ਰੈਸਟੋਰੈਂਟ 'ਚ ਚੋਰੀ ਦੇ ਦੋਸ਼ਾਂ ਤਹਿਤ ਭਾਰਤੀ ਗਿ੍ਫ਼ਤਾਰ
ਅਜੀਤ ਡੈਸਕ
17-04-2026
ਸੈਕਰਾਮੈਂਟੋ, 16 ਅਪ੍ਰੈਲ (ਹੁਸਨ ਲੜੋਆ ਬੰਗਾ)-ਟਿਟੂਸਵਿਲੇ, ਫਲੋਰੀਡਾ ਵਿਚ ਇਕ ਬਰਗਰ ਕਿੰਗ ਆਊਟਲੈੱਟ ਦੇ ਸਾਬਕਾ ਭਾਰਤੀ ਮੈਨੇਜਰ ਨੂੰ ਚੋਰੀ ਦੇ ਦੋਸ਼ਾਂ ਤਹਿਤ ਗਿ੍ਫ਼ਤਾਰ ਕੀਤਾ ਗਿਆ | ਉਸ ਉੱਪਰ ਬਰਖ਼ਾਸਤਗੀ ਤੋਂ ਬਾਅਦ ਰੈਸਟੋਰੈਂਟ ਦੀ ਸੇਫ਼ 'ਚੋਂ 3500 ਡਾਲਰ ਚੋਰੀ ਕਰਨ ਦੇ ਦੋਸ਼ ਲਾਏ ਗਏ ਹਨ | ਸਟੋਰ ਮੈਨੇਜਰ ਵੱਲੋਂ ਨਕਦੀ ਗੁੰਮ ਹੋ ਜਾਣ ਦੀ ਸ਼ਿਕਾਇਤ ਉਪਰੰਤ ਮਾਮਲੇ ਦੀ ਜਾਂਚ ਕੀਤੀ ਗਈ | ਮੈਨੇਜਰ ਨੇ ਜਾਂਚ ਕਾਰਾਂ ਨੂੰ ਦੱਸਿਆ ਕਿ ਇਕ ਹੀ ਵਿਅਕਤੀ ਹੈ ਜਿਸ ਨੂੰ ਸਕਿਉਰਿਟੀ ਕੋਡ ਦਾ ਪਤਾ ਸੀ | ਜਾਂਚ ਕਾਰਾਂ ਅਨੁਸਾਰ ਇਹ ਵਿਅਕਤੀ ਹੋਰ ਕੋਈ ਨਹੀਂ ਬਲਕਿ ਸਾਬਕਾ ਮੈਨੇਜਰ ਕਿ੍ਸ ਕੁਮਾਰ ਹੀ ਸੀ | ਜਿਸ ਨੂੰ ਗੈਰ ਹਾਜ਼ਰ ਰਹਿਣ ਕਾਰਨ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ | ਡੁਪਲੀਕੇਟ ਚਾਬੀ, ਜੋ ਉਸ ਨੇ ਆਪਣੀ ਨੌਕਰੀ ਦੌਰਾਨ ਹੀ ਬਣਾ ਲਈ ਸੀ, ਨਾਲ ਰੈਸਟੋਰੈਂਟ ਖੋਲਿਆ 'ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ |