04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਫ਼ਰਜੀ ਟੈਕਸ ਰਿਟਰਨਾਂ ਭਰਨ ਦੇ ਮਾਮਲੇ 'ਚ ਭਾਰਤੀ ਵਿਅਕਤੀ ਨੇ ਗੁਨਾਹ ਕਬੂਲੇ

Ad Position 21
No active advertisement
ਅਜੀਤ ਡੈਸਕ 17-04-2026

ਸੈਕਰਾਮੈਂਟੋ, 16 ਅਪ੍ਰੈਲ (ਹੁਸਨ ਲੜੋਆ ਬੰਗਾ)-ਆਸਟਿਨ, ਟੈਕਸਾਸ 'ਚ ਫਰਜੀ ਟੈਕਸ ਰਿਟਰਨਾਂ ਭਰਨ ਦੇ ਮਾਮਲੇ 'ਚ ਇਕ ਭਾਰਤੀ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸ ਨੇ ਸੰਘੀ ਅਦਾਲਤ ਵਿਚ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਮੰਨ ਲਿਆ ਹੈ | ਸੁਭੱਲਾ ਸੁਰੇਸ਼ ਨੇ ਮੰਨਿਆ ਕਿ ਉਸ ਨੇ ਜਨਵਰੀ 2019 ਤੋਂ ਅਕਤੂਬਰ 2022 ਦਰਮਿਆਨ ਜਦੋਂ ਉਹ ਇਕ ਸਥਾਨਕ ਫਰਮ ਵਿਚ ਕੰਮ ਕਰਦਾ ਸੀ, ਫਰਜੀ ਰਿਟਰਨਾਂ ਭਰੀਆਂ ਸਨ | ਇਸਤਗਾਸਾ ਪੱਖ ਅਨੁਸਾਰ ਸੁਰੇਸ਼ ਨੇ ਜਾਣਬੁੱਝ ਕੇ ਗੈਰ-ਕਾਨੂੰਨੀ ਢੰਗ ਨਾਲ ਆਪਣੇ ਗਾਹਕਾਂ ਦਾ ਟੈਕਸ ਘਟਾਉਣ ਲਈ ਰਿਟਰਨਾਂ ਵਿਚ ਫਰਜੀ ਖਰਚੇ ਸ਼ਾਮਿਲ ਕੀਤੇ | ਅਦਾਲਤੀ ਦਸਤਾਵੇਜਾਂ ਅਨੁਸਾਰ ਸੁਰੇਸ਼ ਨੇ ਅਮਰੀਕੀ ਖਜ਼ਾਨੇ ਨੂੰ ਲੱਖਾਂ ਡਾਲਰਾਂ ਦਾ ਨੁਕਸਾਨ ਪਹੁੰਚਾਇਆ | ਇਕ ਅਨੁਮਾਨ ਅਨੁਸਾਰ ਇਹ ਨੁਕਸਾਨ ਸਾਢੇ ਪੰਜ ਲੱਖ ਡਾਲਰ ਤੱਕ ਹੋ ਸਕਦਾ ਹੈ | ਸੁਰੇਸ਼ ਚੌਥਾ ਵਿਅਕਤੀ ਹੈ ਜਿਸ ਨੇ ਟੈਕਸ ਫਰਾਡ ਸਕੀਮ ਤਹਿਤ ਆਪਣਾ ਗੁਨਾਹ ਮੰਨਿਆ ਹੈ ਇਸ ਤੋਂ ਪਹਿਲਾਂ ਮੈਥੀਊਜ ਚਾਕੋ, ਅਨੀਸ਼ ਪਿਲਾਈ ਤੇ ਮੋਅ ਕੁੰਡੂ ਨਾਮੀ ਵਿਅਕਤੀ ਵੀ ਫਰਜੀ ਟੈਕਸ ਰਿਟਰਨਾਂ ਭਰਨ ਦੇ ਦੋਸ਼ਾਂ ਨੂੰ ਮੰਨ ਚੁੱਕੇ ਹਨ | ਅਦਾਲਤ ਨੇ ਇਨਾਂ ਨੂੰ ਸਜਾ ਸੁਣਾਉਣ ਬਾਰੇ ਅਜੇ ਤਰੀਕ ਤੈਅ ਨਹੀਂ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਡੈਮੋਕਰੈਟਸ ਵੱਲੋਂ ਟਰੰਪ ਖ਼ਿਲਾਫ਼ 25ਵੀਂ ਸੋਧ ਦੀ ਵਰਤੋਂ ਕਰਨ ਲਈ ਬਿੱਲ ਪੇਸ਼ <br/> ਅਗਲੀ ਖ਼ਬਰ ਰੈਸਟੋਰੈਂਟ 'ਚ ਚੋਰੀ ਦੇ ਦੋਸ਼ਾਂ ਤਹਿਤ ਭਾਰਤੀ ਗਿ੍ਫ਼ਤਾਰ
Ad Position 24