07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸਪੇਨ ਤੋਂ 1-0 ਨਾਲ ਹਾਰੀ ਰੋਨਾਲਡੋ ਦੀ ਟੀਮ

Ad Position 21
No active advertisement
ਅਜੀਤ ਡੈਸਕ 08-07-2026

ਆਰਲਿੰਗਟਨ, 7 ਜੁਲਾਈ (ਏਜੰਸੀ)-ਫੀਫਾ ਵਿਸ਼ਵ ਕੱਪ ਦੇ ਰਾਊਂਡ ਆਫ਼ 16 ’ਚ ਸਪੇਨ ਨੇ ਪੁਰਤਗਾਲ ਨੂੰ ਆਖ਼ਰੀ ਸਮੇਂ ’ਚ ਇਕ ਸ਼ਾਨਦਾਰ ਗੋਲ ਕਰਦੇ ਹੋਏ ਵਿਸ਼ਵ ਕੱਪ ਦੀ ਦੌੜ ’ਚੋਂ ਬਾਹਰ ਕਰ ਦਿੱਤਾ। ਇਸ ਰੋਮਾਂਚਕ ਮੁਕਾਬਲੇ ’ਚ 90 ਮਿੰਟ ਗੋਲ ਰਹਿਤ ਰਹੇ। ਦੋਵਾਂ ਟੀਮਾਂ ਨੇ ਸ਼ੁਰੂਆਤ ਤੋਂ ਹੀ ਇਕ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। 90 ਮਿੰਟ ਤੱਕ ਦੋਵੇਂ ਟੀਮਾਂ ਨੇ ਸਾਵਧਾਨੀ ਨਾਲ ਖੇਡਦੇ ਹੋਏ ਕਈ ਮੌਕੇ ਬਣਾਏ, ਪਰ ਕੋਈ ਵੀ ਟੀਮ ਗੋਲ ਕਰਨ ਵਿਚ ਸਫਲ ਨਹੀਂ ਹੋ ਸਕੀ। ਮੈਚ ਦੇ ਪਹਿਲੇ ਅੱਧ ਵਿਚ ਸਪੇਨ ਨੇ ਗੇਂਦ ’ਤੇ ਵੱਧ ਕਬਜ਼ਾ ਰੱਖਿਆ ਤੇ ਹਮਲਾਵਰ ਖੇਡ ਦਿਖਾਈ। ਮਿਕੇਲ ਓਯਾਰਜ਼ਾਬਾਲ ਅਤੇ ਅਲੇਕਸ ਬਾਏਨਾ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਰਤਗਾਲ ਦੇ ਗੋਲਕੀਪਰ ਡਿਓਗੋ ਕੋਸਟਾ ਨੇ ਸ਼ਾਨਦਾਰ ਬਚਾਅ ਕਰਦੇ ਹੋਏ ਟੀਮ ਨੂੰ ਗੋਲ ਖਾਣ ਤੋਂ ਬਚਾਇਆ। ਦੂਜੇ ਪਾਸੇ, ਪੁਰਤਗਾਲ ਨੇ ਵੀ ਵਾਪਸੀ ਹਮਲੇ ਕੀਤੇ। ਸਟਾਰ ਖ਼ਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੇ ਕਈ ਕੋਸ਼ਿਸ਼ਾਂ ਕੀਤੀਆਂ ਪਰ ਉਹ ਵੀ ਗੋਲ ਕਰਨ ’ਚ ਅਸਫ਼ਲ ਰਹੇ। ਮੈਚ ’ਚ ਗੋਲ ਦੀ ਉਡੀਕ ਆਖਰਕਾਰ 90+1ਵੇਂ ਮਿੰਟ ’ਚ ਖ਼ਤਮ ਹੋਈ ਮਿਕੇਲ ਮੇਰੀਨੋ ਨੇ ਸ਼ਾਨਦਾਰ ਗੋਲ ਕਰਕੇ ਸਪੇਨ ਨੂੰ 1-0 ਦੀ ਬੜ੍ਹਤ ਦਿਵਾਈ। ਫੈਸਲਾਕੁੰਨ ਪਲ ਸਟਾਪੇਜ ਟਾਈਮ ’ਚ ਆਇਆ। ਇਸ ਦੌਰਾਨ ਪੁਰਤਗਾਲ ਕੋਲ ਬਰਾਬਰੀ ਕਰਨ ਲਈ ਬਹੁਤ ਘੱਟ ਸਮਾਂ ਬਚਿਆ, ਜਿਸਦੇ ਕਾਰਨ ਪੁਰਤਗਾਲ ਦਾ ਇਹ ਸਫ਼ਰ ਏਥੇ ਹੀ ਖ਼ਤਮ ਹੋ ਗਿਆ।
ਵਿਸ਼ਵ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਰੋਨਾਲਡੋ ਦਾ ਛਲਕਿਆ ਦਰਦ
ਆਰਲਿੰਗਟਨ, 7 ਜੁਲਾਈ (ਇੰਟ.)-ਮੈਚ ਤੋਂ ਬਾਅਦ ਗੱਲ ਕਰਦੇ ਹੋਏ ਕ੍ਰਿਸਟੀਆਨੋ ਰੋਨਾਲਡੋ ਨੇ ਕਿਹਾ ਕਿ ਇਸ ਤਰ੍ਹਾਂ ਵਿਸ਼ਵ ਕੱਪ ਤੋਂ ਬਾਹਰ ਹੋਣਾ ਦੁਖਦਾਈ ਹੈ। ਮੈਂ ਆਪਣਾ ਸਭ ਕੁਝ ਦਿੱਤਾ। ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਤੇ ਮੈਂ ਸਾਫ਼ ਜ਼ਮੀਰ ਨਾਲ ਜਾ ਰਿਹਾ ਹਾਂ। ਹਾਂ, ਇਹ ਮੇਰਾ ਆਖਰੀ ਵਿਸ਼ਵ ਕੱਪ ਸੀ, ਪਰ ਹੁਣ ਮੇਰੇ ਕੋਲ ਸੋਚਣ ਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਸਮਾਂ ਹੋਵੇਗਾ। ਮੈਂ ਜਲਦਬਾਜ਼ੀ ’ਚ ਕੋਈ ਫੈਸਲਾ ਨਹੀਂ ਲਵਾਂਗਾ। ਸਪੇਨ ਵਿਰੁੱਧ ਹਾਰ ਤੋਂ ਬਾਅਦ, ਸਭ ਤੋਂ ਵੱਡਾ ਸਵਾਲ ਇਹ ਹੈ ਵੀ ਰਿਹਾ ਕਿ ਕੀ ਰੋਨਾਲਡੋ ਨੇ ਪੁਰਤਗਾਲ ਲਈ ਵੀ ਆਪਣਾ ਆਖਰੀ ਮੈਚ ਖੇਡਿਆ? ਰੋਨਾਲਡੋ ਨੇ ਇਸ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੱਤਾ। ਉਸਨੇ ਸਪੱਸ਼ਟ ਕੀਤਾ ਕਿ ਉਹ ਹਾਰ ਦੀ ਨਿਰਾਸ਼ਾ ਜਾਂ ਭਾਵਨਾਵਾਂ ਦੁਆਰਾ ਪ੍ਰਭਾਵਿਤ ਹੋ ਕੇ ਆਪਣੇ ਭਵਿੱਖ ਬਾਰੇ ਕੋਈ ਫੈਸਲਾ ਨਹੀਂ ਲਵੇਗਾ। ਉਸਦੇ ਬਿਆਨ ਤੋਂ ਪਤਾ ਲੱਗਦਾ ਹੈ ਕਿ ਭਾਵੇਂ ਉਸਦਾ ਵਿਸ਼ਵ ਕੱਪ ਕਰੀਅਰ ਖਤਮ ਹੋ ਗਿਆ ਹੋਵੇ, ਪਰ ਉਹ ਅਜੇ ਵੀ ਕੁਝ ਸਮੇਂ ਲਈ ਪੁਰਤਗਾਲ ਲਈ ਖੇਡਦਾ ਦੇਖਿਆ ਜਾ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ-ਮਾਨਾਂਵਾਲਾ ਰੇਲਵੇ ਟਰੈਕ ਦੇ ਖੰਭੇ ’ਤੇ ਸੀ. ਸੀ. ਟੀ. ਵੀ. ਕੈਮਰਾ ਮਿਲਣ ਨਾਲ ਮੱਚਿਆ ਹੜਕੰਪ ਅਗਲੀ ਖ਼ਬਰ ਪੁਰਤਗਾਲ ਦੇ ਕੋਚ ਨੇ ਦਿੱਤਾ ਅਸਤੀਫ਼ਾ
Ad Position 24