ਲੰਡਨ, 1 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਜਪਾ ਦੇ ਪੰਜਾਬ ਪ੍ਰ੍ਰਦੇਸ਼ ਦੇ ਪ੍ਰਧਾਨ ਬਣਨ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਐਨ.ਆਰ. ਆਈ. ਕਮਿਸ਼ਨ ਦੇ ਸਾਬਕਾ ਮੈਂਬਰ ਦਲਜੀਤ ਸਿੰਘ ਸਹੋਤਾ ਨੇ ਕਿਹਾ ਹੈ ਕਿ ਕੇਵਲ ਸਿੰਘ ਢਿਲੋਂ ਬੇਦਾਗ ਸਿਆਸਤਦਾਨ ਹਨ ਤੇ ਆਸ ਹੈ ਕਿ ਉਹ ਪ੍ਰਵਾਸੀ ਪੰਜਾਬੀਆਂ ਤੇ ਕੇਂਦਰ ਵਿਚਕਾਰ ਪੁਲ ਦਾ ਕੰਮ ਕਰਨਗੇ | ਉਹਨਾਂ ਇਹ ਵੀ ਕਿਹਾ ਕਿ ਪ੍ਰਵਾਸੀਆਂ ਦੇ ਬਹੁਤ ਸਾਰੇ ਮਸਲੇ ਹਨ, ਜਿਹਨਾਂ ਨੂੰ ਉਹ ਭਲੀਭਾਤ ਜਾਣਦੇ ਹਨ, ਕਿਉਂਕਿ ਉਹਨਾਂ ਨੇ ਦੀ ਪ੍ਰਵਾਸ ਹੰਡਾਇਆ ਹੈ | ਸਹੋਤਾ ਨੇ ਕਿਹਾ ਕਿ ਪੰਜਾਬ ਦੇ ਹਰ ਵਰਗ ਦੀ ਮੁਸ਼ਕਿਲ ਨੂੰ ਸਮਝ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ | ਪੰਜਾਬ 'ਚ ਕਿਸਾਨੀ ਦੇ ਵੱਡੇ ਮਸਲੇ ਹਨ, ਨੌਜਵਾਨਾਂ ਨੂੰ ਨਸ਼ਾ ਮੁਕਤ ਪੰਜਾਬ ਦੇਣ ਲਈ ਉਦਮ ਕਰਨ ਦੀ ਲੋੜ ਹੈ | ਉਹਨਾਂ ਆਸ ਪ੍ਰਗਟ ਕੀਤੀ ਕਿ ਢਿਲੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਪੂਰੀ ਸ਼ਿਦਤ ਨਾਲ ਕੰਮ ਕਰਨਗੇ |