03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਮੱਧ ਪੂਰਬ 'ਚ ਤਣਾਅ ਦਰਮਿਆਨ ਓਮਾਨ ਤੋਂ ਬਿ੍ਟਿਸ਼ ਨਾਗਰਿਕਾਂ ਦੀ ਪਹਿਲੀ ਸਰਕਾਰੀ ਉਡਾਣ ਯੂ.ਕੇ. ਪਹੁੰਚੀ

Ad Position 21
repet_subhas-goyals [Copy P29]
ਅਜੀਤ ਡੈਸਕ 07-03-2026
ਲੈਸਟਰ (ਇੰਗਲੈਂਡ), 6 ਮਾਰਚ (ਸੁਖਜਿੰਦਰ ਸਿੰਘ ਢੱਡੇ)-ਮੱਧ ਪੂਰਬ 'ਚ ਪਿਛਲੇ ਕਈ ਦਿਨਾਂ ਤੋਂ ਵਧ ਰਹੇ ਸੈਨਿਕ ਤਣਾਅ ਤੇ ਹਮਲਿਆਂ ਦੇ ਮੱਦੇਨਜ਼ਰ ਬਿ੍ਟੇਨ ਸਰਕਾਰ ਵੱਲੋਂ ਓਮਾਨ ਦੀ ਰਾਜਧਾਨੀ ਮਸਕਟ ਤੋਂ ਬਿ੍ਟਿਸ਼ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਚਲਾਈ ਗਈ ਪਹਿਲੀ ਵਿਸ਼ੇਸ਼ ਉਡਾਣ ਇੰਗਲੈਂਡ ਦੇ ਸਟੈਨਸਟੇਡ ਹਵਾਈ ਅੱਡੇ 'ਤੇ ਸੁਰੱਖਿਅਤ ਪਹੁੰਚ ਗਈ | ਇਸ ਉਡਾਣ ਰਾਹੀਂ ਕਈ ਬਿ੍ਟਿਸ਼ ਨਾਗਰਿਕਾਂ ਨੂੰ ਮੱਧ ਪੂਰਬ ਤੋਂ ਸੁਰੱਖਿਅਤ ਤÏਰ 'ਤੇ ਯੂ.ਕੇ. ਵਾਪਸ ਲਿਆਂਦਾ ਗਿਆ | ਜਾਣਕਾਰੀ ਅਨੁਸਾਰ ਇਹ ਉਡਾਣ ਪਹਿਲਾਂ ਬੁੱਧਵਾਰ ਰਾਤ ਮਸਕਟ ਤੋਂ ਰਵਾਨਾ ਹੋਣੀ ਸੀ ਪਰ ਤਕਨੀਕੀ ਸਮੱਸਿਆਵਾਂ ਕਾਰਨ ਲਗਭਗ 24 ਘੰਟਿਆਂ ਦੀ ਦੇਰੀ ਨਾਲ ਵੀਰਵਾਰ ਰਾਤ ਨੂੰ ਉਡਾਣ ਭਰੀ ਤੇ ਸ਼ੁੱਕਰਵਾਰ ਸਵੇਰੇ 12:53 ਵਜੇ ਸਟੈਨਸਟੇਡ ਹਵਾਈ ਅੱਡੇ 'ਤੇ ਉਤਰੀ | ਉਡਾਣ ਰਾਹੀਂ ਵਾਪਸ ਆਏ ਯਾਤਰੀਆਂ ਨੇ ਦੱਸਿਆ ਕਿ ਮੱਧ ਪੂਰਬ ਵਿਚ ਹਾਲਾਤ ਬਹੁਤ ਹੀ ਤਣਾਅ ਭਰੇ ਬਣ ਗਏ ਸਨ | ਕਈ ਲੋਕਾਂ ਨੂੰ ਹਮਲਿਆਂ ਤੇ ਧਮਾਕਿਆਂ ਦੇ ਡਰ ਕਾਰਨ ਜਲਦੀ 'ਚ ਆਪਣਾ ਸਮਾਨ ਇਕੱਠਾ ਕਰਕੇ ਦੂਜੇ ਦੇਸ਼ਾਂ ਦੀਆਂ ਸਰਹੱਦਾਂ ਪਾਰ ਕਰਕੇ ਓਮਾਨ ਪਹੁੰਚਣਾ ਪਿਆ | ਦੁਬਈ 'ਚ ਰਹਿੰਦੇ ਇਕ ਯਾਤਰੀ ਫ਼ਜ਼ਲ ਚÏਧਰੀ ਨੇ ਦੱਸਿਆ ਕਿ ਜਦੋਂ ਹਮਲਿਆਂ ਦੀਆਂ ਖ਼ਬਰਾਂ ਮਿਲੀਆਂ ਤਾਂ ਉਹ ਤੇ ਉਸ ਦੀ ਪਤਨੀ ਤੁਰੰਤ ਕਾਰ ਰਾਹੀਂ ਦੁਬਈ ਤੋਂ ਓਮਾਨ ਦੀ ਰਾਜਧਾਨੀ ਮਸਕਟ ਵੱਲ ਰਵਾਨਾ ਹੋ ਗਏ ਅਤੇ ਉਥੇ ਇਕ ਹੋਟਲ 'ਚ ਰਹਿੰਦੇ ਹੋਏ ਸਰਕਾਰੀ ਉਡਾਣ ਦੀ ਉਡੀਕ ਕਰਦੇ ਰਹੇ | ਕਈ ਹੋਰ ਯਾਤਰੀਆਂ ਨੇ ਦੱਸਿਆ ਕਿ ਹਮਲਿਆਂ ਦੌਰਾਨ ਉਹਨਾਂ ਨੂੰ ਆਪਣੇ ਹੋਟਲਾਂ ਦੇ ਬੇਸਮੈਂਟ ਜਾਂ ਕਾਰ ਪਾਰਕਿੰਗ 'ਚ ਸ਼ਰਣ ਲੈਣੀ ਪਈ | ਇਕ ਜੋੜੇ ਨੇ ਦੱਸਿਆ ਕਿ ਮੋਬਾਈਲ ਫੋਨਾਂ 'ਤੇ ਖ਼ਤਰੇ ਦੀਆਂ ਚੇਤਾਵਨੀਆਂ ਮਿਲਣ ਤੋਂ ਬਾਅਦ ਉਹਨਾਂ ਨੇ ਲਗਭਗ 100 ਹੋਰ ਲੋਕਾਂ ਨਾਲ ਮਿਲ ਕੇ ਹੋਟਲ ਦੀ ਪਾਰਕਿੰਗ 'ਚ ਰਾਤ ਗੁਜ਼ਾਰੀ | ਦੁਬਈ ਅਤੇ ਮੱਧ ਪੂਰਬ ਦੇ ਕਈ ਖੇਤਰਾਂ ਵਿਚ ਹੋ ਰਹੇ ਮਿਸਾਈਲ ਤੇ ਡਰੋਨ ਹਮਲਿਆਂ ਕਾਰਨ ਹਵਾਈ ਸੇਵਾਵਾਂ 'ਤੇ ਵੀ ਗੰਭੀਰ ਅਸਰ ਪਿਆ ਹੈ | ਸਾਊਦੀ ਅਰਬ, ਇਰਾਨ, ਇਰਾਕ, ਕਤਰ, ਬਹਿਰੀਨ, ਕੁਵੈਤ, ਸੀਰੀਆ, ਯੂਏਈ ਅਤੇ ਇਸਰਾਈਲ ਸਮੇਤ ਕਈ ਦੇਸ਼ਾਂ ਦੇ ਹਵਾਈ ਖੇਤਰਾਂ ਵਿਚ ਪਾਬੰਦੀਆਂ ਲੱਗੀਆਂ ਹੋਈਆਂ ਹਨ ਜਾਂ ਉਡਾਣਾਂ ਅੰਸ਼ਿਕ ਤÏਰਸ 'ਤੇ ਰੱਦ ਕੀਤੀਆਂ ਗਈਆਂ ਹਨ | ਬਿ੍ਟੇਨ ਦੇ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਨੇ ਕਿਹਾ ਕਿ ਸਰਕਾਰ ਮੱਧ ਪੂਰਬ ਵਿਚ ਫਸੇ ਬਿ੍ਟਿਸ਼ ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਬਿ੍ਟਿਸ਼ ਏਅਰਵੇਜ਼ ਵੱਲੋਂ ਵੀ ਓਮਾਨ ਤੋਂ ਰੋਜ਼ਾਨਾ ਉਡਾਣਾਂ ਚਲਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਤੇ ਜ਼ਰੂਰਤ ਪੈਣ 'ਤੇ ਹੋਰ ਚਾਰਟਰ ਉਡਾਣਾਂ ਵੀ ਚਲਾਈਆਂ ਜਾਣਗੀਆਂ | ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਮੱਧ ਪੂਰਬ ਦੇ ਵੱਖ-ਵੱਖ ਦੇਸ਼ਾਂ 'ਚ ਰਹਿੰਦੇ 1 ਲੱਖ 40 ਹਜ਼ਾਰ ਤੋਂ ਵੱਧ ਬਿ੍ਟਿਸ਼ ਨਾਗਰਿਕਾਂ ਨੇ ਆਪਣੀ ਮÏਜੂਦਗੀ ਦਰਜ ਕਰਵਾਈ ਹੈ | ਸਰਕਾਰ ਨੇ ਦੱਸਿਆ ਕਿ ਉਡਾਣਾਂ 'ਚ ਪਹਿਲ ਤÏਰ 'ਤੇ ਨਾਜ਼ੁਕ ਹਾਲਾਤਾਂ 'ਚ ਫਸੇ ਲੋਕਾਂ, ਬੱਚਿਆਂ ਅਤੇ ਪਰਿਵਾਰਾਂ ਨੂੰ ਸਥਾਨ ਦਿੱਤਾ ਜਾ ਰਿਹਾ ਹੈ | ਉਧਰ ਬਿ੍ਟੇਨ ਸਰਕਾਰ ਨੇ ਖੇਤਰ 'ਚ ਰਹਿੰਦੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਵਿਦੇਸ਼ ਮੰਤਰਾਲੇ ਨਾਲ ਸੰਪਰਕ 'ਚ ਰਹਿਣ ਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਈ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਈਰਾਨ ਜੰਗ ਮਾਮਲੇ 'ਚ ਬਿ੍ਟੇਨ ਤਿਆਰ, ਕਤਰ 'ਚ ਹੋਰ ਟਾਈਫੂਨ ਲੜਾਕੂ ਜਹਾਜ਼ ਭੇਜਾਂਗੇ-ਸਟਾਰਮਰ ਅਗਲੀ ਖ਼ਬਰ ਥਾਣਾ ਮੁਖੀ ਸ਼ਰੀਫ਼ ਖ਼ਾਨ ਨੇ ਸਮੂਹ ਪੁਲਿਸ ਮੁਲਾਜ਼ਮਾਂ ਨਾਲ ਕੀਤੀ ਮੀਟਿੰਗ <br/>
Ad Position 24