ਡਾਂਬੁਲਾ, 15 ਜੂਨ (ਪੀ.ਟੀ.ਆਈ.)-ਸ੍ਰੀਲੰਕਾ ‘ਏ’ ਨੇ ਦਾਂਬੁਲਾ ‘ਚ ਇਕ ਰੋਮਾਂਚਕ ਤਿਕੋਣੀ ਲੜੀ ਦੇ ਮੈਚ ਦੌਰਾਨ ਭਾਰਤ ‘ਏ’ ਨੂੰ ਸੁਪਰ �ਵਰ ‘ਚ ਹਰਾਇਆ। ਮੈਚ ਤੋਂ ਬਾਅਦ, 15 ਸਾਲਾ ਵੈਭਵ ਸੂਰਿਆਵੰਸ਼ੀ ਦੀ ਸ਼੍ਰੀਲੰਕਾ ਦੇ ਖਿਡਾਰੀ ਵਿਸ਼ੇਨ ਹਾਲਮਬਾਗੇ ਨਾਲ ਬਹਿਸ ਹੋ ਗਈ ਤੇ ਝਗੜੇ ਦੌਰਾਨ ਉਸਨੂੰ ਧੱਕਾ ਮਾਰ ਦਿੱਤਾ। ਸ਼੍ਰੀਲੰਕਾ ਦੇ ਵਿਕਟਕੀਪਰ ਨਿਰੋਸ਼ਨ ਡਿਕਵੇਲਾ ਨੇ ਦਖਲ ਦੇ ਕੇ ਸਥਿਤੀ ਨੂੰ ਸ਼ਾਂਤ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਭਾਰਤ ‘ਏ’ ਨੇ 49.2 �ਵਰਾਂ ‘ਚ 265 ਦੌੜਾਂ ਬਣਾਈਆਂ। ਜਵਾਬ ‘ਚ, ਸ਼੍ਰੀਲੰਕਾ ‘ਏ’ ਨੇ ਵੀ ਆਪਣੇ 50 �ਵਰਾਂ ‘ਚ 265 ਦੌੜਾਂ ਬਣਾਈਆਂ। ਇਸ ਤੋਂ ਬਾਅਦ, ਸ੍ਰੀਲੰਕਾ ਏ ਨੇ ਸੁਪਰ �ਵਰ ‘ਚ 16 ਦੌੜਾਂ ਬਣਾਈਆਂ, ਜਦੋਂ ਕਿ ਭਾਰਤ ਸਿਰਫ 9 ਦੌੜਾਂ ਹੀ ਬਣਾ ਸਕਿਆ। ਭਾਰਤ ਦੀ ਹਾਰ ਤੋਂ ਬਾਅਦ, ਸ਼੍ਰੀਲੰਕਾ ਦੇ ਖਿਡਾਰੀਆਂ ਨੇ ਵੈਭਵ ਨੂੰ ਕੁਝ ਕਿਹਾ। ਇਸ ਨਾਲ ਉਹ ਗੁੱਸੇ ‘ਚ ਆ ਗਿਆ, ਜਿਸ ਕਾਰਨ ਸ੍ਰੀਲੰਕਾ ਦੇ ਇਕ ਖਿਡਾਰੀ ਨਾਲ ਧੱਕਾ-ਮੁੱਕੀ ਹੋ ਗਈ।
ਖੇਡ ਸੰਸਾਰ
Free
ਵੈਭਵ ਸੂਰਿਆਵੰਸ਼ੀ ਤੇ ਸ੍ਰੀਲੰਕਾਈ ਖਿਡਾਰੀ ਵਿਚਾਲੇ ਹੋਇਆ ਝਗੜਾ
ਅਜੀਤ ਡੈਸਕ
16-06-2026