22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਬੈਲਜੀਅਮ ਤੇ ਮਿਸਰ ਵਿਚਾਲੇ ਮੈਚ 1-1 ਨਾਲ ਡਰਾਅ

Ad Position 21
No active advertisement
ਅਜੀਤ ਡੈਸਕ 16-06-2026

ਸਿਆਟਲ, 15 ਜੂਨ (ਏਜੰਸੀ)-ਸਿਆਟਲ ਵਿਖੇ ਮਿਸਰ ਤੇ ਬੈਲਜੀਅਮ ਵਿਚਾਲੇ ਖੇਡਿਆ ਗਿਆ ਫੀਫਾ ਵਿਸ਼ਵ ਕੱਪ 2026 ਦਾ 16ਵਾਂ ਮੈਚ ਡਰਾਅ ‘ਤੇ ਸਮਾਪਤ ਹੋਇਆ। ਮਿਸਰ ਦੇ ਇਮਾਮ ਅਸ਼ੂਰ ਨੇ ਮੈਚ ਦਾ ਪਹਿਲਾ ਗੋਲ 19ਵੇਂ ਮਿੰਟ ‘ਚ ਕੀਤਾ। ਇਸ ਦੌਰਾਨ ਮੁਹੰਮਦ ਸਲਾਹ ਆਰਕੀਟੈਕਟ ਵਜੋਂ ਸਾਬਿਤ ਹੋਏ, ਜਿਸਨੇ ਇਮਾਮ ਅਸ਼ੂਰ ਨੂੰ ਪਹਿਲਾ ਮੌਕਾ ਦਿੱਤਾ। ਬੈਲਜੀਅਮ ਨੇ ਕੇਵਿਨ ਡੀ ਬਰੂਇਨ ਰਾਹੀਂ ਇਕ ਹਮਲਾਵਰ ਖੇਡ ਖੇਡਣ ਦੀ ਕੋਸ਼ਿਸ਼ ਕੀਤੀ ਪਰ ਮਿਸਰ ਨੇ ਪਹਿਲਾ ਗੋਲ ਕਰਦੇ ਹੋਏ ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਮਿਡਫੀਲਡਰ ਇਮਾਮ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਗੋਲ ਕੀਤਾ। ਪਹਿਲੇ ਅੱਧ ‘ਚ ਇਸ ਇਕਲੋਤੇ ਗੋਲ ਤੋਂ ਬਾਅਦ ਮੈਚ ਰੈਫ਼ਰੀ ਵਲੋਂ 22ਵੇਂ ਮਿੰਟ ‘ਚ ਖਿਡਾਰੀਆਂ ਲਈ ਹਾਈਡਰੇਸ਼ਨ ਬ੍ਰੇਕ ਦਾ ਐਲਾਨ ਕੀਤਾ ਗਿਆ। ਇਸ ਤੋਂ ਬਾਅਦ ਮਿਸਰ ਨੇ ਰਣਨੀਤਕ ਤਰੀਕੇ ਨਾਲ ਆਪਣਾ ਦਬਦਬਾ ਬਣਾ ਕੇ ਰੱਖਿਆ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ 45ਵੇਂ ਮਿੰਟ ‘ਚ ਇਕ ਅਜਿਹਾ ਮੌਕਾ ਬੈਲਜੀਅਮ ਕੋਲ ਸੀ, ਜਿਸਦੀ ਉਨ੍ਹਾਂ ਨੂੰ ਭਾਲ ਸੀ। ਇਕ ਲੰਬੇ ਥ੍ਰੋਅ ਨੇ ਮਿਸਰ ਦੇ ਪੈਨਲਟੀ ਏਰੀਆ ‘ਚ ਪਹੁੰਚਾ ਦਿੱਤੀ। ਬੈਲਜੀਅਮ ਦੇ ਜੇਰੇਮੀ ਡੋਕੂ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਮਿਸਰ ਦੇ ਗੋਲਕੀਪਰ ਨੇ ਇਸ ਕੋਸ਼ਿਸ਼ ਨੂੰ ਵੀ ਸਫ਼ਲ ਨਾ ਹੋਣ ਦਿੱਤਾ। ਮਿਸਰ ਪਹਿਲੇ ਅੱਧ ਦਾ ਅੰਤ ਜ਼ੋਰਦਾਰ ਢੰਗ ਨਾਲ ਕੀਤਾ ਤੇ 1-0 ਨਾਲ ਕੀਤਾ। ਦੂਜੇ ਅੱਧ ਦੀ ਸ਼ੁਰੂਆਤ ਤੋਂ ਬਾਅਦ ਬੈਲਜੀਅਮ ਨੇ ਆਪਣੀ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕੀਤਾ। ਡੀ ਬਰੂਇਨ ਦੀ ਫ੍ਰੀ-ਕਿਕ ਲਗਾਈ ਪਰ ਇਹ ਮਿਸਰ ਦੇ ਗੋਲਕੀਪਰ ਦੇ ਸੱਜੇ ਪਾਸੇ ਸਵਿੰਗ ਕਰ ਗਈ ਤੇ ਇਹ ਗੋਲ ‘ਚ ਤਬਦੀਲ ਨਾ ਹੋਈ। ਪਰ 66ਵੇਂ ਮਿੰਟ ਆਖ਼ਿਰ ਬੈਲਜੀਅਮ ਨੂੰ ਸਫਲਤਾ ਮਿਲੀ। ਮੁਹੰਮਦ ਹਾਨੀ ਵਲੋਂ ਕੀਤੇ ਗਏ ਇਕ ਸ਼ਾਨਦਾਰ ਗੋਲ ਸਦਕਾ ਬੈਲਜੀਅਮ ਇਸ ਮੈਚ ਨੂੰ 1-1 ਨਾਲ ਬਰਾਬਰ ਕਰਨ ‘ਚ ਸਫ਼ਲ ਰਿਹਾ।

Ad Position 22
No active advertisement
ਪਿਛਲੀ ਖ਼ਬਰ ਵੈਭਵ ਸੂਰਿਆਵੰਸ਼ੀ ਤੇ ਸ੍ਰੀਲੰਕਾਈ ਖਿਡਾਰੀ ਵਿਚਾਲੇ ਹੋਇਆ ਝਗੜਾ ਅਗਲੀ ਖ਼ਬਰ ਮਜ਼ਬੂਤ ਦਾਅਵੇਦਾਰ ਸਪੇਨ ਨੂੰ ਕੇਪ ਵਰਡੇ ਨੇ ਡਰਾਅ ’ਤੇ ਰੋਕਿਆ
Ad Position 24