ਅਟਲਾਂਟਾ, 15 ਜੂਨ (ਏਜੰਸੀ)-ਫੀਫਾ ਵਿਸ਼ਵ ਕੱਪ 2026 ਲਈ ਮਜ਼ਬੂਤ ਦਾਅਵੇਦਾਰ ਮੰਨੇ ਜਾਣ ਵਾਲੇ ਸਪੇਨ ਨੂੰ ਪਹਿਲੀ ਵਾਰ ਵਿਸ਼ਵ ਕੱਪ ਖੇਡ ਰਹੇ ਅਫਰੀਕੀ ਦੇਸ਼ ਕੇਪ ਵਰਡੇ ਨੇ ਡਰਾਅ ਖੇਡਣ ਲਈ ਮਜਬੂਰ ਕਰ ਦਿੱਤਾ। ਫੀਫਾ 2026 ਦੇ ਹੁਣ ਤੱਕ ਦੇ ਇਸ ਇਕੋ ਇਕ ਮੈਚ ‘ਚ, ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। 10 ਟਾਪੂਆਂ ਜਾਂ ਜਵਾਲਾਮੁਖੀ ਟਾਪੂਆਂ ਦੀ ਟੀਮ ਕੇਪ ਵਰਡੇ ਨੇ ਮੈਚ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਉਨ੍ਹਾਂ ਨੂੰ ਘੱਟ ਨਹੀਂ ਸਮਝਣਾ ਚਾਹੀਦਾ। 71ਵੇਂ ਮਿੰਟ ‘ਚ ਜਦੋਂ ਸਟ੍ਰਾਈਕਰ ਲਮਾਇਨ ਯਾਮਲ ਦੇ ਆਉਣ ਨਾਲ ਮੈਦਾਨ ‘ਚ ਪ੍ਰਸੰਸਕਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੌਰਾਨ ਵੀ 67ਵੇਂ ਦਰਜੇ ਦੀ ਕੋਬਾ ਵਰਡੇ (ਕੇਪ ਵਰਡੇ) ਨੇ ਸਪੇਨ ਨੂੰ ਗੋਲ ਕਰਨ ਤੋਂ ਰੋਕ ਕੇ ਰੱਖਿਆ। ਹਾਲਾਂਕਿ, ਸਪੇਨ ਦੇ ਪਾਸ ਸਹੀ ਸਨ। ਕੇਪ ਵਰਡੇ ਦੇ 26 ਫ਼ੀਸਦੀ ਦੇ ਮੁਕਾਬਲੇ 74 ਫ਼ੀਸਦੀ ਬਾਲ ਕਬਜ਼ੇ ਦੇ ਨਾਲ ਸੇਪਨ ਨੇ ਇਕ ਦਬਦਬਾ ਕਾਇਮ ਕੀਤਾ ਸੀ। ਇਸ ਤੋਂ ਇਲਾਵਾ, ਸਪੇਨ ਨੇ 92 ਫ਼ੀਸਦੀ ਪਾਸ ਸ਼ੁੱਧਤਾ ਦੇ ਨਾਲ ਟੀਚੇ ‘ਤੇ 8 ਸ਼ਾਟ ਲਗਾਏ। ਪਰ 40 ਸਾਲਾ ਗੋਲਕੀਪਰ ਵੋਜ਼ੀਨਾ ਸਪੇਨ ਲਈ ਇਕ ਅਦਭੁਤ ਕੰਧ ਸਾਬਤ ਹੋਇਆ ਤੇ ਕੇਪ ਵਰਡੇ ਨੇ ਆਪਣੇ ਮੌਕੇ ਬਣਾਈ ਰੱਖੇ। ਸਪੇਨ ਦੇ ਖਿਲਾਫ ਡਰਾਅ ਕਰਕੇ, ਕੇਪ ਵਰਡੇ ਨੇ ਸਪੇਨ ਨਾਲ 1-1 ਸਕੋਰਲਾਈਨ ਸਾਂਝੀ ਕੀਤੀ, ਜੋ ਕਿ ਉਨ੍ਹਾਂ ਲਈ ਇਕ ਵੱਡੀ ਜਿੱਤ ਤੋਂ ਘੱਟ ਨਹੀਂ ਸੀ।
ਜਰਮਨੀ ਨੇ ਇਤਿਹਾਸ ਰੱਚਦੇ ਹੋਏ ਬ੍ਰਾਜ਼ੀਲ ਨੂੰ ਪਛਾੜਿਆ
ਹਿਊਸਟਨ, 15 ਜੂਨ (ਇੰਟ.)-ਜਰਮਨੀ ਨੇ ਫੀਫਾ ਵਿਸ਼ਵ ਕੱਪ ‘ਚ ਇਤਿਹਾਸ ਰੱਚਦੇ ਹੋਏ ਬ੍ਰਾਜ਼ਿਲ ਨੂੰ ਪਛਾੜ ਦਿੱਤਾ ਹੈ। ਜਰਮਨੀ ਹੁਣ ਫੀਫਾ ਵਿਸ਼ਵ ਕੱਪ ਇਤਿਹਾਸ ‘ਚ ਸਭ ਤੋਂ ਵੱਧ ਗੋਲ ਕਰਨ ਵਾਲੀ ਟੀਮ ਬਣ ਗਈ ਹੈ। ਜਰਮਨੀ ਨੇ ਕੁਰਾਕਾ� ਵਿਰੁੱਧ ਆਪਣਾ ਸੱਤਵਾਂ ਗੋਲ ਕਰਕੇ ਇਹ ਇਤਿਹਾਸਕ ਉਪਲਬਧੀ ਹਾਸਲ ਕੀਤੀ। ਜਰਮਨੀ ਨੇ ਹੁਣ ਫੀਫਾ ਵਿਸ਼ਵ ਕੱਪ ‘ਚ ਕੁੱਲ 239 ਗੋਲ ਕੀਤੇ ਹਨ, ਜੋ 5 ਵਾਰ ਦੇ ਚੈਂਪੀਅਨ ਬ੍ਰਾਜ਼ੀਲ ਨੂੰ ਪਛਾੜਦੇ ਹਨ। ਬ੍ਰਾਜ਼ੀਲ ਨੇ ਇਸ ਮੈਗਾ ਈਵੈਂਟ ਵਿਚ ਹੁਣ ਤੱਕ ਕੁੱਲ 238 ਗੋਲ ਕੀਤੇ ਹਨ। ਮੌਜੂਦਾ ਚੈਂਪੀਅਨ ਅਰਜਨਟੀਨਾ 152 ਗੋਲਾਂ ਨਾਲ ਸੂਚੀ ‘ਚ ਤੀਜੇ ਸਥਾਨ ‘ਤੇ ਹੈ, ਜਦੋਂ ਕਿ ਫਰਾਂਸ 136 ਨਾਲ ਚੌਥੇ ਸਥਾਨ ‘ਤੇ ਹੈ। ਇਟਲੀ ਨੇ ਵਿਸ਼ਵ ਕੱਪ ਵਿੱਚ 128 ਗੋਲ ਕੀਤੇ ਹਨ, ਜੋ 5ਵੇਂ ਸਥਾਨ ‘ਤੇ ਹੈ। ਜਰਮਨੀ ਨੇ ਕੁਰਾਕਾ� ਵਿਰੁੱਧ ਮੈਚ ਦੇ ਪਹਿਲੇ 6 ਮਿੰਟਾਂ ਦੇ ਅੰਦਰ ਪਹਿਲਾ ਗੋਲ ਕਰਕੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਸਨ। ਉਨ੍ਹਾਂ ਕੁਰਾਕਾ� ਨੂੰ 7-1 ਨਾਲ ਹਰਾਇਆ।
ਖੇਡ ਸੰਸਾਰ
Free
ਮਜ਼ਬੂਤ ਦਾਅਵੇਦਾਰ ਸਪੇਨ ਨੂੰ ਕੇਪ ਵਰਡੇ ਨੇ ਡਰਾਅ ’ਤੇ ਰੋਕਿਆ
ਅਜੀਤ ਡੈਸਕ
16-06-2026