ਲੰਡਨ, 25 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਜੂਨ 1984 ਦÏਰਾਨ ਸਿੱਖ ਤਵਾਰੀਖ ਵਿਚ ਵਾਪਰਿਆ ਤੀਸਰਾ ਖ਼ੂਨੀ ਘੱਲੂਘਾਰਾ ਅਜਿਹਾ ਕਹਿਰ ਹੈ ਜਿਸ ਨੂੰ ਸਿੱਖ ਕÏਮ ਕਦੇ ਵੀ ਭੁਲਾ ਨਹੀਂ ਸਕਦੀ¢ ਬਰਤਾਨੀਆ ਵਿਚ ਆਜ਼ਾਦ ਸਿੱਖ ਰਾਜ ਖ਼ਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜੇਸ਼ਨਜ਼ ਯੂ ਕੇ ਵੱਲੋਂ ਘੱਲੂਘਾਰਾ ਜੂਨ 1984 ਦੀ ਯਾਦ ਨੂੰ ਸਮਰਪਿਤ ਭਾਰੀ ਰੋਸ ਮੁਜ਼ਾਹਰਾ 7 ਜੂਨ 2026 ਐਤਵਾਰ ਵਾਲੇ ਦਿਨ ਕੀਤਾ ਜਾ ਰਿਹਾ ਹੈ¢ ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜੇਸ਼ਨਜ਼ਨਜ਼ ਯੂ ਕੇ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਜਾਰੀ ਪ੍ਰੈੱਸ ਬਿਆਨ ਵਿਚ ਆਖਿਆ ਕਿ ਗਿਆਰਾਂ ਵਜੇ ਹਾਈ ਪਾਰਕ ਵਿਖੇ ਸਿੱਖ ਸੰਗਤਾਂ ਇਕੱਤਰ ਹੋਣਗੀਆਂ¢ ਇੱਕ ਵਜੇ ਰੋਸ ਅਤੇ ਰੋਹ ਭਰਪੂਰ ਮਾਰਚ ਅਰੰਭ ਹੋਵੇਗਾ ਜਿਹੜਾ ਲੰਡਨ ਦੀਆਂ ਸੜਕਾਂ ਤੋਂ ਗੁਜ਼ਰਦਾ ਹੋਇਆ ਟਰਫਾਲਗਰ ਸੁਕੇਅਰ ਪੁੱਜੇਗਾ, ਜਿੱਥੇ ਪੰਜ ਵਜੇ ਤੱਕ ਸੱਚ, ਇਨਸਾਫ਼ ਅਤੇ ਆਜ਼ਾਦੀ ਤੇ ਆਧਾਰਿਤ ਰੈਲੀ ਹੋਵੇਗੀ¢ ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜੇਸ਼ਨਜ਼ਨਜ਼ ਯੂ ਕੇ ਵੱਲੋਂ ਦੱਸਿਆ ਗਿਆ ਕਿ ਇਸ ਰੋਸ ਮੁਜ਼ਾਹਰੇ ਵਾਸਤੇ ਯੂ ਕੇ ਭਰ ਦੇ ਗੁਰਦਵਾਰਿਆਂ ਤੋਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਵੱਲੋਂ ਕੋਚਾਂ ਦਾ ਪ੍ਰਬੰਧ ਕੀਤਾ ਜਾਵੇਗਾ |