ਲੈਸਟਰ (ਇੰਗਲੈਂਡ), 6 ਮਾਰਚ (ਸੁਖਜਿੰਦਰ ਸਿੰਘ ਢੱਡੇ)-ਮੱਧ ਪੂਰਬ ਵਿਚ ਚੱਲ ਰਹੇ ਤਣਾਅ ਤੇ ਈਰਾਨ ਨਾਲ ਜੰਗੀ ਹਾਲਾਤਾਂ ਦਰਮਿਆਨ ਬਿ੍ਟੇਨ ਦੇ ਪ੍ਰਧਾਨ ਮੰਤਰੀ ਸਰ ਕੀਅਰ ਸਟਾਰਮਰ ਨੇ ਕਿਹਾ ਹੈ ਕਿ ਬਿ੍ਟੇਨ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕ ਰਿਹਾ ਹੈ ਅਤੇ ਸਰਕਾਰ ਮਜ਼ਬੂਤੀ ਨਾਲ ਆਪਣੇ ਫੈਸਲਿਆਂ 'ਤੇ ਕਾਇਮ ਹੈ | ਇਕ ਪ੍ਰੈਸ ਕਾਨਫਰੰਸ ਦÏਰਾਨ ਸਟਾਰਮਰ ਨੇ ਦੱਸਿਆ ਕਿ ਉਨ੍ਹਾਂ ਨੇ ਸਵੇਰੇ ਕੋਬਰਾ ਐਮਰਜੈਂਸੀ ਮੀਟਿੰਗ ਦੀ ਅਗਵਾਈ ਕੀਤੀ, ਜਿਸ 'ਚ ਮੱਧ ਪੂਰਬ ਦੀ ਸਥਿਤੀ ਤੇ ਬਿ੍ਟੇਨ ਦੀ ਤਿਆਰੀ ਬਾਰੇ ਵਿਸਥਾਰ ਨਾਲ ਚਰਚਾ ਹੋਈ | ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਸ਼ਾਂਤ ਤੇ ਸੰਤੁਲਿਤ ਨੇਤਿ੍ਤਵ ਦੇ ਨਾਲ ਦੇਸ਼ ਦੇ ਹਿਤਾਂ ਦੀ ਰੱਖਿਆ ਕਰਨਾ ਹੈ | ਸਟਾਰਮਰ ਨੇ ਦੱਸਿਆ ਕਿ ਬਿ੍ਟੇਨ ਕਤਰ 'ਚ ਆਪਣੀਆਂ ਫÏਜੀ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ ਚਾਰ ਹੋਰ ਟਾਈਫੂਨ ਲੜਾਕੂ ਜਹਾਜ਼ ਭੇਜ ਰਿਹਾ ਹੈ | ਉਨ੍ਹਾਂ ਕਿਹਾ ਕਿ ਬਿ੍ਟੇਨ ਨੇ ਜੰਗ ਦੀ ਸੰਭਾਵਨਾ ਨੂੰ ਦੇਖਦਿਆਂ ਪਹਿਲਾਂ ਹੀ ਜਨਵਰੀ ਤੇ ਫਰਵਰੀ ਮਹੀਨੇ ਵਿਚ ਸਾਈਪ੍ਰਸ ਤੇ ਕਤਰ 'ਚ ਸੈਨਿਕ ਤਾਇਨਾਤੀਆਂ ਕਰ ਦਿੱਤੀਆਂ ਸਨ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਤਾ ਹੈ ਕਿ ਕਈ ਲੋਕ ਮੱਧ ਪੂਰਬ ਵਿਚ ਫਸੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਚਿੰਤਤ ਹਨ ਤੇ ਇਸ ਜੰਗ ਦੇ ਆਰਥਿਕ ਪ੍ਰਭਾਵਾਂ ਨੂੰ ਲੈ ਕੇ ਵੀ ਲੋਕਾਂ ਵਿਚ ਡਰ ਹੈ | ਇਸ ਲਈ ਸਰਕਾਰ ਹਰ ਪੱਖੋਂ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ | ਪ੍ਰਧਾਨ ਮੰਤਰੀ ਨੇ ਇਹ ਵੀ ਪੁਸ਼ਟੀ ਕੀਤੀ ਕਿ ਓਮਾਨ ਤੋਂ ਬਿ੍ਟਿਸ਼ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਪਹਿਲੀ ਸਰਕਾਰੀ ਚਾਰਟਰ ਉਡਾਣ ਤਕਨੀਕੀ ਸਮੱਸਿਆਵਾਂ ਕਾਰਨ ਦੇਰੀ ਨਾਲ ਰਵਾਨਾ ਹੋਈ ਪਰ ਹੁਣ ਇਹ ਉਡਾਣ ਰਵਾਨਾ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਜ਼ਰੂਰਤ ਪੈਣ 'ਤੇ ਹੋਰ ਉਡਾਣਾਂ ਵੀ ਚਲਾਈਆਂ ਜਾਣਗੀਆਂ | ਇਸ ਦÏਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੀਤੀ ਗਈ ਟਿੱਪਣੀ ਬਾਰੇ ਪੁੱਛੇ ਗਏ ਸਵਾਲ 'ਤੇ ਸਟਾਰਮਰ ਨੇ ਕਿਹਾ ਕਿ ਬਿ੍ਟੇਨ ਤੇ ਅਮਰੀਕਾ ਦਰਮਿਆਨ 'ਖਾਸ ਰਿਸ਼ਤਾ' ਅਜੇ ਵੀ ਮਜ਼ਬੂਤ ਹੈ | ਉਨ੍ਹਾਂ ਕਿਹਾ ਕਿ ਹਰ ਦੇਸ਼ ਆਪਣੇ ਕÏਮੀ ਹਿਤਾਂ ਦੇ ਅਨੁਸਾਰ ਫੈਸਲੇ ਕਰਦਾ ਹੈ ਤੇ ਉਹ ਅਮਰੀਕੀ ਰਾਸ਼ਟਰਪਤੀ ਦੇ ਫੈਸਲਿਆਂ ਦਾ ਸਤਿਕਾਰ ਕਰਦੇ ਹਨ | ਉਨ੍ਹਾਂ ਨੇ ਇਹ ਵੀ ਕਿਹਾ ਕਿ ਬਿ੍ਟੇਨ ਸਰਕਾਰ ਨੂੰ ਅਮਰੀਕਾ ਵੱਲੋਂ ਆਪਣੇ ਫੌਜੀ ਅੱਡਿਆਂ ਦੀ ਵਰਤੋਂ ਲਈ ਬੇਨਤੀ ਸ਼ਨੀਵਾਰ ਦੁਪਹਿਰ ਨੂੰ ਮਿਲੀ ਸੀ ਤੇ ਉਸ ਤੋਂ ਬਾਅਦ ਹੀ ਇਸ ਬਾਰੇ ਵਿਚਾਰ-ਵਿਮਰਸ਼ ਕਰਕੇ ਐਤਵਾਰ ਸ਼ਾਮ ਨੂੰ ਫੈਸਲਾ ਕੀਤਾ ਗਿਆ | ਸਟਾਰਮਰ ਨੇ ਕਿਹਾ ਕਿ ਮÏਜੂਦਾ ਹਾਲਾਤਾਂ ਵਿਚ ਸਰਕਾਰ ਨੂੰ ਯਕੀਨ ਹੈ ਕਿ ਬਿ੍ਟੇਨ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨ ਵਿੱਚ ਸਮਰੱਥ ਹੈ ਤੇ ਖੇਤਰ ਵਿਚ ਵਧ ਰਹੇ ਤਣਾਅ ਨੂੰ ਧਿਆਨ ਵਿਚ ਰੱਖਦਿਆਂ ਸਾਰੀਆਂ ਸੰਭਾਵਨਾਵਾਂ ਲਈ ਤਿਆਰੀ ਕੀਤੀ ਜਾ ਰਹੀ ਹੈ |