03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਅਬੋਹਰ ਦੀ ਸ਼੍ਰੇਆ ਨੇ ਵੀਅਤਨਾਮ 'ਚ 'ਆਇਰਨ ਮੈਨ 70.3' 'ਚ ਹਾਸਿਲ ਕੀਤਾ ਵਿਸ਼ਵ ਪੱਧਰੀ 8ਵਾਂ ਸਥਾਨ

Ad Position 21
No active advertisement
ਅਜੀਤ ਡੈਸਕ 02-06-2026

ਅਬੋਹਰ, 1 ਜੂਨ (ਵਿਵੇਕ ਹੂੜੀਆ)-ਅਬੋਹਰ ਦੀ ਸ਼੍ਰੇਆ ਸੋਨੀ ਰਾਠੀ ਪਤਨੀ ਤਰੁਨ ਰਾਠੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਅਤੇ ਖ਼ਾਸ ਕਰਕੇ ਪੰਜਾਬ ਦਾ ਨਾਂ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਹੈ | ਸ਼੍ਰੇਆ ਨੇ ਵੀਅਤਨਾਮ ਦੇ ਦਾ ਨਾਂਗ ਵਿਖੇ ਹੋਈ ਵੱਕਾਰੀ 'ਆਇਰਨ ਮੈਨ 70.3' ਪ੍ਰਤੀਯੋਗਤਾ ਵਿਚ ਆਪਣੀ ਉਮਰ ਵਰਗ ਵਿਚ ਵਿਸ਼ਵ ਪੱਧਰ 'ਤੇ 8ਵਾਂ ਸਥਾਨ ਹਾਸਿਲ ਕੀਤਾ ਹੈ | ਦੱਸਣਯੋਗ ਹੈ ਕਿ 'ਆਇਰਨ ਮੈਨ' ਨੂੰ ਦੁਨੀਆ ਦੀਆਂ ਸਭ ਤੋਂ ਅÏਖੀਆਂ ਸਰੀਰਕ ਸਹਿਣਸ਼ੀਲਤਾ ਪ੍ਰਤੀਯੋਗਤਾਵਾਂ ਵਿਚੋਂ ਇਕ ਮੰਨਿਆ ਜਾਂਦਾ ਹੈ | ਸ਼੍ਰੇਆ ਨੇ ਬਿਨਾਂ ਕਿਸੇ ਬਰੇਕ ਦੇ ਲਗਾਤਾਰ 1.9 ਕਿੱਲੋਮੀਟਰ ਖੁੱਲ੍ਹੇ ਪਾਣੀ ਵਿਚ ਤੈਰਾਕੀ, 90 ਕਿੱਲੋਮੀਟਰ ਸਾਈਕਲਿੰਗ ਅਤੇ ਅੰਤ ਵਿਚ 21.1 ਕਿੱਲੋਮੀਟਰ ਹਾਫ਼ ਮੈਰਾਥਨ ਦੀ ਦੌੜ ਨੂੰ ਮਹਿਜ਼ 6 ਘੰਟੇ 42 ਮਿੰਟ ਵਿਚ ਪੂਰਾ ਕਰਕੇ ਇਕ ਵੱਡੀ ਮਿਸਾਲ ਕਾਇਮ ਕੀਤੀ ਹੈ | ਉਸ ਨੇ ਇਸ ਪ੍ਰਤੀਯੋਗਤਾ ਲਈ ਵਿਸ਼ੇਸ਼ ਟਰੇਨਿੰਗ ਹਰਿਆਣਾ ਦੇ ਗੁਰੂਗ੍ਰਾਮ ਵਿਚ ਪ੍ਰਾਪਤ ਕੀਤੀ, ਜਿੱਥੇ ਲੰਬੇ ਸਮੇਂ ਤੱਕ ਕੀਤੇ ਅਭਿਆਸ ਸਦਕਾ ਉਸ ਨੇ ਇਹ ਮੁਕਾਮ ਹਾਸਿਲ ਕੀਤਾ | ਮਨਮੋਹਨ ਗੋਇਲ, ਮਹੇਸ਼ਵਰੀ ਸਮਾਜ ਦੀ ਪ੍ਰਧਾਨ ਪੁਸ਼ਪਾ ਸ਼ਾਰਦਾ ਅਤੇ ਸਕੱਤਰ ਸੀਮਾ ਰਾਠੀ ਵਲੋਂ ਰਾਠੀ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ | ਖੇਡ ਪ੍ਰੇਮੀਆਂ ਦਾ ਕਹਿਣਾ ਹੈ ਕਿ ਸ਼੍ਰੇਆ ਦੀ ਇਹ ਸਫਲਤਾ ਨੌਜਵਾਨ ਖਿਡਾਰੀਆਂ, ਖ਼ਾਸ ਕਰਕੇ ਅÏਰਤਾਂ ਲਈ ਪ੍ਰੇਰਨਾ ਦਾ ਸਰੋਤ ਬਣੇਗੀ |

Ad Position 22
No active advertisement
ਪਿਛਲੀ ਖ਼ਬਰ ਵਿਆਹ ਵਾਲੇ ਦਿਨ ਭਾਰਤੀ ਲਾੜੇ ਦੀ ਹੈਲੀਕਾਪਟਰ ਹਾਦਸੇ 'ਚ ਮੌਤ ਅਗਲੀ ਖ਼ਬਰ ਲੈਕਚਰਾਰਾਂ ਤੋਂ ਸੱਖਣੇ ਹਜ਼ਾਰਾਂ ਸਕੂਲ, 2016 ਵਿਚ ਹੋਈ ਸੀ ਆਖ਼ਰੀ ਭਰਤੀ
Ad Position 24