10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਫਿਰੌਤੀ ਅਤੇ ਗੋਲੀਬਾਰੀ ਦੀਆਂ ਵਧਦੀਆਂ ਘਟਨਾਵਾਂ ਕਾਰਨ ਸਰੀ ਵਿਚ ਐਮਰਜੈਂਸੀ ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 29-01-2026
ਸਰੀ, 28 ਜਨਵਰੀ (ਸੰਦੀਪ ਸਿੰਘ ਧੰਜੂ)-ਸਰੀ ਵਿਚ ਫਿਰÏਤੀਆਂ ਤੇ ਗੋਲੀਬਾਰੀ ਦੀਆਂ ਲਗਾਤਾਰ ਵਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਸਰੀ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਐਮਰਜੈਂਸੀ ਦਾ ਐਲਾਨ ਕਰਨ ਦਾ ਫੈਸਲਾ ਲਿਆ ਹੈ¢ ਦੱਸਣਯੋਗ ਹੈ ਕਿ ਪਿਛਲੇ ਕੇਵਲ 21 ਦਿਨਾਂ ਵਿਚ ਫਿਰੌਤੀ ਦੇ 34 ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸੇ ਮਹੀਨੇ ਫਿਰੌਤੀਆਂ ਨਾਲ ਸਬੰਧਿਤ 8 ਗੋਲੀਬਾਰੀ ਦੀਆਂ ਘਟਨਾਵਾਂ ਹੋਈਆਂ ਹਨ ¢ ਇਨ੍ਹਾਂ ਘਟਨਾਵਾਂ ਵਿਚ ਮੁੱਖ ਤੌਰ 'ਤੇ ਪੰਜਾਬੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ¢ ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕੈਨੇਡਾ ਦੀ ਸੰਘੀ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਨੂੰ 'ਰਾਸ਼ਟਰੀ ਐਮਰਜੈਂਸੀ' ਵਜੋਂ ਦੇਖਿਆ ਜਾਵੇ ਅਤੇ ਫਿਰੌਤੀ ਦੇ ਮਾਮਲਿਆਂ ਵਿਚ ਸ਼ਾਮਿਲ ਗੈਰ-ਨਾਗਰਿਕਾਂ ਨੂੰ ਤੁਰੰਤ ਡਿਪੋਰਟ ਕੀਤਾ ਜਾਵੇ¢ ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਇੱਕ ਰਾਸ਼ਟਰੀ ਪੱਧਰ ਦੇ 'ਐਕਸਟÏਰਸ਼ਨ ਕਮਿਸ਼ਨਰ' ਦੀ ਨਿਯੁਕਤੀ ਕੀਤੀ ਜਾਣੀ ਜਰੂਰੀ ਹੈ¢

Ad Position 22
No active advertisement
ਪਿਛਲੀ ਖ਼ਬਰ ਹਿਮਾਚਲ 'ਚ ਬਰਫ਼ਬਾਰੀ ਦੌਰਾਨ ਪਾਲਤੂ ਕੁੱਤੇ ਨੇ ਚਾਰ ਦਿਨਾਂ ਤੱਕ ਕੀਤੀ ਨੌਜਵਾਨਾਂ ਦੀਆਂ ਲਾਸ਼ਾਂ ਦੀ ਰਖਵਾਲੀ <br/> ਅਗਲੀ ਖ਼ਬਰ ਕੈਨੇਡਾ 'ਚ ਕਿਰਾਏਦਾਰ ਔਰਤ ਬਣੀ ਕਰੋੜਪਤੀ
Ad Position 24