17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਓ.ਟੀ.ਪੀ. ਤੋਂ ਬਿਨਾਂ ਸੰਭਵ ਹੋਵੇਗਾ ਆਨਲਾਈਨ ਭੁਗਤਾਨ <br/>

Ad Position 21
No active advertisement
ਅਜੀਤ ਡੈਸਕ 04-04-2026
ਨਵੀਂ ਦਿੱਲੀ, 3 ਅਪ੍ਰੈਲ (ਇੰਟ.)-ਦੇਸ਼ ਦੇ ਪ੍ਰਮੁੱਖ ਨਿੱਜੀ ਬੈਂਕ ਤੇ ਟੈਲੀਕਾਮ ਕੰਪਨੀਆਂ ਇਸ ਸਮੇਂ 'ਸਾਈਲੈਂਟ ਪ੍ਰਮਾਣਿਕਤਾ' ਤਕਨਾਲੋਜੀ 'ਤੇ ਕੰਮ ਕਰ ਰਹੀਆਂ ਹਨ | ਇਹ ਨਵੀਨਤਾ ਅÏਨਲਾਈਨ ਭੁਗਤਾਨ ਕਰਦੇ ਸਮੇਂ ਵਨ-ਟਾਈਮ ਪਾਸਵਰਡ (ਓ.ਟੀ.ਪੀ.) ਦੀ ਜ਼ਰੂਰਤ ਨੂੰ ਖਤਮ ਕਰ ਦੇਵੇਗੀ | ਇਹ ਸਿਸਟਮ ਆਪਣੇ ਆਪ ਹੀ ਪੁਸ਼ਟੀ ਕਰੇਗਾ ਕਿ ਕੀ ਬੈਂਕਿੰਗ ਐਪ ਦੇ ਅੰਦਰ ਰਜਿਸਟਰਡ ਮੋਬਾਈਲ ਨੰਬਰ ਮÏਜੂਦਾ ਸਮੇਂ 'ਚ ਫੋਨ 'ਚ ਪਾਏ ਗਏ ਸਿਮ ਕਾਰਡ ਨਾਲ ਮੇਲ ਖਾਂਦਾ ਹੈ | ਜੇਕਰ ਸਿਮ ਕਾਰਡ ਤੇ ਰਜਿਸਟਰਡ ਨੰਬਰ ਮੇਲ ਨਹੀਂ ਖਾਂਦੇ, ਤਾਂ ਲੈਣ-ਦੇਣ ਤੁਰੰਤ ਰੋਕ ਦਿੱਤਾ ਜਾਵੇਗਾ | ਇਸ ਸਿਸਟਮ ਦੀ ਇਕ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਸਨੂੰ ਉਪਭੋਗਤਾ ਤੋਂ ਕਿਸੇ ਸਰਗਰਮ ਦਖਲ ਦੀ ਲੋੜ ਨਹੀਂ ਹੈ | ਇਹ ਤਕਨਾਲੋਜੀ ਈ-ਸਿਮ ਦੇ ਅਨੁਕੂਲ ਵੀ ਹੋਵੇਗੀ | ਇਸ ਨਾਲ ਸਿਮ ਕਲੋਨਿੰਗ ਅਤੇ ਸਿਮ ਸਵੈਪਿੰਗ ਵਰਗੀਆਂ ਧੋਖਾਧੜੀ ਵਾਲੀਆਂ ਗਤੀਵਿਧੀਆਂ ਨੂੰ ਰੋਕਣ ਦੀ ਉਮੀਦ ਹੈ |

Ad Position 22
No active advertisement
ਪਿਛਲੀ ਖ਼ਬਰ ਮੈਲਬੌਰਨ ਸਿੱਖ ਖੇਡਾਂ ਦੀ ਸ਼ਾਨਦਾਰ ਸ਼ੁਰੂਆਤ <br/> ਅਗਲੀ ਖ਼ਬਰ ਰਾਜਾ ਰਵੀ ਵਰਮਾ ਦੀ ਪੇਂਟਿੰਗ 167.2 ਕਰੋੜ 'ਚ ਨਿਲਾਮ <br/>
Ad Position 24