09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਅਮਰੀਕਾ 'ਚ ਸੰਘੀ ਇਮੀਗ੍ਰੇਸ਼ਨ ਨੇ 5 ਸਾਲਾ ਬੱਚੇ ਨੂੰ ਹਿਰਾਸਤ 'ਚ ਲਿਆ

Ad Position 21
No active advertisement
ਅਜੀਤ ਡੈਸਕ 24-01-2026
ਮਿਨੀਆਪੋਲਿਸ, 23 ਜਨਵਰੀ (ਪੀ.ਟੀ.ਆਈ.)-ਅਮਰੀਕਾ 'ਚ ਸੰਘੀ ਇਮੀਗ੍ਰੇਸ਼ਨ ਅਧਿਕਾਰੀ ਗੈਰ-ਕਾਨੂੰਨੀ ਪ੍ਰਵਾਸੀਆਂ 'ਤੇ ਕਾਰਵਾਈ ਕਰਨ ਲਈ ਇੰਨੇ ਜਨੂੰਨੀ ਹੋ ਗਏ ਹਨ ਕਿ ਉਨ੍ਹਾਂ ਨੇ ਮਿਨੀਸੋਟਾ 'ਚ ਇਕ ਪੰਜ ਸਾਲ ਦੇ ਲੜਕੇ ਨੂੰ ਹਿਰਾਸਤ 'ਚ ਲੈ ਲਿਆ | ਜਿਸ ਸਕੂਲ 'ਚ ਬੱਚਾ ਪੜ੍ਹਦਾ ਸੀ, ਉਸ ਸਕੂਲ ਦੇ ਅਧਿਕਾਰੀਆਂ ਨੇ ਇਸ ਘਟਨਾ 'ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਬੱਚੇ ਨੂੰ ਦਾਣੇ ਵਜੋਂ ਵਰਤਿਆ ਗਿਆ ਸੀ | ਬੱਚੇ ਤੇ ਉਸਦੇ ਪਿਤਾ ਨੂੰ ਟੈਕਸਾਸ ਦੇ ਇਕ ਨਜ਼ਰਬੰਦੀ ਕੇਂਦਰ 'ਚ ਰੱਖਿਆ ਗਿਆ ਹੈ | ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਿਸੇ ਬੱਚੇ ਨੂੰ ਫੜਿਆ ਹੋਵੇ; ਹਾਲ ਹੀ ਦੇ ਹਫ਼ਤਿਆਂ 'ਚ ਮਿਨੀਆਪੋਲਿਸ ਦੇ ਇਕ ਨਜ਼ਰਬੰਦੀ ਕੇਂਦਰ 'ਚ ਤਿੰਨ ਬੱਚਿਆਂ ਨੂੰ ਰੱਖਿਆ ਗਿਆ ਹੈ | ਸਕੂਲ ਸੁਪਰਡੈਂਟ ਜੇਨਾ ਸਟੈਨਵਿਕ ਨੇ ਕਿਹਾ ਕਿ ਸੰਘੀ ਇਮੀਗ੍ਰੇਸ਼ਨ ਏਜੰਟਾਂ ਨੇ ਪੰਜ ਸਾਲਾ ਲੀਅਮ ਕੋਨੇਜੋ ਰਾਮੋਸ ਨੂੰ ਉਸਦੀ ਕਾਰ ਤੋਂ ਹਿਰਾਸਤ 'ਚ ਲੈ ਲਿਆ ਜਦੋਂ ਉਹ ਮੰਗਲਵਾਰ ਦੁਪਹਿਰ ਨੂੰ ਆਪਣੇ ਪਿਤਾ ਨਾਲ ਘਰ ਜਾ ਰਿਹਾ ਸੀ |

Ad Position 22
No active advertisement
ਪਿਛਲੀ ਖ਼ਬਰ ਕਿਲ੍ਹਾ ਰਾਏਪੁਰ ਪੇਂਡੂ ਉਲੰਪਿਕ ਖੇਡਾਂ 30 ਜਨਵਰੀ ਤੋਂ 1 ਫਰਵਰੀ ਤੱਕ ਅਗਲੀ ਖ਼ਬਰ ਜ਼ਖ਼ਮੀ ਹੋਣ ਕਾਰਨ ਐਡਮ ਮਿਲਨ ਨਿਊਜ਼ੀਲੈਂਡ ਟੀਮ 'ਚੋਂ ਬਾਹਰ <br/>
Ad Position 24