19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਟਰੰਪ ਵੱਲੋਂ ਗਲੋਬਲ 10 ਫ਼ੀਸਦੀ ਟੈਰਿਫ਼ ਦੇ ਐਲਾਨ ਕਰਕੇ ਬਰਤਾਨਵੀ ਕਾਰੋਬਾਰੀਆਂ 'ਚ ਚਿੰਤਾ

Ad Position 21
No active advertisement
ਅਜੀਤ ਡੈਸਕ 22-02-2026
ਲੈਸਟਰ (ਇੰਗਲੈਂਡ), 21 ਫ਼ਰਵਰੀ (ਸੁਖਜਿੰਦਰ ਸਿੰਘ ਢੱਡੇ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵਿਸ਼ਵ ਭਰ ਦੇ ਦਰਾਮਦ ਸਮਾਨ 'ਤੇ 10 ਫੀਸਦੀ ਗਲੋਬਲ ਟੈਰਿਫ਼ ਲਾਗੂ ਕਰਨ ਦੇ ਐਲਾਨ ਤੋਂ ਬਾਅਦ ਬਿ੍ਟੇਨ ਸਮੇਤ ਕਈ ਦੇਸ਼ਾਂ ਦੇ ਕਾਰੋਬਾਰੀ ਵਰਗ 'ਚ ਅਣਸ਼ਚਿਤਤਾ ਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ | ਇਹ ਐਲਾਨ ਉਸ ਵੇਲੇ ਕੀਤਾ ਗਿਆ ਜਦੋਂ ਅਮਰੀਕੀ ਸੁਪਰੀਮ ਕੋਰਟ ਨੇ ਐਮਰਜੈਂਸੀ ਅਧਿਕਾਰਾਂ ਅਧੀਨ ਲਗਾਏ ਗਏ ਟਰੰਪ ਦੇ ਪਹਿਲਾਂ ਦੇ ਵਿਆਪਕ ਟੈਰਿਫ਼ ਫ਼ੈਸਲੇ ਨੂੰ ਰੱਦ ਕਰ ਦਿੱਤਾ, ਜਿਸਨੂੰ ਉਨ੍ਹਾਂ ਦੀ ਆਰਥਿਕ ਨੀਤੀ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ | ਮੀਡੀਆ ਰਿਪੋਰਟਾਂ ਅਨੁਸਾਰ ਨਵੇਂ ਟੈਰਿਫ਼ ਵੱਖਰੇ ਕਾਨੂੰਨੀ ਪ੍ਰਬੰਧ ਹੇਠ ਲਾਗੂ ਕੀਤੇ ਜਾਣਗੇ ਤੇ ਇਹ ਲਗਭਗ 150 ਦਿਨਾਂ ਲਈ ਪ੍ਰਭਾਵੀ ਰਹਿਣਗੇ | ਜਾਣਕਾਰੀ ਮੁਤਾਬਕ ਇਹ ਕਦਮ ਮੰਗਲਵਾਰ ਤੋਂ ਲਾਗੂ ਹੋ ਸਕਦਾ ਹੈ ਜਿਸਦਾ ਅਸਰ ਅੰਤਰਰਾਸ਼ਟਰੀ ਵਪਾਰ ਤੇ ਦਰਾਮਦ-ਬਰਾਮਦ ਨਾਲ ਜੁੜੇ ਉਦਯੋਗਾਂ 'ਤੇ ਪੈਣ ਦੀ ਸੰਭਾਵਨਾ ਹੈ | ਬਰਤਾਨਵੀ ਕਾਰੋਬਾਰੀਆਂ ਨੇ ਕਿਹਾ ਹੈ ਕਿ ਨਵੇਂ ਟੈਰਿਫ਼ ਕਾਰਨ ਵਪਾਰਕ ਸਮਝੌਤਿਆਂ, ਸਪਲਾਈ ਚੇਨ ਤੇ ਕੀਮਤਾਂ 'ਤੇ ਅਸਰ ਪੈ ਸਕਦਾ ਹੈ | ਇੰਟਰਨੈਸ਼ਨਲ ਚੈਂਬਰ ਆਫ਼ ਕਾਮਰਸ ਦੇ ਪ੍ਰਤੀਨਿਧੀ ਜੌਨ ਡੈਂਟਨ ਨੇ ਕਿਹਾ ਕਿ ਹਾਲਾਤਾਂ ਬਾਰੇ ਕਈ ਸਵਾਲ ਅਜੇ ਵੀ ਅਣਸੁਲਝੇ ਹਨ, ਜਿਵੇਂ ਕਿ ਨਵੇਂ ਟੈਰਿਫ਼ ਕਿਵੇਂ ਲਾਗੂ ਹੋਣਗੇ, ਪਹਿਲਾਂ ਇਕੱਠੀ ਕੀਤੀ ਰਕਮ ਦਾ ਕੀ ਹੋਵੇਗਾ ਅਤੇ ਮੌਜੂਦਾ ਵਪਾਰਕ ਸਮਝੌਤਿਆਂ ਦਾ ਭਵਿੱਖ ਕੀ ਰਹੇਗਾ | ਟਰੰਪ ਨੇ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਤਿੱਖੀ ਪ੍ਰਤੀਕਿ੍ਆ ਦਿੰਦਿਆਂ ਕਿਹਾ ਕਿ ਅਦਾਲਤ ਦਾ ਫ਼ੈਸਲਾ ਗਲਤ ਹੈ ਤੇ ਉਨ੍ਹਾਂ ਕੋਲ ਵਿਕਲਪਕ ਤਾਕਤਵਰ ਕਾਨੂੰਨੀ ਰਾਹ ਮੌਜੂਦ ਹਨ | ਉਨ੍ਹਾਂ ਨੇ ਫ਼ੈਸਲੇ ਨੂੰ ਨਿਰਾਸ਼ਾਜਨਕ ਦੱਸਦਿਆਂ ਸੰਕੇਤ ਦਿੱਤਾ ਕਿ ਅਮਰੀਕਾ ਆਪਣੇ ਵਪਾਰਕ ਹਿੱਤਾਂ ਦੀ ਰੱਖਿਆ ਲਈ ਹੋਰ ਕਦਮ ਚੁੱਕੇਗਾ | ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਕਦਮ ਵਿਸ਼ਵ ਵਪਾਰ ਸੰਬੰਧਾਂ ਵਿਚ ਨਵਾਂ ਤਣਾਅ ਪੈਦਾ ਕਰ ਸਕਦਾ ਹੈ ਤੇ ਯੂਰਪ ਤੇ ਬਰਤਾਨਵੀ ਦੇ ਨਿਰਯਾਤਕਾਰਾਂ ਲਈ ਆਰਥਿਕ ਚੁਣੌਤੀਆਂ ਵਧ ਸਕਦੀਆਂ ਹਨ | ਆਉਣ ਵਾਲੇ ਦਿਨਾਂ ਵਿਚ ਅੰਤਰਰਾਸ਼ਟਰੀ ਬਾਜ਼ਾਰਾਂ ਦੀ ਪ੍ਰਤੀਕਿ੍ਆ ਤੇ ਸਰਕਾਰਾਂ ਦੀ ਵਪਾਰਕ ਨੀਤੀ ਇਸ ਮਾਮਲੇ ਦੀ ਦਿਸ਼ਾ ਤੈਅ ਕਰੇਗੀ |

Ad Position 22
No active advertisement
ਪਿਛਲੀ ਖ਼ਬਰ ਕੇਅਰ ਹੋਮ 'ਚ ਬਜ਼ੁਰਗ ਮਹਿਲਾਵਾਂ ਨਾਲ ਜਿਨਸੀ ਹਿੰਸਾ ਕਰਨ ਵਾਲੇ ਦੋਸ਼ੀ ਨੂੰ ਲੰਬੀ ਕੈਦ ਦੀ ਸਜ਼ਾ ਅਗਲੀ ਖ਼ਬਰ ਸੈਟਲਮੈਂਟ ਸਿਰਫ਼ ਆਮਦਨ 'ਤੇ ਨਿਰਭਰ ਨਾ ਹੋਵੇ: ਇੰਡਿਅਨ ਵਰਕਰਜ਼ ਐਸੋਸੀਏਸ਼ਨ
Ad Position 24