10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਕੈਨੇਡਾ 'ਚ ਕਿਰਾਏਦਾਰ ਔਰਤ ਬਣੀ ਕਰੋੜਪਤੀ

Ad Position 21
No active advertisement
ਅਜੀਤ ਡੈਸਕ 29-01-2026
ਐਬਟਸਫੋਰਡ, 28 ਜਨਵਰੀ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਸ਼ਹਿਰ ਕਿਊਬਕ ਨਿਵਾਸੀ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਅੰਗਰੇਜ਼ ਮਹਿਲਾ ਕਰੀਨ ਸਰਓਸ ਦਾ ਕਹਿਣਾ ਹੈ ਕਿ ਉਸ ਨੇ ਜ਼ਿੰਦਗੀ ਵਿਚ ਇਹ ਕਦੇ ਨਹੀਂ ਸੀ ਸੋਚਿਆ ਕਿ ਉਹ ਇੱਕ ਦਿਨ ਕਰੋੜਪਤੀ ਬਣ ਜਾਵੇਗੀ ਤੇ ਉਸ ਦਾ ਆਪਣਾ ਮਕਾਨ ਹੋਵੇਗਾ, ਪਰ ਲਾਟਰੀ ਨੇ ਉਸ ਦੀ ਕਿਸਮਤ ਬਦਲ ਦਿੱਤੀ ਹੈ | ਕਰੀਨ ਦੀ 14 ਮਿਲੀਅਨ ਡਾਲਰ ਭਾਵ ਤਕਰੀਬਨ 93 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ | ਕਰੀਨ ਨੇ ਲੋਟੋ ਕਿਊਬਕ ਲਾਟਰੀ ਦੀ ਟਿਕਟ ਆਨਲਾਈਨ ਖਰੀਦੀ ਸੀ ਜਦੋਂ ਉਸ ਨੇ ਟਿਕਟ ਚੈੱਕ ਕੀਤੀ ਤਾਂ ਉਸ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਉਹ ਇੰਨੀ ਵੱਡੀ ਰਕਮ ਜਿੱਤ ਚੁੱਕੀ ਹੈ | ਕਰੀਨ ਦਾ ਕਹਿਣਾ ਹੈ ਕਿ ਉਹ ਲਾਟਰੀ ਦੀ ਜਿੱਤੀ ਰਕਮ ਨਾਲ ਆਪਣਾ ਘਰ ਖਰੀਦੇਗੀ ਤੇ ਦੁਨੀਆ ਦੇ ਕੁਝ ਦੇਸ਼ਾਂ ਵਿਚ ਯਾਤਰਾ 'ਤੇ ਜਾਵੇਗੀ ਤੇ ਹੁਣ ਉਹ ਆਪਣੀ ਨੌਕਰੀ ਵੀ ਛੱਡ ਦੇਵੇਗੀ |
Ad Position 22
No active advertisement
ਪਿਛਲੀ ਖ਼ਬਰ ਫਿਰੌਤੀ ਅਤੇ ਗੋਲੀਬਾਰੀ ਦੀਆਂ ਵਧਦੀਆਂ ਘਟਨਾਵਾਂ ਕਾਰਨ ਸਰੀ ਵਿਚ ਐਮਰਜੈਂਸੀ ਦਾ ਐਲਾਨ <br/> ਅਗਲੀ ਖ਼ਬਰ ਸ਼ਰਨਾਰਥੀ ਸਮਝੌਤਾ ਰੱਦ ਹੋਣ ਮਗਰੋਂ ਰਵਾਂਡਾ ਵਲੋਂ ਬਰਤਾਨੀਆ ਤੋਂ 100 ਮਿਲੀਅਨ ਪੌਂਡ ਦੀ ਮੰਗ <br/>
Ad Position 24