10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਐਡੀਲੇਡ 'ਚ ਭਗਵਾਨ ਪਰਸ਼ੁਰਾਮ ਜਯੰਤੀ ਧੂਮਧਾਮ ਨਾਲ ਮਨਾਈ ਗਈ

Ad Position 21
No active advertisement
ਅਜੀਤ ਡੈਸਕ 20-04-2026
ਐਡੀਲੇਡ, 19 ਅਪ੍ਰੈਲ (ਗੁਰਮੀਤ ਸਿੰਘ ਵਾਲੀਆ)-ਸਰਵ ਬ੍ਰਾਹਮਣ ਮਹਾਸਭਾ ਵੱਲੋਂ ਭਗਵਾਨ ਪਰਸ਼ੁਰਾਮ ਜਯੰਤੀ ਬੜੀ ਸ਼ਾਨੋ-ਸ਼ੌਕਤ ਅਤੇ ਧੂਮਧਾਮ ਨਾਲ ਮਨਾਈ ਗਈ | ਇਹ ਸਮਾਗਮ 17 ਅਪ੍ਰੈਲ ਨੂੰ ਦ ਪਾਲਮਜ਼ ਮੋਡਬਰੀ ਵਿਖੇ ਕਰਵਾਇਆ ਗਿਆ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕਰਕੇ ਆਪਣੀ ਹਾਜ਼ਰੀ ਦਰਜ ਕਰਵਾਈ | ਇਸ ਮੌਕੇ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਵੀ ਵੱਡੀ ਗਿਣਤੀ ਵਿਚ ਭਾਗ ਲਿਆ, ਜਿਨ੍ਹਾਂ ਵਿਚ ਵਿਸ਼ਵ ਹਿੰਦੂ ਪਰਿਸ਼ਦ, ਆਇਸਾ, ਯੂਆਈਓਐਸਏ, ਏਐਸਜੀਐਸ, ਹਿੰਦੂ ਕੌਂਸਲ, ਗਣੇਸ਼ਾ ਮੰਦਰ, ਜਗਤਾਰ ਨਾਗਰੀ , ਦਿਵਿਆ ਜੋਤੀ ਤੇ ਸੋਨੂ ਨੈਅਰ ਸਮੇਤ ਹੋਰ ਕਈ ਸੰਸਥਾਵਾਂ ਦੇ ਨੁਮਾਇੰਦੇ ਮੌਜੂਦ ਰਹੇ | ਸਮਾਗਮ ਦੀ ਅਗਵਾਈ ਪ੍ਰਧਾਨ ਗਗਨ ਸ਼ਰਮਾ ਨੇ ਕੀਤੀ | ਇਸ ਦੌਰਾਨ ਨੈਸ਼ਨਲ ਵਾਈਸ ਪ੍ਰਧਾਨ ਅਨੁਜ ਵਸ਼ਿਸ਼ਟ, ਵਾਈਸ ਪ੍ਰਧਾਨ ਬਿ੍ਜੇਸ਼ ਦੱਤਾ, ਸਕੱਤਰ ਗੌਰਵ ਸ਼ਰਮਾ, ਮੀਡੀਆ ਇੰਚਾਰਜ ਗੌਰਵ ਜੋਸ਼ੀ, ਖਜ਼ਾਨਚੀ ਹਿਤੇਸ਼ ਸ਼ਰਮਾ, ਜੁਆਇੰਟ ਸਕੱਤਰ ਚੇਤਨ ਸ਼ਰਮਾ ਅਤੇ ਇਵੈਂਟ ਕੋਆਰਡੀਨੇਟਰ ਸੌਰਭ ਕੌਸ਼ਲ ਨੇ ਵੀ ਆਪਣੀਆਂ ਜਿੰਮੇਵਾਰੀਆਂ ਬਾਖੂਬੀ ਨਿਭਾਈਆਂ | ਸਮਾਗਮ ਦੌਰਾਨ ਭਗਵਾਨ ਪਰਸ਼ੁਰਾਮਦੇ ਜੀਵਨ ਅਤੇ ਉਪਦੇਸ਼ਾਂ ਬਾਰੇ ਚਾਨਨਾ ਪਾਇਆ ਗਿਆ ਅਤੇ ਸਮਾਜ ਵਿਚ ਏਕਤਾ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਗਿਆ | ਪ੍ਰਬੰਧਕਾਂ ਵੱਲੋਂ ਆਈਆਂ ਸਾਰੀਆਂ ਸੰਗਤਾਂ ਅਤੇ ਸੰਸਥਾਵਾਂ ਦਾ ਧੰਨਵਾਦ ਕੀਤਾ ਗਿਆ |


Ad Position 22
No active advertisement
ਪਿਛਲੀ ਖ਼ਬਰ ਗ੍ਰੇਵਜ਼ੈਂਡ ਵਿਖੇ ਖ਼ਾਲਸਾ ਸਾਜਨਾ ਦਿਵਸ ਸਬੰਧੀ ਸਜਾਇਆ ਗਿਆ ਨਗਰ ਕੀਰਤਨ ਅਗਲੀ ਖ਼ਬਰ ਲੈਸਟਰ 'ਚ ਵਿਸਾਖੀ ਮੌਕੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਵਿਖੇ ਵਿਸ਼ਾਲ ਜੋੜ ਮੇਲਾ
Ad Position 24