06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਅੱਖਾਂ ਦੀ ਮਾਹਿਰ ਡਾਕਟਰ ਸਿਾਖ ਲੜਕੀ ਹਰਦੀਪ ਕਲਸੀ ਨੋ ਬਚਾਈ 14 ਸਾਲਾ ਲੜਕੇ ਦੀ ਜਾਨ

Ad Position 21
No active advertisement
ਅਜੀਤ ਡੈਸਕ 28-03-2026
ਜਾਂਚ ਦੌਰਾਨ ਲੜਕੇ ਦੇ ਦਿਮਾਗ ਚ ਟਿਊਮਰ ਹੋਣ ਕਾਰਨ ਲੜਕੇ ਦੀ ਜਾਨ ਨੂੰ ਬਚਾਉਣਾ ਸੀ ਨਾ ਮੁਮਕਿਨ
ਲੈਸਟਰ (ਇੰਗਲੈਂਡ), 27 ਮਾਰਚ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਬਕਿੰਗਹਮਸ਼ਾਇਰ ਖੇਤਰ ਵਿਚ ਇਕ 14 ਸਾਲਾ ਲੜਕੇ ਦੀ ਜਾਨ ਉਸ ਵੇਲੇ ਬਚ ਗਈ ਜਦੋਂ ਅੱਖਾਂ ਦੀ ਆਮ ਜਾਂਚ ਦੌਰਾਨ ਡਾਕਟਰਾਂ ਨੂੰ ਉਸ ਦੇ ਦਿਮਾਗ ਵਿਚ ਟਿਊਮਰ ਹੋਣ ਦੇ ਸੰਕੇਤ ਮਿਲੇ | ਜਾਣਕਾਰੀ ਅਨੁਸਾਰ ਜੋਸ਼ੂਆ ਰੋਸਿਟਰ ਨਾਮਕ ਲੜਕੇ ਨੂੰ ਇਕ ਹਫ਼ਤੇ ਤੋਂ ਨਜ਼ਰ ਧੁੰਦਲੀ ਹੋਣ ਦੀ ਸਮੱਸਿਆ ਆ ਰਹੀ ਸੀ | ਅਚਾਨਕ ਨਜ਼ਰ ਵਿਚ ਆਏ ਬਦਲਾਅ ਕਾਰਨ ਚਿੰਤਤ ਹੋ ਕੇ ਉਸ ਦੇ ਮਾਪਿਆਂ ਨੇ ਉਸ ਦੀ ਅੱਖਾਂ ਦੀ ਜਾਂਚ ਕਰਵਾਉਣ ਲਈ ਗੇਰਾਰਡਜ਼ ਕ੍ਰਾਸ ਵਿਚ ਅੱਖਾਂ ਦੇ ਮਾਹਿਰ ਡਾਕਟਰ ਕੋਲ ਸਮਾਂ ਲਿਆ | ਅੱਖਾਂ ਦੀ ਜਾਂਚ ਦੌਰਾਨ ਅਾਖਾ ਦੀ ਮਾਹਿਰ ਡਾਕਟਰ ਹਰਦੀਪ ਕਲਸੀ ਨੇ ਬੜੀ ਧਿਆਨ ਨਾਲ ਜਾਂਚ ਕੀਤੀ ਅਤੇ ਅੱਖਾਂ ਦੇ ਅੰਦਰ ਕੁਝ ਅਸਧਾਰਣ ਲੱਛਣ ਵੇਖੇ | ਇਸ ਤੋਂ ਬਾਅਦ ਉਸ ਨੇ ਲੜਕੇ ਨੂੰ ਕੁਝ ਦਿਨ ਬਾਅਦ ਮੁੜ ਜਾਂਚ ਲਈ ਆਉਣ ਲਈ ਕਿਹਾ ਤਾਂ ਜੋ ਹੋਰ ਟੈਸਟ ਕੀਤੇ ਜਾ ਸਕਣ | ਜਦੋਂ ਵਧੇਰੇ ਜਾਂਚਾਂ ਕੀਤੀਆਂ ਗਈਆਂ ਤਾਂ ਮਾਮਲਾ ਗੰਭੀਰ ਲੱਗਣ 'ਤੇ ਉਸ ਨੂੰ ਤੁਰੰਤ ਹਸਪਤਾਲ ਵਿਚ ਵਿਸ਼ੇਸ਼ਗਿਆਨਾਂ ਕੋਲ ਭੇਜ ਦਿੱਤਾ ਗਿਆ | ਹਸਪਤਾਲ ਵਿਚ ਹੋਈ ਵਿਸਥਾਰਪੂਰਵਕ ਜਾਂਚ ਅਤੇ ਸਕੈਨ ਦੌਰਾਨ ਡਾਕਟਰਾਂ ਨੇ ਲੜਕੇ ਦੇ ਦਿਮਾਗ ਵਿਚ ਟਿਊਮਰ ਦੀ ਪੁਸ਼ਟੀ ਕੀਤੀ | ਸਮੇਂ ਸਿਰ ਇਹ ਬਿਮਾਰੀ ਸਾਹਮਣੇ ਆ ਜਾਣ ਕਾਰਨ ਡਾਕਟਰਾਂ ਵੱਲੋਂ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਗਿਆ, ਜਿਸ ਨਾਲ ਵੱਡੇ ਖਤਰੇ ਤੋਂ ਬਚਾਵ ਹੋ ਗਿਆ | ਲੜਕੇ ਦੇ ਮਾਪਿਆਂ ਨੇ ਅੱਖਾਂ ਦੀ ਜਾਂਚ ਕਰਨ ਵਾਲੀ ਅੱਖਾ ਦੀ ਮਾਹਿਰ ਡਾਕਟਰ ਹਰਦੀਪ ਕਲਸੀ ਅਤੇ ਉਸ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਸ਼ੁਰੂ ਵਿਚ ਲੱਗਿਆ ਸੀ ਕਿ ਇਹ ਸਿਰਫ਼ ਨਜ਼ਰ ਦੀ ਆਮ ਸਮੱਸਿਆ ਹੋਵੇਗੀ | ਪਰ ਮਾਹਿਰ ਦੀ ਸੂਝਬੂਝ ਅਤੇ ਤੁਰੰਤ ਕੀਤੀ ਕਾਰਵਾਈ ਕਾਰਨ ਉਹਨਾਂ ਦੇ ਪੁੱਤਰ ਦੀ ਜਾਨ ਬਚ ਗਈ | ਉਨ੍ਹ੍ਹਾਂ ਨੇ ਕਿਹਾ ਕਿ ਜੇ ਸਮੇਂ ਸਿਰ ਇਹ ਗੱਲ ਸਾਹਮਣੇ ਨਾ ਆਉਂਦੀ ਤਾਂ ਹਾਲਤ ਕਾਫ਼ੀ ਗੰਭੀਰ ਹੋ ਸਕਦੀ ਸੀ | ਇਸ ਸਬੰਧੀ ਮਾਹਿਰ ਹਰਦੀਪ ਕਲਸੀ ਨੇ ਕਿਹਾ ਕਿ ਜਦੋਂ ਕਿਸੇ ਵਿਅਕਤੀ ਨੂੰ ਅਚਾਨਕ ਨਜ਼ਰ ਵਿਚ ਬਦਲਾਅ ਮਹਿਸੂਸ ਹੋਵੇ ਤਾਂ ਉਸ ਨੂੰ ਤੁਰੰਤ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ | ਉਨ੍ਹ੍ਹਾਂ ਕਿਹਾ ਕਿ ਅੱਖਾਂ ਦੀ ਜਾਂਚ ਸਿਰਫ਼ ਨਜ਼ਰ ਦੀ ਸਮੱਸਿਆ ਹੀ ਨਹੀਂ ਦੱਸਦੀ, ਸਗੋਂ ਕਈ ਵਾਰ ਦਿਮਾਗ ਨਾਲ ਸੰਬੰਧਿਤ ਗੰਭੀਰ ਬਿਮਾਰੀਆਂ ਦੇ ਸੰਕੇਤ ਵੀ ਸਾਹਮਣੇ ਆ ਸਕਦੇ ਹਨ | ਅੱਖਾਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਨਿਯਮਿਤ ਤੌਰ 'ਤੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਕਿਉਂਕਿ ਇਸ ਰਾਹੀਂ ਕਈ ਵਾਰ ਅਜਿਹੀਆਂ ਬਿਮਾਰੀਆਂ ਦਾ ਵੀ ਪਤਾ ਲੱਗ ਜਾਂਦਾ ਹੈ ਜੋ ਸ਼ੁਰੂਆਤੀ ਦੌਰ ਵਿਚ ਲੱਭਣ ਨਾਲ ਆਸਾਨੀ ਨਾਲ ਠੀਕ ਕੀਤੀਆਂ ਜਾ ਸਕਦੀਆਂ ਹਨ | ਇਸ ਘਟਨਾ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਸਮੇਂ ਸਿਰ ਕੀਤੀ ਜਾਂਚ ਕਿਸੇ ਦੀ ਵੀ ਜਾਨ ਬਚਾ ਸਕਦੀ ਹੈ | ਡਾਕਟਰ ਹਰਦੀਪ ਕਲਸੀ ਦੀ ਵਾਖ ਵਾਖ ਭਾਈਚਾਰਿਆਂ ਵੱਲੋ ਭਰਪੂਰ ਸਲਾਘਾ ਕੀਤੀ ਜਾ ਰਹੀ ਹੈ!
Ad Position 22
No active advertisement
ਪਿਛਲੀ ਖ਼ਬਰ ਸਿਡਨੀ 'ਚ ਭਾਰਤੀ ਭਾਈਚਾਰੇ ਦੀਆਂ ਮੁਸ਼ਕਲਾਂ ਸੰਬੰਧੀ ਫੈਡਰਲ ਮੰਤਰੀ ਨਾਲ ਮੁਲਾਕਾਤ ਅਗਲੀ ਖ਼ਬਰ ਹੱਕ, ਸੱਚ, ਇਨਸਾਫ ਤੇ ਧਰਮ ਤੇ ਅਧਾਰਿਤ ਸੰਘਰਸ਼ ਨਾਲ ਨਸ਼ਾ ਤਸਕਰੀ ਦਾ ਕੋਈ ਸਬੰਧ ਨਹੀਂ–ਯੁਨਾਈਟਡ ਖਾਲਸਾ ਦਲ ਯੂ.ਕੇ.
Ad Position 24
No active advertisement