02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਜੈਪੁਰ ਦੀ ਮਹਾਰਾਣੀ ਦੇ ਸੰਗ੍ਰਹਿ 'ਚੋਂ 17ਵੀਂ ਸਦੀ ਦਾ ਇਤਿਹਾਸਕ ਖਗੋਲੀ ਸੁਪਰ ਕੰਪਿਊਟਰ ਲੰਡਨ 'ਚ ਹੋਵੇਗਾ ਨਿਲਾਮ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਲੰਡਨ, 25 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਜੈਪੁਰ ਦੀ ਮਹਾਰਾਣੀ ਗਾਇਤਰੀ ਦੇਵੀ ਦੇ ਸੰਗ੍ਰਹਿ ਵਿਚੋਂ ਇਕ ਦੁਰਲੱਭ 17ਵੀਂ ਸਦੀ ਦਾ ਪਿੱਤਲ ਦਾ ਖਗੋਲੀ ਸੁਪਰ ਕੰਪਿਊਟਰ (ਐਸਟ੍ਰੋਲੇਬ) ਅਗਲੇ ਹਫਤੇ ਲੰਡਨ ਦੇ ਸੋਥਬੀ ਨਿਲਾਮੀ ਘਰ ਵਿਚ ਨਿਲਾਮ ਕੀਤਾ ਜਾਵੇਗਾ | ਇਹ ਸੁਪਰ ਕੰਪਿਊਟਰ 'ਆਰਟ ਆਫ਼ ਦ ਇਸਲਾਮਿਕ ਵਰਲਡ ਐਂਡ ਇੰਡੀਆ' ਪ੍ਰਦਰਸ਼ਨੀ ਦਾ ਮੁੱਖ ਆਕਰਸ਼ਣ ਹੈ | ਇਸ ਨੂੰ ਇਸ ਹਫਤੇ ਦੇ ਅੰਤ ਵਿਚ ਪ੍ਰਦਰਸ਼ਿਤ ਕੀਤਾ ਗਿਆ ਸੀ ਤੇ ਇਸ ਦੀ ਅੰਦਾਜ਼ਨ ਕੀਮਤ 15 ਤੋਂ 25 ਲੱਖ ਪੌਂਡ ਦੇ ਵਿਚਕਾਰ ਮੰਨੀ ਗਈ ਹੈ | 1612 ਦਾ ਇਹ ਸੁਪਰ ਕੰਪਿਊਟਰ ਆਪਣੀ ਕਿਸਮ ਦਾ ਸਭ ਤੋਂ ਵੱਡਾ ਮੰਨਿਆ ਜਾਂਦਾ ਸੀ ਤੇ ਦੋ ਭਰਾਵਾਂ ਦੁਆਰਾ ਲਾਹੌਰ ਵਿਚ ਇਕ ਮੁਗਲ ਹੁਕਮਰਾਨ ਲਈ ਬਣਾਇਆ ਗਿਆ ਸੀ | ਇਹ ਯੰਤਰ ਮਹਾਰਾਜਾ ਸਵਾਈ ਮਾਨ ਸਿੰਘ ਦੂਜੇ ਦੇ ਸ਼ਾਹੀ ਸੰਗ੍ਰਹਿ ਦਾ ਹਿੱਸਾ ਰਿਹਾ ਅਤੇ ਬਾਅਦ ਵਿੱਚ ਉਸਦੀ ਪਤਨੀ ਗਾਇਤਰੀ ਦੇਵੀ ਤੇ ਫਿਰ ਇਕ ਨਿੱਜੀ ਸੰਗ੍ਰਹਿ ਨੂੰ ਦਿੱਤਾ ਗਿਆ | ਨਿਲਾਮੀ ਵਿਚ ਹੋਰ ਮਹੱਤਵਪੂਰਨ ਕਲਾਕਿ੍ਤੀਆਂ 'ਚ ਜਹਾਂਗੀਰ ਦੀ ਇਕ ਮੁਗਲ-ਯੁੱਗ ਦੀ ਪੇਂਟਿੰਗ ਸ਼ਾਮਲ ਹੈ, ਜਿਸਦੀ ਕੀਮਤ 150,000 ਤੋਂ 200,000 ਪੌਂਡ ਦੇ ਵਿਚਕਾਰ ਹੋਣ ਦਾ ਅਨੁਮਾਨ ਹੈ ਤੇ ਭਾਰਤ ਦੀਆਂ 19ਵੀਂ ਸਦੀ ਦੀਆਂ ਪੇਂਟਿੰਗਾਂ, ਜਿਨ੍ਹਾਂ ਦੀ ਕੀਮਤ ਲਗਭਗ 80,000 ਪੌਂਡ ਹੋਣ ਦੀ ਉਮੀਦ ਹੈ |
Ad Position 22
No active advertisement
ਪਿਛਲੀ ਖ਼ਬਰ ਵਿਆਹ ਵਾਲੇ ਨੌਜਵਾਨ 'ਤੇ ਚਾਕੂ ਨਾਲ ਹਮਲਾ ਕਰਕੇ ਲੁੱਟ ਦੀ ਘਟਨਾ ਨੂੰ ਦਿੱਤਾ ਅੰਜਾਮ ਅਗਲੀ ਖ਼ਬਰ ਓਬਾਮਾ ਤੇ ਮਮਦਾਨੀ ਨੇ ਸਕੂਲ ਦੇ ਬੱਚਿਆਂ ਨਾਲ ਬਿਤਾਇਆ ਸਮਾਂ <br/>
Ad Position 24