ਲੰਡਨ, 25 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਬਾਰੋ ਆਫ ਹੰਸਲੋ ਦੀਆਂ 7 ਮਈ ਨੂੰ ਹੋਣ ਵਾਲੀਆਂ ਕੌਂਸਲ ਚੋਣਾਂ ਲਈ ਲੇਬਰ ਪਾਰਟੀ ਦੇ ਉਮੀਦਵਾਰਾਂ ਵੱਲੋਂ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਲੇਬਰ ਪਾਰਟੀ ਵੱਲੋਂ ਪਹਿਲੀ ਚੋਣ ਲੜ੍ਹ ਰਹੀ ਹਰਜੋਤ ਕੌਰ ਸੇਖੋਂ ਨੇ ਦੱਸਿਆ ਕਿ ਉਹ ਹੰਸਲੋ ਵੈਸਟ ਤੋਂ ਉਮੀਦਵਾਰ ਹੈ ਜਦ ਕਿ ਉਸ ਨਾਲ ਦਰਸ਼ਨ ਸਿੰਘ ਖੋਸਾ, ਐਨਾ ਲੂਈਸ ਸਿੱਧੂ, ਚੀਜ਼ਕ ਰਿਵਰਸਾਈਡ ਤੋਂ ਗੁਰਿਮੰਦਰ ਕੌਰ ਰੰਧਾਵਾ, ਹੰਸਲੋ ਸੈਂਟਰਲ ਤੋਂ ਪ੍ਰੀਤਮ ਸਿੰਘ ਗਰੇਵਾਲ, ਅਜਮੇਰ ਕੌਰ ਗਰੇਵਾਲ, ਹਿਸਟਨ ਵੈਸਟ ਤੋਂ ਰਾਜਾਵਤ ਸੰਤਨੂੰ, ਹੈਸਟਨ ਈਸਟ ਤੋਂ ਗੁਰਬਚਨ ਸਿੰਘ ਅਠਵਾਲ, ਗੁਰਮੇਲ ਸਿੰਘ ਲਾਲ, ਹੈਸਟਨ ਸੈਂਟਰਲ ਤੋਂ ਸ਼ਿਵਰਾਜ ਸਿੰਘ ਗਰੇਵਾਲ ਆਦਿ ਚੋਣ ਲੜ੍ਹ ਰਹੇ ਹਨ | ਜ਼ਿਕਰਯੋਗ ਹੈ ਕਿ ਹੰਸਲੋ ਵਿਚ 20 ਸਾਲਾਂ ਤੋਂ ਲੇਬਰ ਪਾਰਟੀ ਦਾ ਕਬਜ਼ਾ ਹੈ | ਹੰਸਲੋ ਦੇ 22 ਵਾਰਡ ਲਈ 267 ਉਮੀਦਵਾਰ ਮੈਦਾਨ 'ਚ ਹਨ |