਾ ਕੀਤੀ ਗਈ ਹੈ | ਉਨ੍ਹਾਂ ਦਾ ਤਰਕ ਹੈ ਕਿ ਇਹ ਨਿਯਮ ਖੇਡ ਤੋਂ ਹੁਨਰ ਨੂੰ ਹਟਾ ਦਿੰਦਾ ਹੈ ਤੇ ਆਲਰਾਊਾਡਰਾਂ ਦੀ ਮਹੱਤਤਾ ਨੂੰ ਘਟਾਉਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਬਰਤਾਨਵੀ ਵਿਦੇਸ਼ ਮੰਤਰੀ ਕਰਨਗੇ ਭਾਰਤ ਤੇ ਚੀਨ ਦਾ ਦੌਰਾ ਅਗਲੀ ਖ਼ਬਰ ਦੂਜੀ ਵਾਰ ਪੁਲਾੜ ਯਾਤਰਾ ਦੀ ਤਿਆਰੀ 'ਚ ਸ਼ੁਭਾਂਸ਼ੂ ਸ਼ੁਕਲਾ
Ad Position 24