01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸਿਡਨੀ ਵਿਚ ਐਨਜ਼ੈਕ ਡੇ ਮੌਕੇ ਸਿੱਖ ਭਾਈਚਾਰੇ ਦੀ ਸ਼ਾਨਦਾਰ ਪ੍ਰਦਰਸ਼ਨੀ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਸਿਡਨੀ, 25 ਅਪ੍ਰੈਲ (ਹਰਕੀਰਤ ਸਿੰਘ ਸੰਧਰ)-ਸਿਡਨੀ ਸ਼ਹਿਰ 'ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਐਨਜ਼ੈਕ ਡੇ ਬੜੀ ਸ਼ਰਧਾ ਤੇ ਮਾਣ ਨਾਲ ਮਨਾਇਆ ਗਿਆ, ਜਿਸ 'ਚ ਵੱਖ-ਵੱਖ ਭਾਈਚਾਰਿਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਇਸ ਮੌਕੇ ਸਿੱਖ ਭਾਈਚਾਰੇ ਵੱਲੋਂ ਵਿਸ਼ੇਸ਼ ਤੌਰ 'ਤੇ ਆਪਣੀ ਹਾਜ਼ਰੀ ਦਰਜ ਕਰਵਾਈ ਗਈ | ਸਿੱਖ ਸੰਗਤ ਨੇ ਦਸਤਾਰਾਂ ਸਜਾ ਕੇ, ਨਿਸ਼ਾਨ ਸਾਹਿਬ ਦਾ ਝੰਡਾ ਤੇ ਇਤਿਹਾਸਕ ਬੈਨਰ ਲੈ ਕੇ ਮਾਰਚ ਕੀਤਾ, ਜਿਸ ਰਾਹੀਂ ਸਿੱਖ ਕੌਮ ਦੀ ਸ਼ੂਰਵੀਰਤਾ ਅਤੇ ਬਲਿਦਾਨ ਭਰੀ ਵਿਰਾਸਤ ਨੂੰ ਦਰਸਾਇਆ ਗਿਆ | ਇਸ ਦਿਨ ਦੀ ਇਤਿਹਾਸਕ ਮਹੱਤਤਾ 1915 ਵਿਚ ਹੋਈ ਜੋ ਗਾਲੀਪੁਲੀ ਨਾਲ ਜੁੜੀ ਹੋਈ ਹੈ, ਜੋ ਆਸਟ੍ਰੇਲੀਆ ਅਤੇ ਨਿਊਜੀਲੈਡ ਲਈ ਪਹਿਲੀ ਵੱਡੀ ਸੈਨਿਕ ਮੁਹਿੰਮ ਸੀ | ਇੱਥੇ ਇਹ ਵੀ ਯਾਦ ਕਰਨਾ ਯੋਗ ਹੈ ਕਿ ਸਿੱਖਾਂ ਨੇ ਪਹਿਲੀ ਅਤੇ ਦੂਜੀ ਵਿਸ਼ਵ ਯੁੱਧ ਵਿੱਚ ਅਹਿਮ ਯੋਗਦਾਨ ਪਾਇਆ ਤੇ ਕਈ ਸਿੱਖ ਜਵਾਨ ਬਿ੍ਟਿਸ਼ ਹਕੂਮਤ ਦੇ ਥੱਲੇ ਰਹਿੰਦਿਆਂ ਆਸਟ੍ਰੇਲੀਆ ਨਾਲ ਜੁੜ ਕੇ ਵੀ ਜੰਗਾਂ ਵਿਚ ਸ਼ਾਮਲ ਰਹੇ | ਇਸ ਸਾਲ ਦੀ ਪ੍ਰੇਡ ਸਿਟੀ ਦੇ ਕੇਂਦਰੀ ਇਲਾਕਿਆਂ ਵਿਚੋਂ ਗੁਜ਼ਰੀ, ਜਿੱਥੇ ਹਜ਼ਾਰਾਂ ਲੋਕਾਂ ਨੇ ਸ਼ਹੀਦਾਂ ਨੂੰ ਸਿਰ ਨਿਵਾ ਕੇ ਸ਼ਰਧਾਂਜਲੀ ਭੇਟ ਕੀਤੀ | ਸਿੱਖ ਪ੍ਰੇਡ ਦੀ ਅਗਵਾਈ ਕੈਪਟਨ ਸਰਜਿੰਦਰ ਸਿੰਘ ਸੰਧੂ ਨੇ ਕੀਤੀ, ਜਦਕਿ ਕਰਨਲ ਗੁਰਮੇਜ ਸਿੰਘ ਦੀ ਹਾਜ਼ਰੀ ਵੀ ਪ੍ਰੇਰਣਾਦਾਇਕ ਰਹੀ | ਮੁੱਖ ਬੈਨਰ ਸ਼ਬਦ ਸੰਧਰ ਤੇ ਅਤੇ ਦਵਿੰਦਰ ਸਿੰਘ ਧਾਰੀਆ ਵੱਲੋਂ ਫੜਿਆ ਗਿਆ ਅਤੇ ਉਨ੍ਹਾਂ ਦੇ ਪਿੱਛੇ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਮਾਰਚ ਕਰਦੀ ਗਈ | ਪਰੇਡ ਦਾ ਵਿਸ਼ੇਸ਼ ਆਕਰਸ਼ਣ ਉਹ ਸਿੱਖ ਨੌਜਵਾਨ ਰਹੇ ਜੋ ਆਸਟ੍ਰੇਲੀਆ ਦੀ ਫੌਜ ਤੇ ਏਅਰ ਫੋਰਸ ਵਿੱਚ ਸੇਵਾ ਨਿਭਾ ਰਹੇ ਹਨ | ਉਨ੍ਹਾਂ ਦੀ ਹਾਜ਼ਰੀ ਨੇ ਨਾ ਸਿਰਫ ਸਿੱਖ ਕੌਮ ਦੀ ਸ਼ਾਨ ਨੂੰ ਵਧਾਇਆ, ਸਗੋਂ ਦਸਤਾਰ ਦੀ ਵਿਲੱਖਣ ਪਛਾਣ ਨੂੰ ਵੀ ਦੁਨੀਆ ਦੇ ਸਾਹਮਣੇ ਮਜ਼ਬੂਤੀ ਨਾਲ ਪੇਸ਼ ਕੀਤਾ | ਇਹ ਪ੍ਰੇਡ ਐਲਿਜ਼ਾਬੇਥ ਸਟ੍ਰੀਟ ਤੋਂ ਸ਼ੁਰੂ ਹੋ ਕੇ ਵਿਲੀਅਮ ਸਟ੍ਰੀਟ 'ਤੇ ਸਮਾਪਤ ਹੋਈ, ਜਿੱਥੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਗਿਆ ਤੇ ਅਗਲੇ ਸਾਲ ਮੁੜ ਇਕੱਠੇ ਹੋਣ ਦਾ ਸੰਕਲਪ ਕੀਤਾ ਗਿਆ | ਐਨਜ਼ੈਕ ਡੇ ਸਿਰਫ ਇਕ ਸਮਾਗਮ ਨਹੀਂ, ਸਗੋਂ ਉਹਨਾਂ ਸਾਰੇ ਸ਼ਹੀਦਾਂ ਨੂੰ ਯਾਦ ਕਰਨ ਦਾ ਪਵਿੱਤਰ ਦਿਨ ਹੈ, ਜਿਨ੍ਹਾਂ ਨੇ ਆਜ਼ਾਦੀ ਅਤੇ ਅਮਨ ਲਈ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ | ਇਹ ਦਿਨ ਸਾਨੂੰ ਹੌਸਲੇ, ਸਾਥੀਪਣ ਅਤੇ ਸਹਿਨਸ਼ੀਲਤਾ ਦੇ ਮੁੱਲਾਂ ਨੂੰ ਯਾਦ ਕਰਾਉਂਦਾ ਹੈ ਅਤੇ ਅਗਲੀ ਪੀੜ੍ਹੀ ਤੱਕ ਆਪਣੀ ਵਿਰਾਸਤ ਪਹੁੰਚਾਉਣ ਦੀ ਪ੍ਰੇਰਣਾ ਦਿੰਦਾ ਹੈ | ਇਹ ਸਾਡਾ ਗੌਰਵਮਈ ਇਤਿਹਾਸ ਹੈ, ਜਿਸ ਰਾਹੀਂ ਸਿੱਖ ਕੌਮ ਆਪਣੀ ਦਸਤਾਰ ਅਤੇ ਆਪਣੀ ਪਛਾਣ ਨੂੰ ਸੰਸਾਰ ਭਰ ਵਿੱਚ ਵੱਖਰੇ ਤੇ ਮਾਣਯੋਗ ਢੰਗ ਨਾਲ ਦਰਸਾਉਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਹੰਸਲੋ ਕੌਂਸਲ ਚੋਣਾਂ ਲਈ ਲੇਬਰ ਪਾਰਟੀ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਤੇਜ਼ ਅਗਲੀ ਖ਼ਬਰ ਪਤਨੀ 'ਤੇ ਤੱਤਾ ਤੇਲ ਸੁੱਟ ਕੇ ਜਾਨ ਲੈਣ ਦੀ ਕੋਸ਼ਿਸ਼ ਕਰਨ ਵਾਲੇ ਨੂੰ 26 ਸਾਲ ਕੈਦ
Ad Position 24