ਵੈਨਿਸ (ਇਟਲੀ), 25 ਅਪ੍ਰੈਲ (ਹਰਦੀਪ ਸਿੰਘ ਕੰਗ)-ਇਟਲੀ ਵਿਚ 24 ਤੇ 25 ਮਈ ਨੂੰ ਹੋਣ ਵਾਲੀਆਂ ਨਗਰ ਪਾਲਿਕਾ ਦੀਆਂ ਚੋਣਾਂ 'ਚ ਸਨਬੋਨੀਫਾਚੋ ਸ਼ਹਿਰ ਤੋਂ ਪੰਜਾਬੀ ਮੂਲ ਦੇ ਨੌਜਵਾਨ ਬਲਜੀਤ ਰਾਏ ਨੂੰ ਪੀ.ਡੀ. ਪਾਰਟੀ ਵਲੋਂ ਕੌਂਸਲਰ ਦੇ ਆਹੁਦੇ ਲਈ ਉਮੀਦਵਾਰ ਐਲਾਨਿਆਂ ਗਿਆ ਹੈ | ਬਲਜੀਤ ਰਾਏ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਜੰਡਿਆਲੀ ਨਾਲ ਸਬੰਧਿਤ ਹਨ | ਜੋ ਕਿ ਪਿਛਲੇ 24 ਸਾਲ ਤੋਂ ਇਟਲੀ ਰਹਿੰਦੇ ਹਨ | ਸਨਬੋਨੀਫਾਚੋ ਵਿਚ ਵਸਦੇ ਸਾਰੇ ਭਾਰਤੀ ਭਾਈਚਾਰੇ ਨੂੰ ਅਪੀਲ ਹੈ ਕਿ ਉਹ ਮਿਤੀ 24 ਅਤੇ 25 ਮਈ ਨੂੰ ਹੋਣ ਵਾਲੀਆਂ ਵੋਟਾਂ ਵਿਚ ਬਲਜੀਤ ਰਾਏ ਨੂੰ ਵੋਟ ਜਰੂਰ ਪਾਉਣ ਤਾਂ ਜੋ ਪੰਜਾਬੀ ਨੌਜਵਾਨ ਨੂੰ ਨਿਤਾ ਕੇ ਇਟਲੀ ਦੀ ਰਾਜਨੀਤੀ ਅਤੇ ਪ੍ਰਸ਼ਾਨਿਕ ਖੇਤਰ ਵਿਚ ਸ਼ਮੂਲੀਅਤ ਬਣ ਸਕੇ |