ਸੈਕਰਾਮੈਂਟੋ, 4 ਅਪ੍ਰੈਲ (ਹੁਸਨ ਲੜੋਆ ਬੰਗਾ)-ਰਜਿਸਟਰਡ 70 ਸਾਲਾ ਨਰਸ ਅਮੇਲੂ ਗਿੱਲ ਤੇ ਉਸ ਦੇ ਪਤੀ ਸਾਇਕਾਲੋਜਿਸਟ ਗਲੈਡਵਿਨ ਗਿੱਲ (66) ਸਮੇਤ 8 ਜਣਿਆਂ ਨੂੰ ਸਿਹਤ ਸਕੀਮਾਂ ਤਹਿਤ ਲੱਖਾਂ ਡਾਲਰਾਂ ਦੀ ਧੋਖਾਧੜੀ ਕਰਨ ਦੇ ਵੱਖ-ਵੱਖ ਸੰਘੀ ਦੋਸ਼ਾਂ ਤਹਿਤ ਗਿ੍ਫ਼ਤਾਰ ਕੀਤਾ ਗਿਆ ਹੈ | ਜੋੜੇ ਨੂੰ ਕੈਲੀਫੋਰਨੀਆ ਦੀ ਲਾਸ ਏਾਜਲਸ ਕਾਊਾਟੀ ਦੇ ਸ਼ਹਿਰ ਕੋਵਿਨਾ ਵਿਚ ਉਨਾਂ ਦੇ ਘਰੋਂ ਤੜਕਸਾਰ ਗਿ੍ਫ਼ਤਾਰ ਕੀਤਾ ਗਿਆ ਹੈ | ਸੰਘੀ ਵਕੀਲਾਂ ਅਨੁਸਾਰ ਪਤੀ-ਪਤਨੀ ਅਨਾਹੀਮ 'ਚ ਸੇਂਟ ਫਰਾਂਸਿਸ ਪਾਲਾਟਿਵ ਕੇਅਰ ਦੇ ਮਾਲਕ ਹਨ | ਉਨਾਂ ਨੇ 52 ਲੱਖ ਡਾਲਰਾਂ ਤੋਂ ਵਧ ਦੇ ਫਰਜੀ ਦਾਅਵੇ ਕੀਤੇ ਤੇ ਜਿਨਾਂ ਲਈ ਮੈਡੀਕੇਅਰ ਵਿਵਸਥਾ ਤੇ ਹੋਰ ਬੀਮਾ ਕੰਪਨੀਆਂ ਨੇ ਅੰਦਾਜਨ 40 ਲੱਖ ਡਾਲਰਾਂ ਦੀ ਅਦਾਇਗੀ ਕੀਤੀ | ਫਸਟ ਅਸਿਸਟੈਂਟ ਯੂ.ਐਸ. ਅਟਰਾਨੀ ਬਿੱਲ ਐਸੇਲੀ ਨੇ ਕਿਹਾ ਕਿ ਗਿ੍ਫਤਾਰ ਮੁਲਜ਼ਮਾਂ 'ਚ 3 ਨਰਸਾਂ, ਇਕ ਕਿਰੋਪ੍ਰੈਕਟਰ ਤੇ ਇਕ ਸਾਇਕਾਲੋਜਿਸਟ ਸ਼ਾਮਿਲ ਹੈ ਜਿਨ੍ਹਾਂ ਨੂੰ ਵੱਖ-ਵੱਖ ਮਾਮਲਿਆਂ 'ਚ ਨਾਮਜ਼ਦ ਕੀਤਾ ਗਿਆ ਹੈ | ਇਨਾਂ ਤੋਂ ਇਲਾਵਾ ਇਦਾਹੋ ਦੇ ਇਕ ਵਿਅਕਤੀ ਤੇ ਲਾਸ ਏਾਜਲਸ ਖੇਤਰ ਦੇ ਇਕ ਹੋਰ ਵਿਅਕਤੀ ਨੂੰ ਕਥਿੱਤ ਤÏਰ 'ਤੇ ਲੇਬਰ ਯੁਨੀਅਨ ਦੀਆਂ ਸਿਹਤ ਯੋਜਨਾਵਾਂ ਤਹਿਤ ਧੋਖਾਧੜੀ ਕਰਨ ਦੇ ਮਾਮਲਿਆਂ ਵਿਚ ਗਿ੍ਫਤਾਰ ਕੀਤਾ ਗਿਆ ਹੈ |