03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਰਿਫਾਰਮ ਯੂ.ਕੇ. ਪਾਰਟੀ ਦੇ ਪ੍ਰਸ਼ੰਸਕਾਂ 'ਚੋਂ ਅੱਧੇ ਤੋਂ ਵੱਧ ਸੋਚਦੇ ਹਨ ਕਿ ਵਿਦੇਸ਼ਾਂ 'ਚ ਪੈਦਾ ਹੋਏ ਗੈਰ-ਗੋਰੇ ਬਰਤਾਨਵੀ ਨਾਗਰਿਕਾਂ ਨੂੰ 'ਜ਼ਬਰਦਸਤੀ ਕੱਢ ਦੇਣਾ ਚਾਹੀਦਾ ਹੈ'-ਸਰਵੇਖਣ

Ad Position 21
repet_subhas-goyals [Copy P29]
ਅਜੀਤ ਡੈਸਕ 07-03-2026

ਲੰਡਨ, 6 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅਮਰੀਕਾ 'ਚੋਂ ਗ਼ੈਰਕਾਨੂੰਨੀ ਲੋਕਾਂ ਨੂੰ ਜਿਸ ਢੰਗ ਨਾਲ ਜ਼ਬਰਦਸਤੀ ਦੇਸ਼ 'ਚੋਂ ਕੱਢਣ ਦੀ ਬੀਤੇ ਕੁਝ ਸਮੇਂ ਤੋਂ ਪ੍ਰਕਿਰਿਆ ਚੱਲ ਰਹੀ ਹੈ | ਉਸੇ ਤਰਜ਼ 'ਤੇ ਹੋਰ ਪੱਛਮੀ ਮੁਲਕਾਂ 'ਚ ਵੀ ਸਖ਼ਤੀ ਕੀਤੀ ਜਾ ਰਹੀ ਹੈ | ਬਰਤਾਨੀਆ 'ਚ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਇਮੀਗ੍ਰੇਸ਼ਨ ਨਿਯਮਾਂ 'ਚ ਤਬਦੀਲੀ ਕੀਤੀ ਗਈ ਹੈ | ਲੇਕਨ ਇਸ ਸਭ ਦੇ ਬਾਵਜੂਦ ਤੇਜ਼ੀ ਨਾਲ ਉੱਭਰ ਰਹੀ ਬਰਤਾਨੀਆ ਦੀ ਸਿਆਸੀ ਪਾਰਟੀ ਰਿਫਾਰਮ ਯੂ.ਕੇ. ਦੇ ਅੱਧੇ ਤੋਂ ਵੱਧ ਮੈਂਬਰ ਸੋਚਦੇ ਹਨ ਕਿ ਵਿਦੇਸ਼ਾਂ 'ਚ ਪੈਦਾ ਹੋਏ ਗੈਰ-ਗੋਰੇ ਬਰਤਾਨਵੀ ਨਾਗਰਿਕਾਂ ਨੂੰ ਜ਼ਬਰਦਸਤੀ ਦੇਸ਼ ਵਿੱਚੋਂ ਕੱਢ ਦਿੱਤਾ ਜਾਣਾ ਚਾਹੀਦਾ ਹੈ ਜਾਂ ਉਹਨਾਂ ਨੂੰ ਦੇਸ਼ ਛੱਡਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ | ਆਪਣੀ ਸਾਲਾਨਾ ਰਿਪੋਰਟ ਵਿੱਚ ਹੋਪ ਨੌਟ ਹੇਟ ਨੇ ਕਿਹਾ ਕਿ ਇਮੀਗ੍ਰੇਸ਼ਨ ਬਾਰੇ ਰਿਫਾਰਮ ਯੂ ਕੇ ਦੇ ਮੈਂਬਰਾਂ ਦੇ ਵਿਚਾਰਾਂ ਨੂੰ ਨਿਰਧਾਰਤ ਕਰਨ ਵਿੱਚ ਨਸਲੀ ਪਿਛੋਕੜ ਇੱਕ ਵੱਡੀ ਭੂਮਿਕਾ ਨਿਭਾਉਂਦਾ ਹੈ | ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 54% ਸੋਚਦੇ ਹਨ ਕਿ ਵਿਦੇਸ਼ਾਂ ਵਿੱਚ ਪੈਦਾ ਹੋਏ ਗੈਰ-ਗੋਰੇ ਬਰਤਾਨਵੀ ਨਾਗਰਿਕਾਂ ਨੂੰ ਜ਼ਬਰਦਸਤੀ ਦੇਸ਼ ਚੋਂ ਕੱਢ ਦਿੱਤਾ ਜਾਣਾ ਚਾਹੀਦਾ ਹੈ ਜਾਂ ਦੇਸ਼ ਛੱਡਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ | 22% ਸੋਚਦੇ ਹਨ ਕਿ ਗੈਰ-ਗੋਰੇ ਬਰਤਾਨਵੀ ਨਾਗਰਿਕ ਜਿਨ੍ਹਾਂ ਦੇ ਮਾਪੇ ਯੂ ਕੇ ਵਿੱਚ ਪੈਦਾ ਹੋਏ ਸਨ, ਨੂੰ ਵੀ ਜ਼ਬਰਦਸਤੀ ਕੱਢ ਦਿੱਤਾ ਜਾਣਾ ਚਾਹੀਦਾ ਹੈ ਜਾਂ ਛੱਡਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ | ਲਗਭਗ ਅੱਧੇ (49%) ਸੋਚਦੇ ਹਨ ਕਿ ਗੈਰ-ਗੋਰੇ ਬਰਤਾਨਵੀ ਨਾਗਰਿਕ ਜਿਨ੍ਹਾਂ ਦੇ ਮਾਪੇ ਵਿਦੇਸ਼ ਵਿਚ ਪੈਦਾ ਹੋਏ ਸਨ, ਨੂੰ ਵੀ ਜ਼ਬਰਦਸਤੀ ਕੱਢ ਦਿੱਤਾ ਜਾਣਾ ਚਾਹੀਦਾ ਹੈ ਜਾਂ ਛੱਡਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ | 4% ਸੋਚਦੇ ਹਨ ਕਿ ਜਿਹੜੇ ਗੋਰੇ ਬਰਤਾਨਵੀ ਨਾਗਰਿਕਾਂ ਦੇ ਮਾਪੇ ਵਿਦੇਸ਼ ਵਿੱਚ ਪੈਦਾ ਹੋਏ ਸਨ, ਉਹਨਾਂ ਵੀ ਨੂੰ ਜ਼ਬਰਦਸਤੀ ਕੱਢ ਦਿੱਤਾ ਜਾਣਾ ਚਾਹੀਦਾ ਹੈ | ਭਾਵੇਂ ਕਿ ਇਹਨਾਂ ਸਰਵੇਖਣਾਂ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਦੀ ਬਹੁਤੀ ਗਿਣਤੀ ਨਹੀਂ ਹੁੰਦੀ ਪਰ ਬਰਤਾਨੀਆ ਦੇ ਮੌਜੂਦਾ ਸਿਆਸੀ ਹਾਲਾਤ ਪ੍ਰਵਾਸੀਆਂ ਨੂੰ ਪ੍ਰਭਾਵਿਤ ਕਰਦੇ ਹੋਏ ਨਜ਼ਰ ਆ ਰਹੇ ਹਨ | ਹਰ ਪਾਰਟੀ ਭਾਵੇਂ ਗ਼ੈਰਕਾਨੂੰਨੀ ਪ੍ਰਵਾਸ ਨੂੰ ਰੋਕਣ ਜਾਂ ਘੱਟ ਕਰਨ ਲਈ ਖੁਦ ਨੂੰ ਦੂਜਿਆਂ ਨਾਲੋਂ ਵੱਧ ਕਾਬਲ ਹੋਣ ਦਾ ਦਾਅਵਾ ਕਰ ਰਹੀ ਹੈ | ਪਰ ਇਹ ਵਿਚਾਰਧਾਰਾ ਘੱਟ ਗਿਣਤੀਆਂ ਨੂੰ ਭਵਿੱਖ ਦੇ ਸੰਭਾਵੀ ਖ਼ਤਰੇ ਦਾ ਸੰਕੇਤ ਵੀ ਹੈ | ਰਿਫੌਰਮ ਪਾਰਟੀ ਦੀ ਇਮੀਗ੍ਰੇਸ਼ਨ ਨੂੰ ਲੈ ਕੇ ਸਖ਼ਤ ਨੀਤੀ ਪ੍ਰਵਾਸੀਆਂ ਵਿੱਚ ਦਹਿਸ਼ਤ ਵਰਗਾ ਮਾਹੌਲ ਪੈਦਾ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਮਾਂ ਤੇ ਤਿੰਨ ਬੱਚਿਆਂ ਦੇ ਕਾਤਲ ਨੂੰ ਉਮਰ ਕੈਦ ਅਗਲੀ ਖ਼ਬਰ ਈਰਾਨ ਜੰਗ ਮਾਮਲੇ 'ਚ ਬਿ੍ਟੇਨ ਤਿਆਰ, ਕਤਰ 'ਚ ਹੋਰ ਟਾਈਫੂਨ ਲੜਾਕੂ ਜਹਾਜ਼ ਭੇਜਾਂਗੇ-ਸਟਾਰਮਰ
Ad Position 24