17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਰਾਜਾ ਰਵੀ ਵਰਮਾ ਦੀ ਪੇਂਟਿੰਗ 167.2 ਕਰੋੜ 'ਚ ਨਿਲਾਮ <br/>

Ad Position 21
No active advertisement
ਅਜੀਤ ਡੈਸਕ 04-04-2026
ਮੁੰਬਈ, 3 ਅਪ੍ਰੈਲ (ਏਜੰਸੀ)-ਪ੍ਰਸਿੱਧ ਕਲਾਕਾਰ ਰਾਜਾ ਰਵੀ ਵਰਮਾ ਵਲੋਂ ਬਣਾਈ ਗਈ ਪ੍ਰਤੀਕ ਤੇਲ ਪੇਂਟਿੰਗ 'ਯਸ਼ੋਦਾ ਤੇ ਕ੍ਰਿਸ਼ਨ' ਨੇ ਇਕ ਨਿਲਾਮੀ 'ਚ ਭਾਰਤੀ ਕਲਾ ਜਗਤ ਵਿਚ ਇਕ ਨਵਾਂ ਮਾਪਦੰਡ ਸਥਾਪਤ ਕੀਤਾ ਹੈ | ਇਹ ਪੇਂਟਿੰਗ 167.2 ਕਰੋੜ (ਲਗਭਗ $18 ਮਿਲੀਅਨ) 'ਚ ਨਿਲਾਮ ਹੋਈ, ਜੋ ਕਿ ਕਿਸੇ ਭਾਰਤੀ ਕਲਾਕਾਰੀ ਵਲੋਂ ਪ੍ਰਾਪਤ ਕੀਤੀ ਗਈ ਸਭ ਤੋਂ ਵੱਧ ਕੀਮਤ ਹੈ | ਇਹ ਇਤਿਹਾਸਕ ਨਿਲਾਮੀ ਮੁੰਬਈ ਵਿਚ ਸੈਫਰੋਨਆਰਟ ਦੀ ਸਪਰਿੰਗ ਲਾਈਵ ਨਿਲਾਮੀ ਦÏਰਾਨ ਹੋਈ, ਜਿੱਥੇ ਬੋਲੀ ਤੋਂ ਬਾਅਦ, ਇਸਨੂੰ ਅਰਬਪਤੀ ਉਦਯੋਗਪਤੀ ਸਾਇਰਸ ਪੂਨਾਵਾਲਾ ਨੇ ਪ੍ਰਾਪਤ ਕੀਤਾ | ਉਹ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੰਸਥਾਪਕ ਵੀ ਹਨ | ਇਸ ਵਿਕਰੀ ਨੇ ਪਿਛਲੇ ਸਾਲ ਸਥਾਪਤ ਕੀਤੀ ਗਈ ਰਿਕਾਰਡ ਕੀਮਤ ਨੂੰ ਪਾਰ ਕਰ ਲਿਆ, ਜਦੋਂ ਐਮ.ਐਫ. ਹੁਸੈਨ ਦੀ ਇਕ ਪੇਂਟਿੰਗ ਨੂੰ ਕਿਰਨ ਨਾਦਰ ਨੇ 118 ਕਰੋੜ ਤੋਂ ਵੱਧ 'ਚ ਖਰੀਦਿਆ ਸੀ | ਜ਼ਿਕਰਯੋਗ ਹੈ ਕਿ ਇਸ ਪੇਂਟਿੰਗ ਦੀ ਅਨੁਮਾਨਿਤ ਕੀਮਤ 80 ਅਤੇ 120 ਕਰੋੜ ਦੇ ਵਿਚਕਾਰ ਨਿਰਧਾਰਤ ਕੀਤੀ ਗਈ ਸੀ; ਹਾਲਾਂਕਿ, ਇਹ ਨਿਲਾਮੀ 'ਚ ਲਗਭਗ ਦੁੱਗਣੀ ਕੀਮਤ 'ਚ ਵਿਕ ਗਈ |

Ad Position 22
No active advertisement
ਪਿਛਲੀ ਖ਼ਬਰ ਓ.ਟੀ.ਪੀ. ਤੋਂ ਬਿਨਾਂ ਸੰਭਵ ਹੋਵੇਗਾ ਆਨਲਾਈਨ ਭੁਗਤਾਨ <br/> ਅਗਲੀ ਖ਼ਬਰ ਇੰਡੀਆਨਾ 'ਚ ਪੰਜਾਬੀਆਂ ਸਮੇਤ 1790 ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ <br/>
Ad Position 24