04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਟਰੰਪ ਪ੍ਰਸ਼ਾਸਨ ਵਲੋਂ ਗ੍ਰੀਨ ਕਾਰਡ ਸੰਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ

Ad Position 21
No active advertisement
ਅਜੀਤ ਡੈਸਕ 02-06-2026
ਸਾਨ ਫਰਾਂਸਿਸਕੋ, 1 ਜੂਨ (ਐਸ. ਅਸ਼ੋਕ ਭÏਰਾ)-ਇਕ ਹਾਲੀਆ ਜਾਣਕਾਰੀ ਅਨੁਸਾਰ ਟਰੰਪ ਪ੍ਰਸ਼ਾਸਨ ਨੇ ਆਪਣੇ ਐਲਾਨ ਨੂੰ ਭਾਵੇਂ ਵਾਪਸ ਤਾਂ ਪੂਰੀ ਤਰਾਂ ਨਹੀਂ ਲਿਆ ਪਰ ਇਹ ਜ਼ਰੂਰ ਸਪਸ਼ਟ ਕੀਤਾ ਹੈ ਕਿ ਸਥਾਈ ਅਮਰੀਕੀ ਨਿਵਾਸ, ਜਿਸਨੂੰ ਆਮ ਤÏਰ 'ਤੇ ਗ੍ਰੀਨ ਕਾਰਡ ਕਿਹਾ ਜਾਂਦਾ ਹੈ, ਦੀ ਮੰਗ ਕਰਨ ਵਾਲੇ ਸਾਰੇ ਗੈਰ-ਨਾਗਰਿਕਾਂ ਨੂੰ ਅਰਜ਼ੀ ਦੇਣ ਲਈ ਆਪਣੇ ਦੇਸ਼ ਵਾਪਸ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ | ਗ੍ਰਹਿ ਸੁਰੱਖਿਆ ਵਿਭਾਗ (ਡੀ.ਐਚ.ਐਸ.) ਅਨੁਸਾਰ ਪਿਛਲੇ ਹਫ਼ਤੇ ਕੀਤੀ ਗਈ ਨਵੀਂ ਘੋਸ਼ਣਾ ਸਾਰੇ ਬਿਨੈਕਾਰਾਂ 'ਤੇ ਲਾਗੂ ਨਹੀ ਹੋਵੇਗੀ ਸਗੋਂ ਇਹ ਵੱਖ-ਵੱਖ ਕੇਸਾਂ ਲਈ ਅਲੱਗ-ਅਲੱਗ ਹੋਵੇਗੀ | ਟਰੰਪ ਪ੍ਰਸ਼ਾਸਨ ਦੇ ਬੁਲਾਰੇ, ਜ਼ੈਕ ਕਾਹਲਰ ਨੇ ਲੰਘੀ 22 ਮਈ ਨੂੰ ਕਿਹਾ ਸੀ ਕਿ ਹੁਣ ਇੱਕ ਪਰਦੇਸੀ ਜੋ ਅਸਥਾਈ ਤੌਰ 'ਤੇ ਅਮਰੀਕਾ 'ਚ ਹੈ ਤੇ ਗ੍ਰੀਨ ਕਾਰਡ ਚਾਹੁੰਦਾ ਹੈ, ਨੂੰ ਅਰਜ਼ੀ ਦੇਣ ਲਈ ਆਪਣੇ ਦੇਸ਼ ਵਾਪਸ ਜਾਣਾ ਪਵੇਗਾ | ਇਸ ਐਲਾਨ ਨੂੰ ਅਮਰੀਕੀ ਨੀਤੀ ਵਿਚ ਇਕ ਵੱਡੀ ਤਬਦੀਲੀ ਵਜੋਂ ਦੇਖਿਆ ਗਿਆ ਸੀ ਤੇ ਸਥਾਈ ਅਮਰੀਕੀ ਨਿਵਾਸੀ ਬਣਨ ਦੀ ਇੱਛਾ ਰੱਖਣ ਵਾਲੇ ਲੱਖਾਂ ਪ੍ਰਵਾਸੀਆਂ 'ਚ ਵੱਡੀ ਚਿੰਤਾ ਪੈਦਾ ਹੋ ਗਈ ਸੀ | ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੱਖਾਂ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੇ ਵਾਅਦੇ 'ਤੇ ਵਾਈਟ ਹਾਊਸ ਵਲੋਂ ਚਲਾਈ ਮੁਹਿੰਮ ਤਹਿਤ ਕਈ ਕਾਨੂੰਨੀ ਰਸਤੇ ਵੀ ਬੰਦ ਕਰ ਦਿੱਤੇ ਗਏ ਹਨ ਤੇ ਕਿਹਾ ਗਿਆ ਸੀ ਕਿ ਅਮਰੀਕੀ ਗ੍ਰੀਨ ਕਾਰਡ ਮੰਗਣ ਵਾਲਿਆਂ ਨੂੰ ਹੁਣ ਘਰੇਲੂ ਦੇਸ਼ਾਂ ਤੋਂ ਅਰਜ਼ੀ ਦੇਣੀ ਪਵੇਗੀ | ਅਮਰੀਕੀ ਇਮੀਗ੍ਰੇਸ਼ਨ ਕੌਂਸਲ ਅਨੁਸਾਰ ਅਮਰੀਕਾ ਹਰ ਸਾਲ 10 ਲੱਖ ਤੋਂ ਵੱਧ ਗ੍ਰੀਨ ਕਾਰਡ ਦਿੰਦਾ ਹੈ ਤੇ ਹੁਣ ਤੱਕ, ਅੱਧੇ ਤੋਂ ਵੱਧ ਬਿਨੈਕਾਰ ਪਹਿਲਾਂ ਹੀ ਅਮਰੀਕਾ 'ਚ ਰਹਿ ਰਹੇ ਹੁੰਦੇ ਹਨ | ਇਕ ਸਮਰੱਥ ਅਮਰੀਕੀ ਅਧਿਕਾਰੀ ਨੇ ਅੱਜ ਦੱਸਿਆ ਕਿ ਇਹ ਨੀਤੀ ਕਿਸੇ ਵੀ ਪਰਦੇਸੀ ਨੂੰ ਗ੍ਰੀਨ ਕਾਰਡ ਪ੍ਰਾਪਤ ਕਰਨ ਤੋਂ ਨਹੀਂ ਰੋਕੇਗੀ, ਜੋ ਜਾਇਜ਼ ਤੇ ਸਹੀ ਢੰਗ ਨਾਲ ਯੋਗਤਾ ਪੂਰੀ ਕਰਦਾ ਹੈ ਪਰ ਕੁੱਝ ਇਕ ਨੂੰ ਜੋ ਇਸ ਲਾਭ ਦੇ ਯੋਗ ਨਹੀਂ ਹਨ ਉਨ੍ਹਾਂ ਨੂੰ ਜ਼ਰੂਰ ਆਪਣੇ ਦੇਸ਼ ਪਰਤਣਾ ਪਵੇਗਾ | ਇਸ ਨੀਤੀ ਦਾ ਉੱਚ ਯੋਗਤਾ ਪ੍ਰਾਪਤ ਬਿਨੈਕਾਰਾਂ ਤੇ ਹੁਨਰਮੰਦ ਪੇਸ਼ੇਵਰਾਂ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ ਜਿਨ੍ਹਾਂ ਨੇ ਕਾਨੂੰਨ ਦੀ ਪਾਲਣਾ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ -31ਵੀਂ ਸਬ ਜੂਨੀਅਰ ਰਾਸ਼ਟਰੀ ਬੇਸਬਾਲ ਚੈਂਪੀਅਨਸ਼ਿਪ- ਪੰਜਾਬ ਦੇ ਲੜਕਿਆਂ ਦੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਅਗਲੀ ਖ਼ਬਰ ਕੇਵਲ ਸਿੰਘ ਢਿਲੋਂ ਨੂੰ ਪ੍ਰਵਾਸੀਆਂ ਤੇ ਕੇਂਦਰ ਵਿਚਕਾਰ ਪੁਲ ਦਾ ਕੰਮ ਕਰਨ ਦੀ ਲੋੜ-ਸਹੋਤਾ
Ad Position 24