ਵਿਆਹ ਵਾਲੇ ਦਿਨ ਭਾਰਤੀ ਲਾੜੇ ਦੀ ਹੈਲੀਕਾਪਟਰ ਹਾਦਸੇ 'ਚ ਮੌਤ
ਅਜੀਤ ਡੈਸਕ
02-06-2026
ਵਿਆਹ ਤੋਂ ਬਾਅਦ, ਨਵ-ਵਿਆਹੇ ਜੋੜੇ ਹੈਲੀਕਾਪਟਰ ਰਾਹੀਂ ਅਟਲਾਂਟਾ ਲਈ ਉਡਾਣ ਭਰੀ, ਪਰ ਹੈਲੀਕਾਪਟਰ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ | ਯੂ.ਐਸ. ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (ਐਨ.ਟੀ.ਐਸ.ਬੀ.) ਘਟਨਾ ਦੀ ਜਾਂਚ ਕਰ ਰਿਹਾ ਹੈ | ਹਾਲਾਂਕਿ, ਏਜੰਸੀ ਨੇ ਅਜੇ ਤੱਕ ਹਾਦਸੇ ਦਾ ਕਾਰਨ ਜਾਰੀ ਨਹੀਂ ਕੀਤਾ ਹੈ | ਸ਼ੁਰੂਆਤੀ ਜਾਂਚ ਰਿਪੋਰਟ ਅਗਲੇ 30 ਦਿਨਾਂ ਦੇ ਅੰਦਰ ਆਉਣ ਦੀ ਉਮੀਦ ਹੈ | ਡੇਵ ਫਿਜੀ ਦੇ ਮਾਤਾ-ਪਿਤਾ ਮੂਲ ਰੂਪ 'ਚ ਕੇਰਲਾ ਦੇ ਏਰਨਾਕੁਲਮ ਜ਼ਿਲ੍ਹੇ ਦੇ ਮੁਵੱਟੂਪੁਝਾ ਤੋਂ ਹਨ, ਜਦੋਂ ਕਿ ਜੈਸੀ ਦਾ ਪਰਿਵਾਰ ਕੇਰਲਾ ਦੇ ਅਲਾਪੁਝਾ ਜ਼ਿਲ੍ਹੇ ਤੋਂ ਹੈ |