ਸੈਕਰਾਮੈਂਟੋ, 25 ਅਪ੍ਰੈਲ (ਹੁਸਨ ਲੜੋਆ ਬੰਗਾ)-ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਨਿਊਯਾਰਕ ਦੇ ਮੇਅਰ ਜ਼ੋਹਰਨ ਮਮਦਾਨੀ ਨੇ ਦੱਖਣੀ ਬਰੌਂਕਸ ਵਿਚ ਪਲੇਅ ਪ੍ਰੀ ਕੇ ਸੈਂਟਰ ਜਿਥੇ ਫਰੀ ਪ੍ਰੀਸਕੂਲ ਪ੍ਰੋਗਰਾਮ ਤਹਿਤ 3 ਤੋਂ 4 ਸਾਲ ਦੇ ਬੱਚਿਆਂ ਨੂੰ ਰਖਿਆ ਜਾਂਦਾ ਹੈ, ਵਿਖੇ ਕੁਝ ਸਮਾਂ ਬਿਤਾਇਆ ਤੇ ਬੱਚਿਆਂ ਨਾਲ ਹਾਸਾ ਮਜ਼ਾਕਾ ਕੀਤਾ | ਬੱਚਿਆਂ ਨਾਲ ਹਾਸੇ ਮਜ਼ਾਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਪਰ ਤੇਜੀ ਨਾਲ ਫੈਲ ਰਹੀਆਂ ਹਨ ਤੇ ਲੱਖਾਂ ਲੋਕਾਂ ਨੇ ਦੋਹਾਂ ਲੀਡਰਾਂ ਦੀ ਬੇਹਦ ਪ੍ਰਸੰਸਾ ਕੀਤੀ ਹੈ | ਦੋਨਾਂ ਆਗੂਆਂ ਦੀ ਇਹ ਪਹਿਲੀ ਜਨਤਿਕ ਮੀਟਿੰਗ ਦੱਸੀ ਜਾ ਰਹੀ ਹੈ | ਬਰਾਕ ਉਬਾਮਾ ਬੱਚਿਆਂ ਦੁਆਰਾ ਗੁਣਗਣਾਏ ਪ੍ਰਸਿੱਧ ਐਨੀਮੇਟਡ ਫਿਲਮ ਦੇ ਗਾਣੇ ਨੂੰ ਪਛਾਣਨ ਵਿਚ ਅਸਫਲ ਰਹਿਣ 'ਤੇ ਮਮਦਾਨੀ ਨਾਲ ਮਜ਼ਾਕ ਕਰਦੇ ਹੋਏ ਨਜ਼ਰ ਵੀ ਆਏ | ਇਸ ਮੌਕੇ ਦੋਹਾਂ ਆਗੂਆਂ ਨੇ ਕੁਝ ਮੁੱਦਿਆਂ 'ਤੇ ਆਪਸ ਵਿਚ ਗੱਲਬਾਤ ਵੀ ਕੀਤੀ |