17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਨਿਊਯਾਰਕ ਗੋਲੀਬਾਰੀ 'ਚ 2 ਮੌਤਾਂ ਤੇ ਇਕ ਦੀ ਹਾਲਤ ਗੰਭੀਰ

Ad Position 21
No active advertisement
ਅਜੀਤ ਡੈਸਕ 25-01-2026
ਸੈਕਰਾਮੈਂਟੋ, 24 ਜਨਵਰੀ (ਹੁਸਨ ਲੜੋਆ ਬੰਗਾ)-ਨਿਊਯਾਰਕ ਸਿਟੀ ਅਪਾਰਟਮੈਂਟ ਇਮਾਰਤ 'ਚ ਹੋਈ ਗੋਲੀਬਾਰੀ 'ਚ 2 ਮੌਤਾਂ ਹੋਣ ਤੇ ਇਕ ਦੇ ਗੰਭੀਰ ਜ਼ਖਮੀ ਹੋ ਜਾਣ ਦੀ ਖਬਰ ਹੈ | ਪੁਲਿਸ ਦਾ ਕਹਿਣਾ ਹੈ ਕਿ ਇਹ ਪ੍ਰਤੱਖ ਤੌਰ 'ਤੇ ਹੱਤਿਆ ਤੇ ਖੁਦਕੁਸ਼ੀ ਦਾ ਮਾਮਲਾ ਹੈ | ਸੂਚਨਾ ਮਿਲਣ 'ਤੇ ਪੁਲਿਸ ਅਫ਼ਸਰ ਸਵੇਰੇ 8 ਵਜੇ ਦੇ ਕਰੀਬ ਇਮਾਰਤ 'ਚ ਪੁੱਜੇ ਜਿਥੇ ਇਕ 55 ਸਾਲਾ ਵਿਅਕਤੀ ਦੇ ਸਿਰ 'ਚ ਗੋਲੀ ਵੱਜੀ ਹੋਈ ਸੀ ਤੇ ਇਕ 59 ਸਾਲਾ ਔਰਤ ਦੇ ਵੀ ਸਿਰ 'ਚ ਗੋਲੀ ਵੱਜੀ ਹੋਈ ਸੀ | ਇਨ੍ਹਾਂ ਦੌਵਾਂ ਨੂੰ ਮੌਕੇ ਉਪਰ ਹੀ ਮਿ੍ਤਕ ਕਰਾਰ ਦੇ ਦਿੱਤਾ ਗਿਆ ਜਦਕਿ ਇਕ 86 ਸਾਲਾ ਔਰਤ ਜਿਸ ਦੇ ਚੇਹਰੇ 'ਤੇ ਗੋਲੀ ਵੱਜੀ ਸੀ, ਨੂੰ ਜਖਮੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ | ਪੁਲਿਸ ਅਨਸਾਰ ਉਸ ਦੀ ਹਾਲਤ ਗੰਭੀਰ ਪਰ ਸਥਿਰ ਹੈ | ਪੁਲਿਸ ਨੇ ਪੀੜਤਾਂ ਦੇ ਨਾਂਅ ਜਾਰੀ ਨਹੀਂ ਕੀਤੇ ਹਨ | ਪੁਲਿਸ ਅਨੁਸਾਰ ਹਾਲਾਂਕਿ ਮਾਮਲਾ ਜਾਂਚ ਅਧੀਨ ਹੈ ਪਰੰਤੂ ਲੱਗਦਾ ਹੈ ਕਿ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰਨ ਤੋਂ ਪਹਿਲਾਂ ਔਰਤਾਂ ਨੂੰ ਗੋਲੀਆਂ ਮਾਰੀਆਂ ਹਨ | ਇਹ ਵਿਅਕਤੀ 23 ਸਾਲ ਪੁਲਿਸ ਫੋਰਸ ਦਾ ਹਿੱਸਾ ਰਿਹਾ ਹੈ | ਮੌਕੇ ਤੋਂ ਇਕ ਹਥਿਆਰ ਵੀ ਬਰਾਮਦ ਹੋਇਆ ਹੈ |


Ad Position 22
No active advertisement
ਪਿਛਲੀ ਖ਼ਬਰ ਆਰਥਿਕਤਾ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਲੈ ਕੇ ਭਾਰਤ ਤੋਂ 'ਗਿਫਟ ਸਿਟੀ' ਦਾ ਵਫਦ ਮਿਲਾਨ ਪਹੁੰਚਿਆ ਅਗਲੀ ਖ਼ਬਰ ਲੰਡਨ 'ਚ ਪਹਿਲੀ ਵਾਰ ਝਾਰਖੰਡ ਦੀ 25ਵੀਂ ਵਰ੍ਹੇਗੰਢ ਮਨਾਈ
Ad Position 24