01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਕਮਿੰਸ ਸਨਰਾਈਜਰਜ਼ ਹੈਦਰਾਬਾਦ ਨੂੰ ਛੱਡ ਪਹੁੰਚੇ ਆਸਟ੍ਰੇਲੀਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 05-04-2026

ਹੈਦਰਾਬਾਦ, 4 ਅਪ੍ਰੈਲ (ਪੀ.ਟੀ.ਆਈ.)-ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਪੈਟ ਕਮਿੰਸ ਪਿੱਠ ਦੀ ਸੱਟ ਦਾ ਮੁਲਾਂਕਣ ਕਰਨ ਲਈ ਆਖਰੀ ਸਕੈਨ ਲਈ ਆਸਟ੍ਰੇਲੀਆ ਵਾਪਸ ਚਲੇ ਗਏ | ਇਹ ਸਕੈਨ ਕ੍ਰਿਕਟ ਆਸਟ੍ਰੇਲੀਆ ਦੀ ਮੈਡੀਕਲ ਟੀਮ ਵਲੋਂ ਕੀਤਾ ਜਾਵੇਗਾ, ਜੋ ਫਿਰ ਉਸਨੂੰ ਇੱਥੇ ਚੱਲ ਰਹੇ ਇੰਡੀਅਨ ਪ੍ਰੀਮੀਅਰ ਲੀਗ ਦੇ ਦੂਜੇ ਪੜਾਅ 'ਚ ਖੇਡਣ ਲਈ ਮਨਜ਼ੂਰੀ ਦੇਵੇਗਾ | ਇਕ ਰਿਪੋਰਟ ਦੇ ਅਨੁਸਾਰ ਕਮਿੰਸ ਨੂੰ ਜੁਲਾਈ 2025 ਤੋਂ ਬਾਹਰ ਰੱਖਿਆ ਗਿਆ ਹੈ, ਜਿਸ ਦੌਰਾਨ ਉਹ ਸਿਰਫ ਇਕ ਐਸ਼ੇਜ਼ ਟੈਸਟ ਖੇਡਣ 'ਚ ਕਾਮਯਾਬ ਰਿਹਾ ਹੈ | ਉਹ ਆਪਣੀ ਪਿੱਠ ਦੀ ਸੱਟ ਦੇ ਅੰਤਿਮ ਮੁਲਾਂਕਣ ਲਈ ਘਰ ਪਰਤਣ ਲਈ 2026 ਦੇ ਆਈ.ਪੀ.ਐਲ. ਸੀਜ਼ਨ ਦੌਰਾਨ ਟੀਮ ਕੈਂਪ ਛੱਡ ਕੇ ਘਰ ਪਰਤਿਆ | ਕਮਿੰਸ ਕੋਲਕਾਤਾ 'ਚ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਸਨਰਾਈਜ਼ਰਜ਼ ਹੈਦਰਾਬਾਦ ਦੇ ਹਾਲ ਹੀ 'ਚ ਮੈਚ ਤੋਂ ਬਾਅਦ ਵੀਰਵਾਰ ਨੂੰ ਭਾਰਤ ਤੋਂ ਰਵਾਨਾ ਹੋ ਗਿਆ | ਜੇਕਰ ਕ੍ਰਿਕਟ ਆਸਟ੍ਰੇਲੀਆ ਉਸਨੂੰ ਕਲੀਅਰੈਂਸ ਦਿੰਦਾ ਹੈ, ਤਾਂ ਉਹ 17 ਅਪ੍ਰੈਲ ਨੂੰ ਟੀਮ 'ਚ ਦੁਬਾਰਾ ਸ਼ਾਮਲ ਹੋ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪੇਰੂ ਦੇ ਫੁੱਟਬਾਲ ਸਟੇਡੀਅਮ 'ਚ ਭਾਜੜ ਇਕ ਦੀ ਮÏਤ, ਦਰਜਨਾਂ ਜ਼ਖਮੀ ਅਗਲੀ ਖ਼ਬਰ ਸਿਹਤ ਸਕੀਮਾਂ 'ਚ ਧੋਖਾਧੜੀ ਦੇ ਦੋਸ਼ਾਂ 'ਚ ਭਾਰਤੀ ਮੂਲ ਦੇ ਜੋੜੇ ਸਮੇਤ 8 ਗਿ੍ਫ਼ਤਾਰ <br/>
Ad Position 24