ਨਵੀਂ ਦਿੱਲੀ, 31 ਮਈ (ਪੀ. ਟੀ. ਆਈ.)-ਕੈਪਟਨ ਸ਼ੁਭਾਂਸ਼ੂ ਸ਼ੁਕਲਾ ਪੁਲਾੜ 'ਚ ਇਕ ਹੋਰ ਯਾਤਰਾ ਸ਼ੁਰੂ ਕਰਨ ਲਈ ਤਿਆਰ ਹੈ | ਉਹ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐਸ.ਐਸ.) ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਬਣਨ ਤੋਂ ਬਾਅਦ ਹੁਣ, ਉਹ ਭਾਰਤ ਦੇ ਮਹੱਤਵਾਕਾਂਖੀ ਗਗਨਯਾਨ ਮਿਸ਼ਨ ਲਈ ਸਖ਼ਤ ਸਿਖਲਾਈ ਲੈ ਰਹੇ ਹਨ | ਸ਼ੁਭਾਂਸ਼ੂ ਦਾ ਕਹਿਣਾ ਹੈ ਕਿ ਉਹ ਆਪਣੀ ਸਿਖਲਾਈ 'ਚ ਭਾਰਤੀ ਹਵਾਈ ਸੈਨਾ 'ਚ ਇਕ ਟੈਸਟ ਪਾਇਲਟ ਵਜੋਂ ਆਪਣੇ ਤਜ਼ਰਬੇ ਦੀ ਪੂਰੀ ਵਰਤੋਂ ਕਰ ਰਿਹਾ ਹੈ | ਸ਼ੁਭਾਂਸ਼ੂ ਸ਼ੁਕਲਾ, ਜਿਸਨੂੰ ਉਸਦੇ ਦੋਸਤਾਂ ਵਲੋਂ ਪਿਆਰ ਨਾਲ 'ਸ਼ੁਕਸ' ਵਜੋਂ ਜਾਣਿਆ ਜਾਂਦਾ ਹੈ, ਨੇ ਇਸਰੋ ਦੇ ਪਹਿਲੇ ਮਨੁੱਖੀ ਪੁਲਾੜ ਉਡਾਣ ਮਿਸ਼ਨ ਨੂੰ ਇਕ ਪ੍ਰੋਟੋਟਾਈਪ ਜਾਂ ਪਾਇਲਟ ਦੱਸਿਆ | ਉਸ ਨੇ ਕਿਹਾ ਕਿ ਭਾਰਤੀ ਪੁਲਾੜ ਭਾਈਚਾਰਾ ਤੇ ਖਾਸ ਕਰਕੇ ਇਸਰੋ, ਦੁਨੀਆ ਭਰ 'ਚ ਬਹੁਤ ਸਤਿਕਾਰਿਆ ਜਾਂਦਾ ਹੈ | ਮਨੁੱਖੀ ਪੁਲਾੜ ਉਡਾਣ ਵੱਲ ਵਧਣਾ ਇਕ ਵੱਡਾ ਬਦਲਾਅ ਹੈ | ਗਗਨਯਾਨ ਮਿਸ਼ਨ ਭਾਰਤ ਨੂੰ ਪੁਲਾੜ ਖੋਜ ਦੀ ਵਿਸ਼ਵਵਿਆਪੀ ਦÏੜ 'ਚ ਇਕ ਵਿਲੱਖਣ ਸਥਾਨ ਦੇਵੇਗਾ | ਇਹ ਪੁਲਾੜ ਮਿਸ਼ਨਾਂ ਲਈ ਇਕ ਮਹੱਤਵਪੂਰਨ ਮੋੜ ਹੈ | ਗਗਨਯਾਨ ਮਿਸ਼ਨ 2027 ਦੇ ਮੱਧ 'ਚ ਹੋਣ ਦੀ ਉਮੀਦ ਹੈ | ਮਿਸ਼ਨ ਦਾ ਉਦੇਸ਼ ਤਿੰਨ-ਮੈਂਬਰੀ ਟੀਮ ਨੂੰ ਤਿੰਨ ਦਿਨਾਂ ਲਈ 400 ਕਿਲੋਮੀਟਰ ਦੇ ਘੱਟ-ਔਰਬਿਟ 'ਚ ਭੇਜਣਾ ਹੈ | ਇਸ ਤੋਂ ਬਾਅਦ, ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਭਾਰਤੀ ਪਾਣੀਆਂ 'ਚ ਵਾਪਸ ਲਿਆਂਦਾ ਜਾਵੇਗਾ | ਸ਼ੁਭਾਂਸ਼ੂ ਨੇ ਕਿਹਾ ਕਿ ਗਗਨਯਾਨ ਦੀ ਸਫਲਤਾ ਦੂਜੇ ਦੇਸ਼ਾਂ ਨੂੰ ਵੀ ਉਤਸ਼ਾਹਿਤ ਕਰੇਗੀ ਜੋ ਕੁਝ ਅਜਿਹਾ ਕਰਨਾ ਚਾਹੁੰਦੇ ਹਨ | ਜੇਕਰ ਭਾਰਤ ਇਸ ਮਿਸ਼ਨ ਨੂੰ ਸਫਲਤਾਪੂਰਵਕ ਪੂਰਾ ਕਰਦਾ ਹੈ, ਤਾਂ ਇਹ ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਮਨੁੱਖੀ ਮਿਸ਼ਨ ਭੇਜਣ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ |
ਦੂਜੀ ਵਾਰ ਪੁਲਾੜ ਯਾਤਰਾ ਦੀ ਤਿਆਰੀ 'ਚ ਸ਼ੁਭਾਂਸ਼ੂ ਸ਼ੁਕਲਾ
ਅਜੀਤ ਡੈਸਕ
01-06-2026