ਨਿਊਯਾਰਕ, 2 ਅਪ੍ਰੈਲ (ਪੀ.ਟੀ.ਆਈ.)-ਅਮਰੀਕੀ ਰਾਜ ਨੇਬਰਾਸਕਾ ਦੀ ਵਿਧਾਨ ਸਭਾ ਨੇ ਦੀਵਾਲੀ ਦੇ ਤਿਉਹਾਰ ਨੂੰ ਮਾਨਤਾ ਦੇਣ ਲਈ ਇਕ ਮਤਾ ਪਾਸ ਕੀਤਾ ਹੈ | ਇਕ ਕਦਮ ਜਿਸ ਨੂੰ ਸਿਆਟਲ ਸਥਿਤ ਭਾਰਤੀ ਮਿਸ਼ਨ ਨੇ ਰਾਜ ਦੇ ਹਿੰਦੂ ਭਾਈਚਾਰੇ ਲਈ ਇਕ ਇਤਿਹਾਸਕ ਕਦਮ ਦੱਸਿਆ ਹੈ | ਇਸ ਮਤੇ ਨੂੰ ਸਟੇਟ ਸੈਨੇਟਰ ਜÏਨ ਫਰੈਡਰਿਕਸਨ ਵਲੋਂ ਸਪਾਂਸਰ ਕੀਤਾ ਗਿਆ ਸੀ ਤੇ 31 ਮਾਰਚ ਨੂੰ ਸਪੀਕਰ ਜੌਨ ਆਰਚ ਵਲੋਂ ਦਸਤਖਤ ਕੀਤੇ ਗਏ ਸਨ | ਇਕ ਬਿਆਨ 'ਚ ਸੀਏਟਲ 'ਚ ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ ਕਿ ਇਸ ਮਤੇ ਨੂੰ ਅਪਣਾਉਣ ਨਾਲ ਅਮਰੀਕਾ ਦੇ ਮੱਧ-ਪੱਛਮੀ ਖੇਤਰ 'ਚ ਭਾਰਤੀ ਭਾਈਚਾਰੇ ਲਈ ਇਕ ਇਤਿਹਾਸਕ ਪਲ ਹੈ ਤੇ ਕੋਰਨਹਸਕਰ ਸਟੇਟ (ਨੇਬਰਾਸਕਾ ਦਾ ਅਧਿਕਾਰਤ ਉਪਨਾਮ) ਵਿਚ ਰਹਿਣ ਵਾਲੇ ਲਗਭਗ 9,000 ਹਿੰਦੂਆਂ ਲਈ ਇਕ ਵੱਡੀ ਪ੍ਰਾਪਤੀ ਹੈ |