ਅਹਿਮਦਾਬਾਦ, 1 ਜੂਨ (ਪੀ.ਟੀ.ਆਈ.)-ਆਈ.ਪੀ.ਐਲ. 2026 ਦੇ ਫਾਈਨਲ ਵਿਚ ਆਪਣੀ ਹਾਰ ਤੋਂ ਬਾਅਦ ਗੁਜਰਾਤ ਟਾਈਟਨਜ਼ ਨੂੰ ਇਕ ਹੋਰ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਜਦੋਂ ਅਹਿਮਦਾਬਾਦ 'ਚ ਸ਼ਾਰਟ ਸਰਕਟ ਕਾਰਨ ਉਨ੍ਹਾਂ ਦੀ ਟੀਮ ਬੱਸ ਵਿਚ ਅੱਗ ਲੱਗ ਗਈ | ਹਾਲਾਂਕਿ, ਸਾਰੇ ਖਿਡਾਰੀਆਂ ਤੇ ਸਹਾਇਤਾ ਸਟਾਫ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ | ਇਸ ਘਟਨਾ 'ਚ ਕੋਈ ਵੀ ਜ਼ਖਮੀ ਨਹੀਂ ਹੋਇਆ, ਹਾਲਾਂਕਿ ਖਿਡਾਰੀ ਲਗਭਗ ਇਕ ਘੰਟੇ ਤੱਕ ਸੜਕ 'ਤੇ ਫਸੇ ਰਹੇ | ਇਸ ਤੋਂ ਬਾਅਦ, ਖਿਡਾਰੀਆਂ ਤੇ ਸਹਾਇਤਾ ਸਟਾਫ ਨੂੰ ਉਨ੍ਹਾਂ ਦੇ ਹੋਟਲ ਲਿਜਾਣ ਲਈ ਇਕ ਵਿਕਲਪਿਕ ਬੱਸ ਦਾ ਪ੍ਰਬੰਧ ਕੀਤਾ ਗਿਆ¢
ਖੇਡ ਸੰਸਾਰ
Free
ਗੁਜਰਾਤ ਟਾਈਟਨਜ਼ ਟੀਮ ਦੀ ਬੱਸ ਨੂੰ ਲੱਗੀ ਅੱਗ
ਅਜੀਤ ਡੈਸਕ
02-06-2026