04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਵੈਭਵ ਨੇ ਇਸ ਆਈ.ਪੀ.ਐਲ. ਸੀਜ਼ਨ 'ਚ ਕੀਤੀ ਦੁੱਗਣੀ ਕਮਾਈ

Ad Position 21
No active advertisement
ਅਜੀਤ ਡੈਸਕ 02-06-2026

ਅਹਿਮਦਾਬਾਦ, 1 ਜੂਨ (ਇੰਟ.)-2026 ਦੇ ਆਈ.ਪੀ.ਐਲ. ਖਿਤਾਬੀ ਮੁਕਾਬਲੇ 'ਚ ਬੈਂਗਲੁਰੂ ਨੇ ਲਗਾਤਾਰ ਦੂਜੀ ਵਾਰ ਟਰਾਫੀ ਆਪਣੇ ਨਾਂਅ ਕੀਤੀ | ਫਾਈਨਲ ਮੈਚ ਵਿਚ, ਬੈਂਗਲੁਰੂ ਨੇ ਗੁਜਰਾਤ ਨੂੰ 5 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚਿਆ | ਜਦੋਂਕਿ ਜਿੱਤ ਬੈਂਗਲੁਰੂ ਦੀ ਸੀ, ਵੈਭਵ ਸੂਰਿਆਵੰਸ਼ੀ ਨੇ ਇਕ ਵਾਰ ਫਿਰ ਸੁਰਖੀਆਂ ਬਟੋਰੀਆਂ | ਕਈ ਪੁਰਸਕਾਰ ਜਿੱਤਣ ਤੋਂ ਬਾਅਦ, ਉਸਨੇ ਆਪਣੀ ਸਫਲਤਾ ਦੇ ਪਿੱਛੇ ਦਾ ਰਾਜ਼ ਖੋਲਿ੍ਹਆ | ਸੂਰਿਆਵੰਸ਼ੀ ਨੇ ਇਸ ਸੀਜ਼ਨ ਦÏਰਾਨ ਕਈ ਰਿਕਾਰਡ ਤੋੜ ਦਿੱਤੇ | ਰਾਜਸਥਾਨ ਰਾਇਲਜ਼ ਦੇ 15 ਸਾਲਾ ਖਿਡਾਰੀ, ਵੈਭਵ ਸੂਰਿਆਵੰਸ਼ੀ ਨੇ ਇਸ ਸੀਜ਼ਨ ਸ਼ਾਨਦਾਰ ਪ੍ਰਦਰਸ਼ਨ ਕੀਤਾ | ਰਾਇਲਜ਼ ਨੇ ਉਸਨੂੰ ਨਿਲਾਮੀ 'ਚ 1.10 ਕਰੋੜ ਦੀ ਕੀਮਤ 'ਤੇ ਪ੍ਰਾਪਤ ਕੀਤਾ ਸੀ | ਵੈਭਵ ਨੇ ਇਨਾਮੀ ਰਾਸ਼ੀ ਰਾਹੀਂ ਆਪਣੀ ਕਮਾਈ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦੁੱਗਣਾ ਕਰ ਦਿੱਤਾ ਹੈ | ਜਿਸ ਨਾਲ ਉਸਦੀ ਕੁੱਲ ਕਮਾਈ 2.50 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ |
ਦਬਾਅ ਹੇਠ ਖੇਡਣਾ ਸਿੱਖਿਆ-ਵੈਭਵ
ਵੈਭਵ ਨੇ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਗੱਲ ਕਰਦੇ ਹੋਏ ਕਿਹਾ ਕਿ ਇਸ ਸੀਜ਼ਨ 'ਚ ਮੈਂ ਸਿੱਖਿਆ ਕਿ ਦਬਾਅ ਹੇਠ ਪ੍ਰਦਰਸ਼ਨ ਕਿਵੇਂ ਕਰਨਾ ਹੈ ਤੇ ਮÏਜੂਦਾ ਹਾਲਾਤਾਂ ਅਨੁਸਾਰ ਆਪਣੇ ਖੇਡ ਨੂੰ ਕਿਵੇਂ ਢਾਲਣਾ ਹੈ | ਤੁਸੀਂ ਹਰ ਮੈਚ ਨੂੰ ਬਿਲਕੁਲ ਇਕੋ ਜਿਹੀ ਮਾਨਸਿਕਤਾ ਨਾਲ ਨਹੀਂ ਲੈ ਸਕਦੇ |
ਵੈਭਵ ਨੂੰ ਮਿਲੇ ਪੁਰਸਕਾਰਾਂ ਦੀ ਸੂਚੀ
• ਸਭ ਤੋਂ ਕੀਮਤੀ ਖਿਡਾਰੀ-15 ਲੱਖ
• ਅÏਰੇਂਜ ਕੈਪ-10 ਲੱਖ
• ਸੀਜ਼ਨ ਦਾ ਸੁਪਰ ਸਟ੍ਰਾਈਕਰ-10 ਲੱਖ ਅਤੇ ਇੱਕ ਟਾਟਾ ਸੀਅਰਾ ਕਾਰ
• ਸੀਜ਼ਨ ਦੇ ਸੁਪਰ ਸਿਕਸ-10 ਲੱਖ (72 ਛੱਕਿਆਂ ਲਈ)
• ਸੀਜ਼ਨ ਦਾ ਉੱਭਰਦਾ ਖਿਡਾਰੀ-10 ਲੱਖ

Ad Position 22
No active advertisement
ਪਿਛਲੀ ਖ਼ਬਰ ਬੈਂਗਲੁਰੂ ਵਲੋਂ ਜੇਤੂ ਪਰੇਡ ਨਾ ਕਰਨ ਦਾ ਫ਼ੈਸਲਾ ਅਗਲੀ ਖ਼ਬਰ -ਏਸ਼ੀਅਨ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ- ਮੋਦੀ ਨੇ 19 ਤਗਮੇ ਜਿੱਤਣ 'ਤੇ ਭਾਰਤੀ ਟੀਮ ਨੂੰ ਦਿੱਤੀ ਵਧਾਈ
Ad Position 24