04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਡੈਮੋਕਰੈਟਸ ਵੱਲੋਂ ਟਰੰਪ ਖ਼ਿਲਾਫ਼ 25ਵੀਂ ਸੋਧ ਦੀ ਵਰਤੋਂ ਕਰਨ ਲਈ ਬਿੱਲ ਪੇਸ਼ <br/>

Ad Position 21
No active advertisement
ਅਜੀਤ ਡੈਸਕ 17-04-2026
ਸੈਕਰਾਮੈਂਟੋ, 16 ਅਪ੍ਰੈਲ (ਹੁਸਨ ਲੜੋਆ ਬੰਗਾ)-ਡੈਮੋਕਰੈਟਸ ਕਾਂਗਰਸ ਮੈਂਬਰਾਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਵਿਰੁੱਧ 25ਵੀਂ ਸੋਧ ਦੀ ਵਰਤੋਂ ਲਈ ਇਕ ਬਿੱਲ ਪੇਸ਼ ਕੀਤਾ ਹੈ | ਜਿਸ ਤਹਿਤ ਇਕ ਕਮਿਸ਼ਨ ਬਣਾਉਣ ਦੀ ਵਿਵਸਥਾ ਹੈ, ਜੋ ਕਿ ਇਹ ਤੈਅ ਕਰੇਗਾ ਕਿ ਟਰੰਪ ਦਫ਼ਤਰ ਚਲਾਉਣ ਦੇ ਸਮਰੱਥ ਹੈ ਜਾਂ ਨਹੀਂ | ਹਾਊਸ ਜੁਡੀਸ਼ਰੀ ਕਮੇਟੀ ਦੇ ਸੀਨੀਅਰ ਮੈਂਬਰ ਜੈਮੀ ਰਸਕਿਨ, ਜਿਨ੍ਹਾਂ ਦਾ 50 ਹੋਰ ਡੈਮੋਕਰੈਟਸ ਮੈਂਬਰਾਂ ਨੇ ਸਮਰਥਨ ਕੀਤਾ, ਵੱਲੋਂ ਪੇਸ਼ ਬਿੱਲ ਤਹਿਤ 17 ਮੈਂਬਰੀ ਪੈਨਲ ਬਣਾਉਣ ਦੀ ਤਜਵੀਜ਼ ਹੈ | ਜਿਸ ਨੂੰ 25ਵੀਂ ਸੋਧ ਦੇ ਸੈਕਸ਼ਨ 4 ਤਹਿਤ ਰਾਸ਼ਟਰਪਤੀ ਦੀ ਯੋਗਤਾ ਬਾਰੇ ਜਾਂਚ ਕਰਨ ਦਾ ਅਧਿਕਾਰ ਹੋਵੇਗਾ ਹਾਲਾਂਕਿ ਰਿਪਬਲੀਕਨਾਂ ਦੇ ਨਿਯੰਤਰਣ ਵਾਲੀ ਕਾਂਗਰਸ ਵਿਚ ਇਸ ਤਜਵੀਜ਼ ਦਾ ਵਿਰੋਧ ਹੋਣਾ ਤੈਅ ਹੈ | ਰਸਕਿਨ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਅਸੀਂ ਇਕ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ, ਕਾਂਗਰਸ ਲਈ ਇਹ ਸਮਾਂ ਹੈ ਕਿ ਉਹ 25ਵੀਂ ਸੋਧ ਤਹਿਤ ਅਮਰੀਕੀ ਆਵਾਮ ਨੂੰ ਵਿਸਫੋਟਕ ਤੇ ਅਸਥਿੱਰ ਹਾਲਾਤ ਤੋਂ ਬਚਾਉਣ ਲਈ ਆਪਣੀ ਜ਼ਿੰਮੇਵਾਰੀ ਨਿਭਾਵੇ |

Ad Position 22
No active advertisement
ਪਿਛਲੀ ਖ਼ਬਰ ਯੂ.ਕੇ. 'ਚ ਸ਼ਰਨ ਲੈਣ ਲਈ ਬਹੁ ਗਿਣਤੀ ਪਾਕਿਸਤਾਨੀ ਤੇ ਬੰਗਲਾਦੇਸ਼ੀਆਂ ਨੇ ਸਮਲਿੰਗੀ ਹੋਣ ਦਾ ਕੀਤਾ ਦਾਅਵਾ ਅਗਲੀ ਖ਼ਬਰ ਫ਼ਰਜੀ ਟੈਕਸ ਰਿਟਰਨਾਂ ਭਰਨ ਦੇ ਮਾਮਲੇ 'ਚ ਭਾਰਤੀ ਵਿਅਕਤੀ ਨੇ ਗੁਨਾਹ ਕਬੂਲੇ
Ad Position 24