01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਮਨਾਇਆ ਗਿਆ ਐਨ.ਜੈਕ ਡੇ -ਸਿੱਖਾਂ ਦੀ ਸ਼ਹਾਦਤ ਨੂੰ ਕੀਤਾ ਗਿਆ ਯਾਦ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਬਿ੍ਸਬੇਨ, 25 ਅਪ੍ਰੈਲ (ਮਹਿੰਦਰ ਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਭਰ 'ਚ ਆਸਟ੍ਰੇਲੀਅਨ-ਨਿਊਜ਼ੀਲੈਂਡ ਦੀਆਂ ਫÏਜਾਂ ਵਲੋਂ ਜੰਗ 'ਚ ਸ਼ਹੀਦ ਹੋਏ ਆਪਣੀਆਂ ਫÏਜਾਂ ਦੇ ਸਾਥੀ ਦੇਸ਼ਾਂ ਦੇ ਜਵਾਨਾਂ ਦੀ ਯਾਦ ''ਚ 110 ਸਾਲਾ ਐਨ. ਜੈਕ ਡੇਅ ਮਨਾਇਆ | ਸਵੇਰੇ 4 ਵਜੇ ਤੋਂ ਸ਼ੁਰੂ ਹੋਈ ਇਸ ਰਸਮ 'ਚ ਹਜ਼ਾਰਾਂ ਲੋਕਾਂ ਨੇ ਜੰਗੀ ਸ਼ਹੀਦਾਂ ਨੂੰ ਯਾਦ ਕੀਤਾ¢ ਪਹਿਲੇ ਤੇ ਦੂਸਰੇ ਵਿਸ਼ਵ ਯੁੱਧ ਵਿੱਚ ਕਰੀਬ 13 ਲੱਖ ਭਾਰਤੀ ਫÏਜੀਆਂ ਨੇ ਭਾਗ ਲਿਆ ਜਿਨ੍ਹਾਂ 'ਚੋ 74 ਹਜਾਰ ਦੇ ਕਰੀਬ ਨੇ ਸ਼ਹੀਦੀ ਹੋ ਗਏ ਤੇ ਦੂਜੇ ਵਿਸ਼ਵ ਜੰਗ ਵਿੱਚ ਤਕਰੀਬਨ 25 ਲੱਖ ਦੇ ਕਰੀਬ ਫÏਜੀਆਂ ਨੇ ਹਿੱਸਾ ਲਿਆ ਸੀ ਜਿਨ੍ਹਾਂ 'ਚੋ 87000 ਦੇ ਲੱਗਪਗ ਸ਼ਹੀਦ ਹੋਏ ਸਨ ਅਤੇ ਇਸੇ ਤਰ੍ਹਾਂ ਗਾਲੀਪੋਲੀ ਦੀ ਲੜਾਈ ਵਿੱਚ 15000 'ਚੋ 1500 ਭਾਰਤੀ ਫÏਜੀਆਂ ਨੇ ਸ਼ਹੀਦ ਹੋਏ ਸਨ¢ ਇਸ ਮÏਕੇ ਬਿ੍ਸਬੇਨ ਵਸਦੇ ਪੰਜਾਬੀ ਸਿੱਖ ਭਾਈਚਾਰੇ ਨੇ ਵੀ ਵੱਖ-ਵੱਖ ਥਾਵਾਂ 'ਤੇ ਸਿੱਖ ਫÏਜੀਆਂ ਨੂੰ ਯਾਦ ਕਰ ਕੇ ਹਾਜ਼ਰੀ ਭਰੀ | ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਨੀ ਬੈਂਕ ਆਰ. ਐਸ. ਐਲ. ਵਿਖੇ ਪ੍ਰਣਾਮ ਸਿੰਘ ਹੇਅਰ ਅਤੇ ਰਛਪਾਲ ਸਿੰਘ ਹੇਰ ਦੋਵੇਂ ਮੈਂਬਰ ਭਾਰਤੀ ਕਮੇਟੀ ਦੀ ਅਗਵਾਈ 'ਚ ਸਿੱਖ ਭਾਈਚਾਰੇ ਨੇ ਪਰੇਡ ਵਿਚ ਹਿੱਸਾ ਲਿਆ¢ ਇਸ ਮÏਕੇ ਸਿੱਖ ਭਾਈਚਾਰੇ ਵੱਲੋਂ ਸੰਨੀ ਬੈਂਕ ਆਰਐਸਐਲ ਬ੍ਰਾਂਚ ਵਿਖੇ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਤੇ ਆਰਐਸਐਲ ਕਲੱਬ ਦੇ ਪ੍ਰਧਾਨ ਹਉੱਘ ਪੋਲਸੋਨ ਤੇ ਉਪ ਪ੍ਰਧਾਨ ਹੈਰੀ ਕਲਾੱਸੇਂਨ ਨੇ ਸਿੱਖ ਭਾਈਚਾਰੇ ਦਾ ਲੰਗਰ ਲਾਉਣ ਤੇ ਧੰਨਵਾਦ ਕੀਤਾ ਉਨ੍ਹਾਂ ਸਿੱਖ ਫÏਜੀਆਂ ਵਲੋ ਪਾਏ ਗਏ ਯੋਗਦਾਨ ਦੀ ਪ੍ਰਸੰਸ਼ਾ ਕੀਤੀ¢ ਭਾਈਚਾਰੇ ਨੇ ਭਾਰਤੀ ਜੰਗੀ ਸ਼ਹੀਦਾਂ ਦੀ ਯਾਦ ਵਿਚ ਉਸਾਰੇ ਸਮਾਰਕ ਵਿਖੇ ਸ਼ਰਧਾ ਦੇ ਫੁੱਲ ਚੜ•ਾਏ¢ ਇਸ ਮÏਕੇ ਸੂਬਾ ਤੇ ਸੰਘੀ ਸਰਕਾਰ ਦੇ ਮੰਤਰੀ ਸਹਿਬਾਨ ਰੋਸ ਵਾਸਟਾ ਇਲਾਵਾ ਸਥਾਨਕ ਪ੍ਰਸਾਸ਼ਨਿਕ ਅਧਿਕਾਰੀਆ ਸਾਬਕਾ ਫÏਜੀਆਂ ਤੇ ਵੱਖ-ਵੱਖ ਭਾਈਚਾਰਿਆ ਦੇ ਪਤਵੰਤੇ ਵਿਸ਼ੇਸ਼ ਤੋਰ ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਘਰ ਨੂੰ ਲੱਗੀ ਅੱਗ ਨਾਲ 2 ਨੰਨੇ ਬੱਚਿਆਂ ਦੀ ਮੌਤ ਅਗਲੀ ਖ਼ਬਰ ਇਟਲੀ 'ਚ ਨਗਰ ਪਾਲਿਕਾ ਦੀਆਂ ਚੋਣਾਂ 'ਚ ਪੰਜਾਬੀ ਨੌਜਵਾਨ ਬਲਜੀਤ ਰਾਏ ਨੂੰ ਉਮੀਦਵਾਰ ਐਲਾਨਿਆ ਗਿਆ
Ad Position 24