22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਅੰਤਿਮ ਸੰਸਕਾਰ ਕਰਨ ਵਾਲੇ ਵਿਅਕਤੀ ਨੇ 30 ਮਿ੍ਤਕਾਂ ਦੇ ਦਫ਼ਨ 'ਚ ਰੁਕਾਵਟ ਤੇ ਦਾਨ ਦੀ ਰਕਮ ਹੜਪਣ ਦੇ ਦੋਸ਼ ਮੰਨੇ

Ad Position 21
No active advertisement
ਅਜੀਤ ਡੈਸਕ 03-04-2026
ਲੈਸਟਰ (ਇੰਗਲੈਂਡ), 2 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਹੱਲ ਵਿੱਚ ਅੰਤਿਮ ਸੰਸਕਾਰ ਦੀ ਸੇਵਾ ਦੇਣ ਵਾਲੇ ਇਕ ਵਿਅਕਤੀ ਨੇ 30 ਮਿ੍ਤਕਾਂ ਦੇ ਦਫ਼ਨ ਵਿੱਚ ਰੁਕਾਵਟ ਪੈਦਾ ਕਰਨ ਅਤੇ ਸੋਗ ਮਨਾਉਣ ਵਾਲੇ ਲੋਕਾਂ ਵੱਲੋਂ ਚੈਰੀਟੀ ਲਈ ਦਿੱਤੀ ਗਈ ਦਾਨ ਰਕਮ ਹੜਪਣ ਦੇ ਦੋਸ਼ ਅਦਾਲਤ ਵਿੱਚ ਮੰਨ ਲਏ ਹਨ | 48 ਸਾਲਾ ਰਾਬਰਟ ਬੁਸ਼ ਨੂੰ ਉਸ ਵੇਲੇ ਗਿ੍ਫ਼ਤਾਰ ਕੀਤਾ ਗਿਆ ਸੀ ਜਦੋਂ ਮਿ੍ਤਕਾਂ ਦੀ ਸੰਭਾਲ ਸਬੰਧੀ ਗੰਭੀਰ ਚਿੰਤਾ ਜਤਾਈ ਗਈ ਅਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ | ਮਾਮਲੇ ਦੀ ਸੁਣਵਾਈ ਹੱਲ ਦੀ ਕ੍ਰਾਉਨ ਅਦਾਲਤ ਵਿੱਚ ਹੋਈ | ਅਦਾਲਤ ਵਿੱਚ ਉਸ ਨੇ 30 ਮਾਮਲਿਆਂ ਵਿੱਚ ਕਾਨੂੰਨੀ ਅਤੇ ਇੱਜ਼ਤਦਾਰ ਦਫ਼ਨ ਰੋਕਣ ਦੇ ਦੋਸ਼ ਅਤੇ 12 ਭਲਾਈ ਸੰਸਥਾਵਾਂ ਲਈ ਕੀਤੀਆਂ ਦਾਨ ਰਕਮਾਂ ਦੀ ਚੋਰੀ ਦਾ ਦੋਸ਼ ਕਬੂਲ ਕੀਤਾ | ਜਾਂਚ ਦੌਰਾਨ ਪੁਲਿਸ ਨੂੰ ਸੰਸਥਾ ਦੇ ਥਾਂ ਤੋਂ ਕਈ ਮਿ੍ਤਕਾਂ ਦੇ ਅਵਸ਼ੇਸ਼ ਮਿਲੇ, ਜਿਨ•ਾਂ ਵਿੱਚ ਗਰਭ ਅਵਸਥਾ ਦੌਰਾਨ ਮਰੇ ਚਾਰ ਬੱਚਿਆਂ ਦੇ ਅਵਸ਼ੇਸ਼ ਵੀ ਸ਼ਾਮਲ ਸਨ | ਪੁਲਿਸ ਮੁਤਾਬਕ ਇਹ ਸਾਰੇ ਦੋਸ਼ ਮਈ 2012 ਤੋਂ ਮਾਰਚ 2024 ਦੇ ਦਰਮਿਆਨ ਦੇ ਹਨ | ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੈਦ ਦੀ ਸਜ਼ਾ ਹੋਣ ਦੀ ਸੰਭਾਵਨਾ ਪੱਕੀ ਹੈ | ਹਾਲਾਂਕਿ ਅੰਤਿਮ ਫੈਸਲਾ 27 ਜੁਲਾਈ ਨੂੰ ਸੁਣਾਇਆ ਜਾਵੇਗਾ ਅਤੇ ਉਸ ਸਮੇਂ ਤੱਕ ਦੋਸ਼ੀ ਨੂੰ ਜ਼ਮਾਨਤ 'ਤੇ ਰਿਹਾ ਕੀਤਾ ਗਿਆ ਹੈ | ਪੀੜਤ ਪਰਿਵਾਰਾਂ ਨੇ ਅਦਾਲਤ ਬਾਹਰ ਗੁੱਸਾ ਜਤਾਉਂਦੇ ਹੋਏ ਕਿਹਾ ਕਿ ਇਸ ਘਟਨਾ ਨੇ ਕਈ ਪਰਿਵਾਰਾਂ ਨੂੰ ਡੂੰਘਾ ਦੁੱਖ ਪਹੁੰਚਾਇਆ ਹੈ ਅਤੇ ਲੋਕਾਂ ਦੇ ਭਰੋਸੇ ਨਾਲ ਵੱਡਾ ਧੋਖਾ ਹੋਇਆ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅੰਤਿਮ ਸੰਸਕਾਰ ਸੇਵਾਵਾਂ 'ਤੇ ਸਖ਼ਤ ਨਿਯਮ ਬਣਾਏ ਜਾਣ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਾ ਵਾਪਰੇ |

02ਯੂ.ਕੇ. ਨਿਊਜ਼ ਪਿਕ


Ad Position 22
No active advertisement
ਪਿਛਲੀ ਖ਼ਬਰ ਇੰਗਲੈਂਡ 'ਚ ਐਨ.ਐਚ.ਐਸ. ਦੇ ਰਿਹਾਇਸ਼ੀ ਡਾਕਟਰ 7 ਅਪ੍ਰੈਲ ਤੋਂ 6 ਦਿਨ ਦੀ ਹੜਤਾਲ 'ਤੇ ਜਾਣਗੇ ਅਗਲੀ ਖ਼ਬਰ ਫਰਾਂਸ ਨਾਲ ਪ੍ਰਵਾਸੀ ਸਮਝੌਤੇ 'ਤੇ 1.4 ਬਿਲੀਅਨ ਪਾਉਂਡ ਖਰਚ ਦੀ ਚਿੰਤਾ, ਭੁਗਤਾਨ ਰੋਕਣ ਦੀ ਮੰਗ ਤੇਜ਼
Ad Position 24