05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਕੈਨੇਡਾ ਦੀ ਇਮੀਗ੍ਰੇਸ਼ਨ ਲਈ ਮੁਹਾਰਤ ਤੇ ਵੱਧ ਤਨਖ਼ਾਹ ਦੀ ਯੋਗਤਾ ਨੂੰ ਮਿਲੇਗੀ ਪਹਿਲ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਟੋਰਾਂਟੋ, 24 ਅਪ੍ਰੈਲ (ਸਤਪਾਲ ਸਿੰਘ ਜÏਹਲ)-ਵਿਦੇਸ਼ਾਂ ਵਿਚ ਰਹਿੰਦੇ ਲੋਕਾਂ ਦੇ ਮਨਾਂ 'ਚ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਤੀ ਦਿਲਚਸਪੀ ਬਰਕਰਾਰ ਹੈ ਪਰ ਮÏਜੂਦਾ ਦÏਰ ਵਿਚ ਦੇਸ਼ ਦੀ ਆਰਥਿਕ ਤੇ ਸਮਾਜਿਕ ਹਾਲਾਤ ਅਨੁਸਾਰ ਸਰਕਾਰ ਨੂੰ ਵੀਜ਼ਾ ਤੇ ਪੱਕੀ ਇਮੀਗ੍ਰੇਸ਼ਨ ਦੇ ਨਿਯਮਾਂ ਵਿਚ ਲਗਾਤਾਰ ਬਦਲਾਅ ਕਰਨੇ ਪੈ ਰਹੇ ਹਨ | ਤਾਜ਼ਾ ਜਾਣਕਾਰੀ ਅਨੁਸਾਰ ਕੈਨੇਡਾ ਵਿਚ ਪੱਕੇ ਤÏਰ 'ਤੇ ਵਾਸਾ ਕਰਨ ਲਈ ਵਿਦੇਸ਼ੀਆਂ ਨੂੰ ਮÏਕਾ ਮਿਲਦਾ ਰਹੇਗਾ ਪਰ ਦੇਸ਼ ਦੀਆਂ ਲੋੜਾਂ ਅਨੁਸਾਰ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਐਕਸਪੈੱ੍ਰਸ ਐਂਟਰੀ ਸਿਸਟਮ ਵਿਚ ਤਬਦੀਲੀਆਂ ਕਰਨ ਉੱਪਰ ਕੰਮ ਕੀਤਾ ਜਾ ਰਿਹਾ ਹੈ | ਨਵੀ ਸੁਧਾਈ ਮਗਰੋਂ ਕਿਸੇ ਕਿੱਤੇ (ਤਕਨੀਕ) ਦੀ ਮੁਹਾਰਤ ਤੇ ਕ੍ਰਿਤ ਨਾਲ ਕਮਾਈ (ਵੱਧ) ਕਰਨ ਦੀ ਸਮਰੱਥਾ ਨੂੰ ਪਹਿਲ ਦਿੱਤੀ ਜਾਇਆ ਕਰੇਗੀ | ਇਸ ਦਾ ਭਾਵ ਹੈ ਕਿ ਆਪਣੇ ਕੰਮ ਤੋਂ ਵੱਧ ਤਨਖ਼ਾਹ ਲੈਣ ਦੀ ਯੋਗਤਾ ਰੱਖਣ ਵਾਲੇ ਉਮੀਦਵਾਰਾਂ (ਸਕਿੱਲਡ ਵਰਕਰਜ਼) ਨੂੰ ਪਹਿਲ ਮਿਲਿਆ ਕਰੇਗੀ | ਇਸ ਵਾਸਤੇ ਐਕਸਪ੍ਰੈੱਸ ਐਂਟਰੀ ਸਿਸਟਮ ਵਿਚ 'ਹਾਈ ਵੇਜ ਆਕੂਪੇਸ਼ਨ' ਕੈਟੇਗਰੀ ਦਾ ਗਠਨ ਕੀਤੇ ਜਾਣ ਦੀ ਸੰਭਾਵਨਾ ਹੈ | ਜਿਸ ਵਿਚ ਉਮੀਦਵਾਰਾਂ ਵੱਲੋਂ ਪਾਏ ਗਏ ਪੋ੍ਰਫਾਈਲ ਦੇ ਡਰਾਅ ਕੱਢੇ ਜਾਇਆ ਕਰਨਗੇ | ਇਹ ਵੀ ਕਿ ਕੈਨੇਡਾ 'ਚ ਪੜ੍ਹਾਈ ਕਰਨ ਦੇ ਕੰਪਰੀਹੈਂਸਿਵ ਰੈਂਕਿੰਗ ਸਿਸਟਮ (ਸੀ.ਆਰ.ਐੱਸ.) ਸਕੋਰ ਵੀ ਉੱਚ ਵਿਦਿਆ (ਯੂਨੀਵਰਸਿਟੀ ਪੱਧਰ) ਲਈ ਵੱਧ ਮਿਲਿਆ ਕਰਨਗੇ | ਇਹ ਵੀ ਕਿ ਜੋ ਕਾਰੋਬਾਰ (ਕਿੱਤਾ) ਕਰਨ ਲਈ ਪੜ੍ਹਾਈ ਤੇ ਕੰਮ ਦੇ ਤਜਰਬੇ ਦੇ ਅਧਾਰ 'ਤੇ ਸਰਕਾਰ ਦੇ ਮਹਿਕਮੇ ਤੋਂ ਲਾਇਸੈਂਸ ਲੈਣਾ ਦੀ ਜ਼ਰੂਰੀ ਹੋਵੇ, ਅਜਿਹੀ ਯੋਗਤਾ ਵਾਲੇ ਉਮੀਦਵਾਰ ਵੀ ਵੱਧ ਸੀ.ਆਰ.ਐੱਸ. ਸਕੋਰ ਦੇ ਯੋਗ ਮੰਨੇ ਜਾਣਗੇ | ਕੈਨੇਡਾ 'ਚ ਰਾਸ਼ਟਰੀ ਪੱਧਰ ਦਾ ਇਮਤਿਹਾਨ ਪਾਸ ਕਰਕੇ ਲਏ ਗਏ ਕਿਸੇ ਕਿੱਤੇ ਦੇ ਲਾਇਸੈਂਸ (ਰੈੱਡ ਸੀਲ) ਨੂੰ ਇਮੀਗ੍ਰੇਸ਼ਨ ਲਈ ਸਿੱਧੇ ਤÏਰ 'ਤੇ ਵੱਧ ਮਹੱਤਵ ਮਿਲੇਗਾ ਕਿਉਂਕਿ 'ਰੈੱਡ ਸੀਲ ਪ੍ਰੋਗਰਾਮ' ਪਾਸ ਉਮੀਦਵਾਰਾਂ ਨੂੰ ਕੈਨੇਡਾ ਦੇ ਹਰੇਕ ਰਾਜ 'ਚ ਜਾ ਕੇ ਨਵੇਂ ਸਿਰੇ ਤੋਂ ਲਾਇਸੈਂਸ ਲੈਣ ਦੀ ਜਰੂਰਤ ਨਹੀਂ ਹੁੰਦੀ ਤੇ ਉਨ੍ਹਾਂ ਨੂੰ ਇਕ ਲਾਇਸੈਂਸ ਨਾਲ ਦੇਸ਼ ਭਰ 'ਚ ਕੰਮ ਕਰਨ ਦੀ ਖੁੱਲ੍ਹ ਹੁੰਦੀ ਹੈ¢ ਨਵੇਂ ਸਿਸਟਮ ਵਿਚ ਕੈਨੇਡਾ ਵਿਚ ਕੰਮ ਦੇ ਤਜਰਬੇ ਦੇ ਨਾਲ ਨਾਲ ਵਿਦੇਸ਼ਾਂ ਵਿਚ ਕੀਤੇ ਕੰਮ ਦੇ ਤਜਰਬੇ ਨੂੰ ਵੀ ਮਾਨਤਾ (ਸਕੋਰ) ਮਿਲਣ ਦੀ ਸੰਭਾਵਨਾ ਹੈ | ਕੈਨੇਡਾ ਵਿਚ ਜਾ ਕੇ ਪੜ੍ਹਾਈ ਕਰਨ ਦੇ ਪਰਮਾਨੈਂਟ ਰੈਜ਼ੀਡੈਂਸੀ (ਪੀ.ਆਰ.) ਲਈ ਹੁਣ ਤੱਕ 15 ਤੋਂ 30 ਸੀ.ਆਰ.ਐੱਸ. ਸਕੋਰ ਦਿੱਤੇ ਜਾਂਦੇ ਹਨ ਪਰ ਨਵੇਂ ਸਿਸਟਮ ਵਿਚ ਸਿਰਫ਼ ਉੱਚ ਪੱਧਰ ਦੀ ਵਿਦਿਆ ਦੇ ਹੀ ਸਕੋਰ ਮਿਲਣਗੇ ਜਾਂ 12ਵੀਂ ਤੋਂ ਬਾਅਦ ਕੀਤੀ ਗਈ ਆਮ ਤਕਨੀਕੀ (ਜਿਵੇਂ ਭਾਰਤ 'ਚ ਆਈ.ਟੀ.ਆਈ. ਵਗ਼ੈਰਾ) ਪੜ੍ਹਾਈ ਲਈ ਸਕੋਰ ਬਹੁਤ ਘਟਾ ਦਿੱਤੇ ਜਾਣਗੇ | ਨਵਾਂ ਸਿਸਟਮ ਉਨ੍ਹਾਂ ਉਮੀਦਵਾਰਾਂ ਉੱਪਰ ਲਾਗੂ ਨਹੀਂ ਹੋਵੇਗਾ ਜਿਨ੍ਹਾਂ ਦਾ ਡਰਾਅ ਨਿਕਲ ਚੁੱਕਾ ਹੋਵੇਗਾ ਪਰ ਜੋ ਲੋਕ ਅਜੇ ਐਕਸਪ੍ਰੈੱਸ ਐਂਟਰੀ ਪੂਲ 'ਚ ਹੋਣਗੇ ਉਨ੍ਹਾਂ ਦੀ ਯੋਗਤਾ (ਸੀ.ਆਰ.ਐੱਸ. ਸਕੋਰ) ਨਵੇਂ ਸਿਸਟਮ ਦੇ ਪੈਮਾਨੇ ਅਨੁਸਾਰ ਪਰਖੀ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ 'ਸਿੱਖ ਵਿਰਾਸਤੀ ਮਹੀਨਾ' ਲਿਖੀ ਜਰਸੀ ਤੇ ਖ਼ਾਲਸਾ ਸਾਜਨਾ ਦਿਵਸ ਅਗਲੀ ਖ਼ਬਰ ਕੈਨੇਡਾ 'ਚ ਹੋਏ ਇਕ ਸ਼ੋਅ ਦÏਰਾਨ ਪੰਜਾਬੀ ਗਾਇਕ
Ad Position 24