22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਕੁਮਕੁਮ ਭਾਗਿਆ ਦੀ ਅਦਾਕਾਰਾ ਸੰਚਿਤਾ ਨੇ ਕੀਤੀ ਖੁਦਕੁਸ਼ੀ

Ad Position 21
No active advertisement
ਅਜੀਤ ਡੈਸਕ 16-06-2026
ਮੁੰਬਈ, 15 ਜੂਨ (ਏਜੰਸੀ)-ਮਸ਼ਹੂਰ ਟੀ.ਵੀ. ਅਦਾਕਾਰਾ ਸੰਚਿਤਾ ਉਗਲੇ ਨੇ 14 ਜੂਨ ਨੂੰ ਮੁੰਬਈ ’ਚ ਖੁਦਕੁਸ਼ੀ ਕਰ ਲਈ। ਇਹ ਖ਼ਬਰ ਮਿਲਦੇ ਹੀ ਪ੍ਰਸ਼ੰਸਕ ਤੇ ਮਸ਼ਹੂਰ ਹਸਤੀਆਂ ਹੈਰਾਨ ਰਹਿ ਗਈਆਂ। ਸੰਚਿਤਾ ਨੇ ਇਹ ਕਦਮ ਚੁੱਕਣ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਉਹ 22 ਸਾਲ ਦੀ ਸੀ। ਸੰਚਿਤਾ ਨੇ ‘ਸਾਜਨ ਘਰ’, ‘ਕੁਮਕੁਮ ਭਾਗਿਆ’, ‘ਵਾਗਲੇ ਕੀ ਦੁਨੀਆ’ ਤੇ ‘ਦਿਲਵਾਲੀ ਦੁਲਹਾ ਲੇ ਜਾਏਗੀ’ ਵਰਗੇ ਸ਼ੋਅ ‘ਚ ਕੰਮ ਕੀਤਾ ਸੀ। ਉਸਨੂੰ ਸ਼ੋਅ ‘ਕੁਮਕੁਮ ਭਾਗਿਆ’ ‘ਚ ਦੀਆ ਟੰਡਨ ਦੀ ਭੂਮਿਕਾ ਲਈ ਵਿਆਪਕ ਮਾਨਤਾ ਮਿਲੀ। ਇਸ ਨੂੰ ਹੋਰ ਵੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦਾ ਵੀ 2020 ‘ਚ ਇਸੇ ਤਾਰੀਖ ਨੂੰ ਦਿਹਾਂਤ ਹੋਇਆ ਸੀ।
Ad Position 22
No active advertisement
ਪਿਛਲੀ ਖ਼ਬਰ ਨਿਊਯਾਰਕ ’ਚ 69ਵੀਂ ਨੈਸ਼ਨਲ ਪਿਊਰਟੋ ਰੀਕਨ ਡੇ ਪਰੇਡ ਸ਼ਾਨੋ-ਸ਼ੌਕਤ ਨਾਲ ਸਜੀ ਅਗਲੀ ਖ਼ਬਰ ਵੈਭਵ ਸੂਰਿਆਵੰਸ਼ੀ ਤੇ ਸ੍ਰੀਲੰਕਾਈ ਖਿਡਾਰੀ ਵਿਚਾਲੇ ਹੋਇਆ ਝਗੜਾ
Ad Position 24