ਲੰਡਨ, 24 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਦੇ ਸੂਬੇ ਝਾਰਖੰਡ ਦੇ 25 ਸਾਲ ਪੂਰੇ ਹੋਣ 'ਤੇ ਲੰਡਨ ਵਿਚ ਇਕ ਵਿਸ਼ੇਸ਼ ਸਮਾਗਮ ਕਰਵਾਇਆ ਕੀਤਾ ਗਿਆ | ਜਿਸ 'ਚ ਰਾਜ ਦੀ ਸੰਘਰਸ਼ਪੂਰਨ ਯਾਤਰਾ, ਸੱਭਿਆਚਾਰਕ ਵਿਰਾਸਤ ਤੇ ਭਵਿੱਖ ਦੀਆਂ ਸੰਭਾਵਨਾਵਾਂ ਦੀ ਝਲਕ ਦੇਖਣ ਨੂੰ ਮਿਲੀ | ਉਕਤ ਸਮਾਗਮ 'ਚ ਮੁੱਖ ਮੰਤਰੀ ਹੇਮੰਤ ਸੋਰੇਨ ਮੁੱਖ ਮਹਿਮਾਨ ਵਜੋਂ ਪਹੁੰਚੇ | ਸਮਾਗਮ 'ਚ ਯੂ.ਕੇ. 'ਚ ਪੜ੍ਹ ਰਹੇ ਸੂਬੇ ਦੇ ਵਿਦਿਆਰਥੀਆਂ ਤੇ ਕਾਰਜਸ਼ੀਲ ਨੌਜਵਾਨਾਂ, ਖੋਜੀਆਂ ਤੇ ਉੱਦਮੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਪ੍ਰੋਗਰਾਮ 'ਚ ਮਾਰੰਗ ਗੋਮਕੇ ਓਵਰਸੀਜ਼ ਸਕੋਲਰਸ਼ਿਪ ਯੋਜਨਾ ਤੇ ਚੇਵਨੀਂਗ ਮਰਾਂਗ ਗੋਮਕੇ ਸਕੋਲਰਜ਼ ਦੇ ਤਹਿਤ ਯੂ.ਕੇ. ਦੀਆਂ ਵੱਖ-ਵੱਖ ਯੂਨੀਵਰਸਿਟੀਆਂ 'ਚ ਪੜ੍ਹਾਈ ਕਰ ਰਹੇ ਹਨ ਵਿਦਿਆਰਥੀਆਂ ਸਮੇਤ ਕੁੱਲ ਲਗਭਗ 150 ਪ੍ਰਤਿਭਾਸ਼ਾਲੀ ਸ਼ਾਮਲ ਹਨ | ਇਹ ਪਹਿਲੀ ਵਾਰ ਹੈ ਜਦੋਂ ਕਿਸੇ ਭਾਰਤੀ ਰਾਜ ਦੀ ਸਰਕਾਰ ਨੇ ਵਿਦੇਸ਼ 'ਚ ਆਪਣੇ ਵਿਦਿਆਰਥੀਆਂ, ਯਾਤਰੀਆਂ ਤੇ ਕਾਰੋਬਾਰੀਆਂ ਲਈ ਅਜਿਹਾ ਪ੍ਰੋਗਰਾਮ ਕੀਤਾ ਹੈ | ਇਸ ਮੌਕੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ ਕਿ ਝਾਰਖੰਡ ਦੀ ਵਿਕਾਸ ਯਾਤਰਾ ਅੱਗੇ ਵਧਣ ਦੀ ਕਹਾਣੀ ਹੈ, ਜਿੱਥੇ ਵਿਕਾਸ ਤੇ ਕੁਦਰਤ ਦੀ ਸੰਭਾਵਨਾ ਵਿਚਕਾਰ ਸੰਤੁਲਨ ਹੈ | ਉਨ੍ਹਾਂ ਨੇ ਕਿਹਾ ਕਿ ਮਰੰਗ ਗੋਮਕੇ ਜੈਪਾਲ ਸਿੰਘ ਮੁੰਡਾ ਤੇ ਬਾਬਾ ਦਿਸ਼ੋਮ ਗੁਰੂ ਜੀ ਦੇ ਵਿਚਾਰ, ਗਰੀਬੀ, ਆਤਮ ਸਨਮਾਨ ਅਤੇ ਨਿਆਂ, ਅੱਜ ਵੀ ਝਰਖੰਡ ਦੀ ਦਿਸ਼ਾ ਤੈਅ ਕਰ ਰਹੇ ਹਨ | ਰਾਜ ਤੁਹਾਡੇ ਨਾਲ ਹੀ ਵਧਦਾ ਹੈ | ਪ੍ਰੋਗਰਾਮ ਦੇ ਦੌਰਾਨ ਝਾਰਖੰਡ ਦੀਆਂ ਪ੍ਰੰਪਰਾਵਾਂ ਤੇ ਸਭਿਆਚਾਰ ਦੀ ਵੀ ਝਲਕ ਦੇਖਣ ਨੂੰ ਮਿਲੀ |